ਮਾਨਸਾ: ਕੇਂਦਰ ਸਰਕਾਰ ਦੇ ਫਾਇਨਾਂਸ ਮਨਿਸਟਰ ਨਿਰਮਲਾ ਸੀਤਾਰਮਨ ਵੱਲੋਂ ਸਾਲ 2024-25 ਦਾ ਬਜਟ ਪੇਸ਼ ਕੀਤਾ ਗਿਆ। ਜਿਸ ਦੇ ਵਿੱਚ ਖੇਤੀ ਉਤਪਾਦਨ ਨੂੰ ਵਧਾਉਣ ਦੇ ਲਈ ਅਤੇ ਨਵੀਆਂ ਵਰਾਇਟੀਆਂ ਲਿਆਉਣ ਦੀ ਤਜਵੀਜ਼ ਰੱਖੀ ਗਈ ਹੈ ਪਰ ਬਜਟ ਨੂੰ ਕਿਸਾਨਾਂ ਵੱਲੋਂ ਮੁੱਢ ਤੋਂ ਨਕਾਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਜਟ ਸਾਡੇ ਲਈ ਜ਼ਰਾ ਵੀ ਲਾਹੇਵੰਦ ਨਹੀਂ ਹੈ। ਕਿਸਾਨਾਂ ਨੂੰ ਉਮੀਦ ਸੀ ਕਿ ਬਜਟ ਦੇ ਵਿੱਚ ਉਹਨਾਂ ਨੂੰ ਫਸਲਾਂ 'ਤੇ ਐਮਐਸਪੀ ਦੇਣ ਦੀ ਗੱਲ ਹੋਵੇਗੀ। ਕਰਜ ਮੁਆਫ ਕਰਨ ਦੀ ਗੱਲ ਹੋਵੇਗੀ ਪਰ ਕਿਸਾਨਾਂ ਦੇ ਹੱਕ ਦੀ ਬਜਟ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਨੇ ਗੱਲ ਨਹੀਂ ਕੀਤੀ।
ਨਵੀਆਂ ਵਰਾਇਟੀਆਂ ਦੇ ਨਾਮ 'ਤੇ ਕੁਝ ਨਹੀਂ ਕਰ ਰਹੀ ਸਰਕਾਰ: ਕਿਸਾਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਕਿਸਾਨਾਂ ਦੇ ਹੱਕ ਦੀ ਕੋਈ ਵੀ ਕੇਂਦਰ ਸਰਕਾਰ ਨੇ ਗੱਲ ਨਹੀਂ ਰੱਖੀ। ਉਹਨਾਂ ਕਿਹਾ ਕਿ ਇਸ ਬਜਟ ਦੇ ਵਿੱਚ ਜਿੱਥੇ ਖੇਤੀ ਉਤਪਾਦਨ ਵਧਾਉਣ ਦੇ ਲਈ ਰਿਸਰਚ ਕਰਨ ਅਤੇ ਨਵੀਆਂ ਵਰਾਇਟੀਆਂ ਲਿਆਉਣ ਦੀ ਗੱਲ ਕਹੀ ਗਈ ਹੈ। ਅਜਿਹਾ ਬਹੁਤ ਸਮੇਂ ਤੋਂ ਹੋ ਰਿਹਾ ਹੈ ਪਰ ਇਸ ਦਾ ਲਾਹਾ ਕੋਈ ਨਹੀਂ ਹੋਇਆ। ਉਹਨਾਂ ਕਿਹਾ ਕਿ ਵਰਾਇਟੀਆਂ ਪਹਿਲਾਂ ਹੀ ਬਹੁਤ ਜ਼ਿਆਦਾ ਨੇ, ਜੇਕਰ ਸਰਕਾਰ ਉਹਨਾਂ ਫਸਲਾਂ 'ਤੇ ਐਮਐਸਪੀ ਕਿਸਾਨਾਂ ਨੂੰ ਦੇਵੇ ਅਤੇ ਉਨਾਂ ਦੀ ਫਸਲ ਖਰੀਦਣ ਦੀ ਗਰੰਟੀ ਦਿੱਤੀ ਜਾਵੇ ਤਾਂ ਕੋਈ ਫਾਇਦਾ ਮਿਲ ਸਕਦਾ ਹੈ, ਨਹੀਂ ਤਾਂ ਕੁਝ ਵੀ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਤਾ ਨਹੀਂ ਸਰਕਾਰ ਕਿਸ ਰਿਸਰਚ ਦੀ ਗੱਲ ਕਰਦੀ ਹੈ । ਅਜਿਹੀ ਸਰਕਾਰ ਕਿਸ ਚੀਜ਼ 'ਤੇ ਕਰਨੀ ਚਾਹੁੰਦੀ ਹੈ ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਜੋ ਹਾਈ ਬਰੇਡ ਬੀਜ ਦਿੱਤੇ ਗਏ ਨੇ, ਉਹ ਵੱਡੇ ਪੱਧਰ 'ਤੇ ਨਕਲੀ ਆ ਰਹੇ ਨੇ। ਕਿਸਾਨਾਂ ਨੇ ਕਿਹਾ ਕਿ 109 ਬੀਜਾਂ ਦੀ ਗੱਲ ਕਰਦੇ ਹਨ ਪਰ ਅਜਿਹਾ ਕੁਝ ਨਹੀਂ ਹੋਇਆ।
ਕਿਸਾਨਾਂ ਨੂੰ ਕੰਗਾਲ ਕਰ ਰਹੀ ਸਰਕਾਰ: ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਬੀਜਾਂ ਦੇ ਕਾਰਨ ਕਿਸਾਨ ਕੰਗਾਲ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਇੱਕ ਪਾਸੇ ਹਰੀ ਕ੍ਰਾਂਤੀ ਲਿਆਉਣ ਦੀ ਗੱਲ ਕਰ ਰਹੀ ਹੈ ਪਰ ਦੂਸਰੇ ਪਾਸੇ ਕਿਸਾਨਾਂ ਨੂੰ ਚੰਗੇ ਬੀਜ ਅਤੇ ਕੀਟ ਨਾਸ਼ਕ ਦਵਾਈਆਂ ਨਾ ਦੇ ਕੇ, ਕਿਸਾਨਾਂ ਨੂੰ ਦਿਨੋਂ ਦਿਨ ਕੰਗਾਲ ਕਰ ਰਹੀ ਹੈ। ਇਸ ਮੌਕੇ ਰਿਸਰਚ ਦੇ ਨਾਮ 'ਤੇ ਉਹਨਾਂ ਕਿਹਾ ਕਿ ਸਰਕਾਰਾਂ ਉਹਨਾਂ ਦੀਆਂ ਜਮੀਨਾਂ ਹੜੱਪ ਕੇ ਉੱਚੇ ਘਰਾਣਿਆਂ ਨੂੰ ਦੇਣ ਦੀ ਸਕੀਮ ਬਣਾ ਰਹੀ ਹੈ।
ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ: ਇਸ ਮੌਕੇ ਕਿਸਾਨਾਂ ਨੇ ਬਜਟ ਤੋਂ ਨਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੋਂ ਉਮੀਦ ਸੀ ਕਿ ਅੱਜ ਦੇ ਇਸ ਬਜਟ ਦੇ ਵਿੱਚ ਕਿਸਾਨਾਂ ਦੇ ਕਰਜ ਮਾਫ ਕਰਨ ਦੀ ਗੱਲ ਹੋਵੇਗੀ, ਐਮਐਸਪੀ ਤੇ ਫਸਲਾਂ ਖਰੀਦਣ ਦੀ ਗੱਲ ਹੋਵੇਗੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ । ਕਿਸਾਨਾਂ ਦੇ ਹੱਕ ਦੀ ਇਸ ਬਜਟ ਦੇ ਵਿੱਚ ਕੋਈ ਵੀ ਗੱਲ ਨਹੀਂ ਰੱਖੀ, ਜਿਸਦੇ ਚਲਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਇਸ ਬਜਟ ਨੂੰ ਮੁੱਢ ਤੋਂ ਨਕਾਰ ਦਿੱਤਾ ਹੈ।
- ਕੇਂਦਰੀ ਬਜਟ 2024: ਮੋਦੀ ਸਰਕਾਰ 3.0 ਦਾ ਪਹਿਲਾਂ ਬਜਟ ਕੀਤਾ ਪੇਸ਼, ਬਜਟ ਵਿੱਚ ਸਿੱਖਿਆ, ਰੁਜ਼ਗਾਰ ਅਤੇ ਹੁਨਰ ਲਈ 1.48 ਲੱਖ ਕਰੋੜ ਰੁਪਏ ਦਾ ਐਲਾਨ - Budget 2024
- ਆਮ ਬਜਟ 2024: ਮੋਦੀ 3.0 'ਚ ਨੌਜਵਾਨਾਂ 'ਤੇ ਸਰਕਾਰ ਦਾ ਫੋਕਸ, ਇੰਨੇ ਕਰੋੜ ਰੁਪਏ ਖ਼ਰਚ ਹੋਣਗੇ - SCHEMES FOR YOUTH IN BUDGET 2024
- ਕੇਂਦਰੀ ਬਜਟ 2024 'ਚ ਹੋਰਨਾਂ ਸੂਬਿਆਂ ਨੂੰ ਮਿਲੇ ਗੱਫੇ, ਪਰ ਪੰਜਾਬ ਨੂੰ ਕੀਤਾ ਗਿਆ ਅੱਖੋਂ ਪਰੋਖੇ, ਬਜਟ 'ਚ ਪੰਜਾਬ ਲਈ ਨਹੀਂ ਕੋਈ ਐਲਾਨ - PUNJAB IGNORED IN UNION BUDGET