ਮਾਨਸਾ : ਕਿਸਾਨ ਅਕਸਰ ਹੀ ਅਪਾਣੀਆਂ ਮੰਗਾਂ ਲਈ ਸੜਕਾਂ 'ਤੇ ਬੈਠੇ ਨਜ਼ਰ ਆਉਂਦੇ ਹਨ ਧਰਨੇ ਲਾਉਂਦੇ ਹਨ। ਉਥੇ ਹੀ ਮਾਨਸਾ ਦੀ ਕਿਸਾਨ ਜਥੇਬੰਦੀਆਂ ਨੇ ਇੱਕ ਦੁਕਾਨਦਾਰ ਲਈ ਧਰਨਾ ਪ੍ਰਦਰਸ਼ਨ ਕੀਤਾ। ਦਰਅਸਲ ਮਾਨਸਾ 'ਚ ਦੁਕਾਨਦਾਰ ਦੀ ਦੁਕਾਨ ਦਾ ਕਰਜ਼ ਨਾ ਚੁਕਾਉਣ ਦੇ ਬਦਲੇ ਦੁਕਾਨ ਦੀ ਕੁਰਕੀ ਕੀਤੀ ਜਾ ਰਹੀ ਸੀ ਜਿਸ ਨੂੰ ਵਿਰੋਧ ਪ੍ਰਦਰਸ਼ਨ ਕਰਕੇ ਕਿਸਾਨਾਂ ਨੇ ਰੁਕਵਾਇਆ ਅਤੇ ਕਿਹਾ ਕਿ ਕਰਜੇ ਦੇ ਬਦਲੇ ਕਿਸਾਨਾਂ ਦੀ ਜ਼ਮੀਨ, ਘਰ ਜਾਂ ਕਿਸੇ ਵੀ ਵਹੀਕਲ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਥੇ ਹੀ ਕਰਜੇ ਦੀ ਮਾਰ ਹੇਠ ਦਵੇ ਦੁਕਾਨਦਾਰਾਂ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਵੀ ਦੁਕਾਨਦਾਰੀ ਕਰਜੇ ਦੇ ਬਦਲੇ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ।
ਕਿਸਾਨੀ ਨਾਲ ਜੁੜੀ ਦੁਕਾਨ ਕੁਰਕ ਕਰਨ ਦੀ ਕੋਸ਼ਿਸ਼
ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਕਰਜ਼ੇ ਦੇ ਬਦਲੇ ਕਿਸਾਨਾਂ ਦੀ ਜਮੀਨ ਕੁਰਕ ਹੁੰਦੀ ਹੈ। ਉੱਥੇ ਹੀ ਆਪਣਾ ਕਾਰੋਬਾਰ ਚਲਾਉਣ ਵਾਲੇ ਦੁਕਾਨਦਾਰਾਂ ਦੀ ਵੀ ਸਰਕਾਰਾਂ ਵੱਲੋਂ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਰੁਜ਼ਗਾਰ ਨੂੰ ਕੁਰਕ ਕਰਨ ਦੀ ਕਵੈਦ ਸ਼ੁਰੂ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਮਾਨਸਾ ਦੇ ਵਿੱਚ ਇੱਕ ਦੁਕਾਨਦਾਰ ਜੋ ਕਿ ਐਗਰੀਕਲਚਰ ਨਾਲ ਸੰਬੰਧਿਤ ਕਾਰੋਬਾਰ ਕਰਦਾ ਹੈ। ਉਸ ਵੱਲੋਂ ਦੋ ਸਾਲ ਪਹਿਲਾਂ ਇੱਕ ਪ੍ਰਾਈਵੇਟ ਬੈਂਕ ਤੋਂ 50 ਲੱਖ ਰੁਪਏ ਕਰਜ ਲਿਆ ਗਿਆ ਸੀ। ਜਿਸ ਦੀਆਂ ਕੁਝ ਕਿਸ਼ਤਾਂ ਉਹਨਾਂ ਵੱਲੋਂ ਭਰ ਵੀ ਦਿੱਤੀਆਂ ਗਈਆਂ ਸਨ, ਪਰ ਆਰਥਿਕ ਮੰਦਵਾੜੇ ਦੇ ਕਾਰਨ ਉਨਾਂ ਦੀਆਂ ਕਿਸਤਾਂ ਅਗਲੀਆਂ ਨਹੀਂ ਭਰੀਆਂ ਜਾ ਸਕੀਆਂ।
ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ : ਜਿਸ ਕਾਰਨ ਬੈਂਕ ਵੱਲੋਂ ਉਹਨਾਂ ਦੀ ਦੁਕਾਨ ਨੂੰ ਕੁਰਕ ਕੀਤਾ ਜਾ ਰਿਹਾ ਸੀ ਜਿਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਉਹਨਾਂ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਅੱਜ ਦੁਕਾਨਦਾਰ ਦੀ ਦੁਕਾਨ ਨੂੰ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਦੁਕਾਨਦਾਰ ਦੀ ਕਰਜੇ ਦੇ ਬਦਲੇ ਜਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਉਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੁਰਕੀ ਖਤਮ ਕੀਤੀ ਜਾਵੇ ਅਤੇ ਕਰਜ਼ੇ ਹੇਠ ਦਵੇ ਕਿਸਾਨਾਂ ਦੁਕਾਨਦਾਰਾਂ ਦਾ ਪੂਰਨ ਕਰਜ ਮਾਫ ਕੀਤਾ ਜਾਵੇ।