ਮਾਨਸਾ: ਇੱਕ ਪਾਸੇ ਕਣਕ ਦੀ ਕਟਾਈ ਦਾ ਕੰਮ ਅਜੇ ਜ਼ੋਰਾਂ 'ਤੇ ਹੈ ਉਥੇ ਹੀ ਦੁਜੇ ਪਾਸੇ ਪੰਜਾਬ 'ਚ ਬਦਲੇ ਮੌਸਮ ਦੇ ਮਿਜਾਜ਼ ਨੇ ਕਿਸਾਨਾਂ ਦਾ ਹਾਲ ਬੇਹਾਲ ਕੀਤਾ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੀ ਬਰਸਾਤ ਕਾਰਜ ਖੇਤਾਂ 'ਚ ਖੜ੍ਹੀ ਫਸਲ ਤਬਾਹ ਹੋ ਰਹੀ ਹੈ ਤਾਂ ਉਥੇ ਹੀ ਪੰਜਾਬ 'ਚ ਸਵੇਰ ਸਮੇਂ ਚੱਲੀ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਨਾਲ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਪਈ ਕਣਕ ਦੀ ਫਸਲ ਵੀ ਤਬਾਹ ਹੋ ਰਹੀ ਹੈ।
ਰੱਬ ਅੱਗੇ ਅਰਦਾਸ : ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਹੈ ਅਤੇ ਮੰਡੀਆਂ ਦੇ ਵਿੱਚ ਵੀ ਖੁੱਲੇ ਅਸਮਾਨ ਥੱਲੇ ਕਿਸਾਨਾਂ ਦੀ ਕਣਕ ਪਈ ਹੈ। ਪਰ ਪ੍ਰਸ਼ਾਸਨ ਵੱਲੋਂ ਕੋਈ ਇੰਤਜ਼ਾਮ ਨਾ ਹੋਣ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾ ਨੇ ਕਿਹਾ ਕਿ ਅਸੀਂ 6 ਮਹੀਨੇ ਤੱਕ ਕੜੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਕਣਕ ਅੱਜ ਰੁਲਦੀ ਦੇਖ ਰਹੇ ਹਾਂ,ਇਸ ਨਾਲ ਹਰ ਇੱਕ ਦੇ ਦਿਲ 'ਚ ਦਰਦ ਹੈ। ਕਿਸਾਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ਕਿਹਾ ਹੈ ਕਿ ਹੇ ਪਰਮਾਤਮਾ ਕੁਝ ਦਿਨ ਬਾਰਿਸ਼ ਨਾ ਕਰ ਕਿਉਂਕਿ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਅਜੇ ਮੰਡੀਆਂ ਦੇ ਵਿੱਚ ਅਤੇ ਖੇਤਾਂ ਦੇ ਵਿੱਚ ਪਈ ਹੈ ਤਾਂ ਕਿ ਉਹ ਆਪਣੀ ਫਸਲ ਨੂੰ ਸਾਂਭ ਲੈਣ । ਉਹਨਾਂ ਕਿਹਾ ਕਿ ਜੇਕਰ ਕੁਝ ਦਿਨ ਬਾਰਿਸ਼ ਹੋਰ ਨਾ ਹੋਵੇ ਤਾਂ ਕਿਸਾਨ ਆਪਣੀ ਫਸਲ ਦੀ ਕਟਾਈ ਕਰਕੇ ਸਾਂਭ ਲੈਣਗੇ ਅਤੇ ਪਸ਼ੂਆਂ ਦੇ ਲਈ ਜੋ ਤੂੜੀ ਦਾ ਪ੍ਰਬੰਧ ਕਰਨਾ ਹੈ ਉਸ ਦੀ ਵੀ ਸੰਭਾਲ ਕਰਨੀ ਹੈ।
- ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗ੍ਰੰਥੀ ਸਿੰਘ ਕਰਵਾਉਂਦਾ ਸੀ ਨਜਾਇਜ਼ ਵਿਆਹ, ਸਿੰਘਾਂ ਨੇ ਕੀਤਾ ਘਿਰਾਓ
- ਪਿਤਾ ਨੂੰ ਲੱਗੀ ਦਿਲ ਦੀ ਬਿਮਾਰੀ, ਤਾਂ ਨੌਜਵਾਨ ਨੇ ਸ਼ੁਰੂ ਕੀਤੀ ਅਜਿਹੀ ਖੇਤੀ ਕਿ ਅੱਜ ਦੇਸ਼ਾਂ-ਵਿਦੇਸ਼ਾਂ 'ਚ ਪ੍ਰੋਡਕਟਾਂ ਦੀ ਡਿਮਾਂਡ
- ਪੰਜਾਬ ਵਿੱਚ ਬਣਾਈ ਉਹ ਪਹਿਲੀ ਮਸ਼ੀਨ ਜੋ ਗੋਹੇ ਤੋਂ ਬਣਾ ਰਹੀ ਬਾਲਣ, ਵਾਤਾਵਰਨ ਬਚਾਉਣ ਦੇ ਨਾਲ-ਨਾਲ ਹੋ ਰਹੀ ਕਮਾਈ ਤੇ ਨਿਪਟਾਰਾ
ਕਿਸਾਨਾਂ ਨਾਲ ਧਕਾ ਕਰਦੀ ਸਰਕਾਰ: ਨਾਲ ਹੀ ਕਿਸਾਨ ਨੇ ਕਿਹਾ ਕਿ ਪਰਮਾਤਮਾਂ ਤਾਂ ਜੋ ਰੰਗ ਦਿਖਾਵੇਗਾ ਉਹ ਮਨਜ਼ੂਰ ਹੈ ਪਰ ਜੋ ਧੱਕਾ ਸਰਕਾਰ ਵੱਲੋਂ ਤੇ ਆੜ੍ਹਤੀਆਂ ਨਾਲ ਕੀਤਾ ਜਾਂਦਾ ਹੈ ਉਹ ਬਰਦਾਸ਼ਤ ਨਹੀਂ ਹੁੰਦਾ। ਆੜਤੀ ਅਨਾਜ ਸਾਂਭਣ ਲਈ ਆਪਣੇ ਕਾਗਜ਼ਾਂ 'ਚ ਪੁਖਤਾ ਪਰਬੰਧ ਦਿਖਾਉੁਂਦੇ ਹਨ ਸਰਕਾਰ ਤੋਂ ਮੰਨਜ਼ੂਰੀ ਲੈਂਦੇ ਹਨ। ਪਰ ਜਦੋਂ ਲੋੜ ਪੈਂਦੀ ਹੈ ਤਾਂ ਨਾ ਸਰਕਾਰ ਹੱਥ ਅੱਗੇ ਵਧਾਉਂਦੀ ਹੈ ਅਤੇ ਨਾ ਹੀ ਆੜ੍ਹਤੀਏ ਕਿਸਾਨਾਂ ਨੂੰ ਕੋਈ ਸਹੁਲਤ ਦਿੰਦੇ ਹਨ।