ਅੰਮ੍ਰਿਤਸਰ: ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਤੇ ਲੈ ਕੇ ਸ਼ੰਬੂ ਬਾਰਡਰ ਤੇ ਖਨੋਰੀ ਬਾਰਡਰ 'ਤੇ ਬੈਠ ਕੇ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਉੱਪਰ ਬਹੁਤ ਸਾਰਾ ਤਸ਼ੱਦਦ ਵੀ ਕੀਤਾ ਗਿਆ ਸੀ ਅਤੇ ਜਿਸ ਦੌਰਾਨ ਇੱਕ ਕਿਸਾਨ ਨੌਜਵਾਨ ਦੀ ਮੌਤ ਵੀ ਹੋ ਗਈ ਸੀ। ਜਿਸ ਤੋਂ ਬਾਅਦ ਹੁਣ 15 ਅਗਸਤ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਪੁਲਿਸ ਦੇ ਕੁਝ ਵੱਡੇ ਅਧਿਕਾਰੀਆਂ ਨੂੰ ਉਸ ਪਲੈਨਿੰਗ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਰਸਾਤ ਦੇ ਦੌਰਾਨ ਹੀ ਅੰਮ੍ਰਿਤਸਰ ਦੇ ਕੰਪਨੀ ਬਾਗ ਤੋਂ ਲੈ ਕੇ ਪੁਰਾਣੇ ਕਮਿਸ਼ਨਰ ਆਫਿਸ ਤੱਕ ਮਾਰਚ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੇ ਹੱਕ ਦੇ ਲਈ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੀਆਂ ਸਨ। ਇਸ ਦੌਰਾਨ ਕਿਸਾਨਾਂ ਨੂੰ ਸ਼ੰਭੂ ਬਾਰਡਰ 'ਤੇ ਖਨੋਰੀ ਬਾਰਡਰ 'ਤੇ ਹੀ ਰੋਕਿਆ ਗਿਆ ਅਤੇ ਵੱਡੀਆਂ ਵੱਡੀਆਂ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਅਤੇ ਇਸ ਦੌਰਾਨ ਅੱਥਰੂ ਗੈਸ ਦੇ ਗੋਲੇ ਵੀ ਕਿਸਾਨਾਂ ਦੇ ਉੱਪਰ ਛੱਡੇ ਗਏ ਅਤੇ ਇਸ ਦੌਰਾਨ ਇੱਕ ਕਿਸਾਨ ਨੌਜਵਾਨ ਸ਼ੁਭ ਕਰਨ ਸਿੰਘ ਦੀ ਵੀ ਮੌਤ ਹੋਈ ਸੀ। ਪਰ ਕੇਂਦਰ ਸਰਕਾਰ ਇਸ ਨੂੰ ਹਰਿਆਣਾ ਪੁਲਿਸ ਦੀ ਕਾਮਯਾਬੀ ਦੱਸਦੀ ਹੈ ਅਤੇ ਕਿਸਾਨਾਂ 'ਤੇ ਕੀਤੇ ਤਸ਼ੱਦਦ ਨੂੰ ਲੈ ਕੇ ਕੇਂਦਰ ਸਰਕਾਰ ਕੁਝ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਵੀ ਕਰਨ ਜਾ ਰਹੀ ਹੈ, ਜਿਸ ਦਾ ਕਿ ਅਸੀਂ ਵਿਰੋਧ ਕਰਦੇ ਹਾਂ ਅਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਹੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਦਾ ਕਿ ਅੰਮ੍ਰਿਤਸਰ ਵਿੱਚ ਤੇਜ ਬਰਸਾਤ ਦੌਰਾਨ ਵੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ।
- ਸਵੇਰ ਤੋਂ ਪੈ ਰਿਹਾ ਮੀਂਹ: ਸੜਕਾਂ 'ਤੇ ਕਈ ਫੁੱਟ ਭਰਿਆ ਪਾਣੀ, ਇੱਕ ਮਕਾਨ ਦੀ ਛੱਤ ਡਿੱਗੀ, ਪ੍ਰਸ਼ਾਸਨ ਦੇ ਦਾਅਵੇ ਠੁੱਸ - Water Logging Problem
- ਅੱਜ ਤੋਂ ਮਹਿੰਗਾ ਹੋਇਆ ਸਿਲੰਡਰ; ਪਰ ਔਰਤਾਂ ਲਈ ਇਹ ਚੰਗੀ ਖ਼ਬਰ, ਜਾਣੋ ਹੋਰ ਕੀ-ਕੀ ਹੋਏ ਬਦਲਾਅ - LPG Cylinder Price Hike
- ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਅੰਮ੍ਰਿਤਸਰ ਪੁਲਿਸ ਸਖ਼ਤ, ਨਵੇਂ ਕਾਨੂੰਨ ਲਾਗੂ ਕਰਨ ਲਈ ਵਧਾਏ ਹੋਰ 20 ਦਿਨ - Amritsar police issued challans
15 ਅਗਸਤ ਵਾਲੇ ਦਿਨ ਵੀ ਵੱਡਾ ਐਲਾਨ ਕੀਤਾ ਜਾਵੇਗਾ: ਸਰਵਨ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹਨਾਂ ਦੀ ਗੱਲਬਾਤ ਬੇਸ਼ੱਕ ਰਾਹੁਲ ਗਾਂਧੀ ਦੇ ਨਾਲ ਹੋਈ ਹੈ ਅਤੇ ਉਹਨਾਂ ਨੂੰ ਭਰੋਸਾ ਵੀ ਹੈ ਕਿ ਰਾਹੁਲ ਗਾਂਧੀ ਸੰਸਦ ਵਿੱਚ ਇਸ ਦਾ ਮੁੱਦਾ ਜਰੂਰ ਚੁੱਕਣਗੇ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਦੇ ਚਲਦਿਆਂ ਇਹ ਸਾਰੇ ਪ੍ਰਤਿਕ੍ਰਿਆ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਜਲਦ ਹੀ 15 ਅਗਸਤ ਵਾਲੇ ਦਿਨ ਵੀ ਵੱਡਾ ਐਲਾਨ ਕੀਤਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਖਿਲਾਫ ਕੀਤੇ ਗਏ ਫੂਕ ਪ੍ਰਦਰਸ਼ਨ ਤੋਂ ਬਾਅਦ ਹੋਰ ਕਿੰਨਾ ਕੁ ਗੁੱਸਾ ਸਾਹਮਣੇ ਆਉਂਦਾ ਹੈ ਕਿਉਂਕਿ 2024 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕਿਸਾਨਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਗਿਆ ਸੀ ਅਤੇ ਉਸਤਾ ਖਮਿਆਜਾ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਭੁਗਤਣਾ ਪਿਆ ਸੀ, ਪਰ ਕਿਸਾਨ ਲਗਾਤਾਰ ਹੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ।