ਲੁਧਿਆਣਾ: ਦਿਵਾਲੀ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ ਪਰ ਇਸ ਵਾਰ ਦਿਵਾਲੀ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਿਹਾ ਹੈ ਕਿ ਲਕਸ਼ਮੀ-ਗਣੇਸ਼ ਦੀ ਪੂਜਾ 31 ਅਕਤੂਬਰ ਨੂੰ ਕੀਤੀ ਜਾਵੇ ਜਾਂ ਫਿਰ 1 ਨਵੰਬਰ ਨੂੰ ਅਤੇ ਇਸ ਸਬੰਧੀ ਲੁਧਿਆਣਾ ਮੰਦਰ ਦੇ ਪੁਜਾਰੀ, ਪੰਡਿਤ ਦਿਨੇਸ਼ ਪਾਂਡੇ ਨਾਲ ਗੱਲਬਾਤ ਕੀਤੀ ਗਈ ਤਾਂ ਪੰਡਿਤ ਨੇ ਦੱਸਿਆ ਕਿ ਕਾਰਤਿਕ ਕ੍ਰਿਸ਼ਨ ਪੱਖ ਦੀ ਅਮਾਵਸਿਆ ਮਿਤੀ 31 ਅਕਤੂਬਰ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 03:53 ਵਜੇ ਸ਼ੁਰੂ ਹੋਵੇਗੀ। ਇਹ ਸ਼ੁੱਕਰਵਾਰ, 1 ਨਵੰਬਰ ਨੂੰ ਸ਼ਾਮ 06:17 ਵਜੇ ਸਮਾਪਤ ਹੋਵੇਗਾ। ਇਸ ਕਰਕੇ ਦਿਵਾਲੀ ਪੂਜਾ 1 ਨਵੰਬਰ ਨੂੰ ਕਰਨੀ ਹੀ ਸਹੀ ਹੈ।
ਇੱਕ ਨਵੰਬਰ ਨੂੰ ਹੀ ਮਨਾਈ ਜਾਵੇਗੀ ਦਿਵਾਲੀ
ਪੰਡਿਤ ਨੇ ਕਿਹਾ ਕਿ ਸਿਰਫ ਉਹ ਹੀ ਨਹੀਂ ਸਗੋਂ ਲੁਧਿਆਣਾ ਦੇ ਜ਼ਿਆਦਾਤਰ ਮੰਦਰਾਂ ਦੇ ਮਹਾਨ ਜੋਤਿਸ਼ ਅਤੇ ਪੰਡਿਤ ਵੀ ਇੱਕ ਨਵੰਬਰ ਨੂੰ ਹੀ ਦਿਵਾਲੀ ਮਨਾਉਣ ਦੇ ਹੱਕ ਦੇ ਵਿੱਚ ਹਨ। ਉਹਨਾਂ ਕਿਹਾ ਕਿ ਹਮੇਸ਼ਾ ਜਿਸ ਦਾ ਦਿਨ ਹੁੰਦਾ ਹੈ ਉਸੇ ਦੀ ਰਾਤ ਹੁੰਦੀ ਹੈ। ਅਜਿਹਾ ਨਹੀਂ ਹੁੰਦਾ ਕਿ ਦਿਨ ਵੇਲੇ ਕੁਝ ਹੋਰ ਹੋਵੇ ਅਤੇ ਰਾਤ ਵੇਲੇ ਕੁਝ ਹੋਰ। ਜਦੋਂ ਵੀ ਨਵੇਂ ਦਿਨ ਦੀ ਸ਼ੁਰੂਆਤ ਕਿਸੇ ਤਰੀਕ ਦੇ ਵਿੱਚ ਪੈਂਦੀ ਹੈ ਉਸ ਨੂੰ ਹੀ ਉਸੇ ਦਿਨ ਦੇ ਲਈ ਚੁਣਿਆ ਜਾਂਦਾ ਹੈ।
ਨਹੀਂ ਹੋ ਰਿਹਾ ਇੱਕਮਤ
ਮਾਹਰਾਂ ਦੀ ਮਨੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਇਸ ਦਿਨ ਕਾਰਤਿਕ ਮਹੀਨੇ ਦੇ ਨਵੇਂ ਚੰਦਰਮਾ ਵਾਲੇ ਦਿਨ ਦੇਵੀ ਲਕਸ਼ਮੀ ਜੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ ਸਨ। ਇਸ ਦਿਨ ਭਗਵਾਨ ਰਾਮ ਚੌਦਾਂ ਸਾਲ ਦੇ ਬਣਵਾਸ ਤੋਂ ਬਾਅਦ ਅਯੁੱਧਿਆ ਪਰਤੇ ਸਨ। ਉਦੋਂ ਅਯੁੱਧਿਆ ਦੇ ਲੋਕਾਂ ਨੇ ਆਪਣੇ ਘਰਾਂ ਵਿਚ ਘਿਓ ਦੇ ਦੀਵੇ ਜਗਾਏ ਸਨ ਅਤੇ ਅਮਾਵਸਿਆ ਦੀ ਹਨੇਰੀ ਰਾਤ ਨੂੰ ਪ੍ਰਕਾਸ਼ਮਾਨ ਕੀਤਾ ਸੀ, ਇਸ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ। ਹਾਲਾਂਕਿ ਪੰਡਿਤ ਦਿਨੇਸ਼ ਪਾਂਡੇ ਦਾ ਕਹਿਣਾ ਹੈ ਕਿ ਹਰ ਦਿਨ ਦਿਵਾਲੀ ਮਨਾਈ ਜਾ ਸਕਦੀ ਹੈ ਪਰ ਸ਼ਾਸਤਰਾਂ ਦੇ ਮੁਤਾਬਿਕ ਜਿਹੜੀ ਤਰੀਕ ਬਣ ਰਹੀ ਹੈ, ਉਹ ਇੱਕ ਨਵੰਬਰ ਹੀ ਹੈ। ਹਾਲਾਂਕਿ ਦੇਸ਼ ਭਰ ਦੀਆਂ ਹੋਰ ਹਿੰਦੂ ਜਥੇਬੰਦੀਆਂ ਵੱਲੋਂ 31 ਅਕਤੂਬਰ ਦੀ ਵੀ ਗੱਲ ਕਹੀ ਜਾ ਰਹੀ ਹੈ ਅਤੇ ਪੂਰੇ ਦੇਸ਼ ਨੂੰ 31 ਅਕਤੂਬਰ ਨੂੰ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਅੱਜ ਧਨਤੇਰਸ, ਜਾਣੋ ਕਦੋਂ ਹੈ ਸ਼ੁਭ ਸਮਾਂ, ਕਿਸ ਸਮੇਂ ਕਰੋ ਖਰੀਦਦਾਰੀ, ਜੀਵਨ ਰਹੇਗਾ ਖੁਸ਼ਹਾਲ
ਜੇਕਰ ਤੁਸੀਂ ਸੋਨਾ-ਚਾਂਦੀ ਨਹੀਂ ਖਰੀਦ ਸਕਦੇ ਤਾਂ ਖਰੀਦੋ ਇਹ 6 ਚੀਜ਼ਾਂ, ਦੇਵੀ ਲਕਸ਼ਮੀ ਦਾ ਮਿਲੇਗਾ ਆਸ਼ੀਰਵਾਦ
Dhanteras 2024: ਧਨਤੇਰਸ 'ਤੇ ਗਲਤੀ ਨਾਲ ਵੀ ਨਾ ਖਰੀਦੋ ਇਹ 6 ਚੀਜ਼ਾਂ, ਨਹੀਂ ਤਾਂ ਦੇਵੀ ਲਕਸ਼ਮੀ ਹੋਵੇਗੀ ਨਾਰਾਜ਼!
ਹਨੂੰਮਾਨ ਜੈਅੰਤੀ ਦੀ ਪੂਜਾ
ਜੇਕਰ ਛੁੱਟੀ ਦੀ ਗੱਲ ਕੀਤੀ ਜਾਵੇ ਤਾਂ ਅਧਿਕਾਰਕ ਤੌਰ ਉੱਤੇ 31 ਅਕਤੂਬਰ ਨੂੰ ਹੀ ਛੁੱਟੀ ਵੀ ਐਲਾਨ ਨਹੀਂ ਗਈ ਹੈ ਪਰ ਉੱਥੇ ਹੀ ਦੂਜੇ ਪਾਸੇ ਪੰਡਤਾਂ ਦਾ ਮੰਨਣਾ ਹੈ ਕਿ 1 ਨਵੰਬਰ ਨੂੰ ਦਿਵਾਲੀ ਦਾ ਸਹੀ ਮਹੂਰਤ ਹੈ ਅਤੇ ਸਹੀ ਪੂਜਾ ਦਾ ਸਮਾਂ ਹੈ। ਦਿਵਾਲੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਣ ਵਾਲਾ ਦੀਪ ਉਤਸਵ 30 ਅਕਤੂਬਰ ਨੂੰ ਮਨਾਇਆ ਜਾਵੇਗਾ। ਦੀਪ ਉਤਸਵ ਦੇ ਨਾਲ-ਨਾਲ ਇਸ ਦਿਨ ਹਨੂੰਮਾਨ ਜੈਅੰਤੀ ਵੀ ਮਨਾਈ ਜਾਵੇਗੀ, ਜੋ ਕਿ ਅਯੁੱਧਿਆ ਵਿੱਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਉਹਾਰ ਹੈ।