ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਹਰਮਨ ਪ੍ਰੀਤ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਖੁਦ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਨਾ ਸਿਰਫ ਸਰਕਾਰੀ ਮਹਿਕਮੇ ਦੇ ਵਿੱਚ ਰੋਬ ਮਾਰਦਾ ਸੀ ਸਗੋਂ ਠੱਗੀਆਂ ਵੀ ਮਾਰਦਾ ਸੀ। ਜਿਸ ਦੇ ਤਹਿਤ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਅਤੇ ਇਸ ਰਿਮਾਂਡ ਦੇ ਦੌਰਾਨ ਉਸ ਤੋਂ ਹੋਰ ਵੀ ਪੁੱਛਗਿਛ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਗਿਰਿਫਤਾਰ ਕੀਤੇ ਗਏ ਮੁਲਜ਼ਮ ਦੇ ਕੋਲੋਂ ਪੁਲਿਸ ਦੀ ਵਰਦੀਆਂ ਪੁਲਿਸ ਦੇ ਫਲੈਗ ਅਤੇ ਕੁਝ ਹੋਰ ਸਮਾਨ ਵੀ ਬਰਾਮਦ ਹੋਇਆ ਹੈ।
ਕਈ ਲੋਕਾਂ ਨਾਲ ਮਾਰੀ ਠੱਗੀ: ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਸੀਨੀਅਰ ਅਫਸਰ ਦੇਵ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਇਸ ਮੁਲਜ਼ਮ ਦੀ ਉਹਨਾਂ ਨੁੰ ਸ਼ਿਕਾਇਤ ਮਿਲੀ ਸੀ ਕਿ ਇਹ ਲੋਕਾਂ ਨਾਲ ਠਗੀਆਂ ਮਾਰਦਾ ਹੈ ਅਤੇ ਮਾਮਲੇ ਸੁਲਝਾਉਣ ਲਾਈ ਅਡਵਾਂਸ ਪੈਸੇ ਲੈਂਦਾ ਸੀ। ਜਦੋਂ ਅਜਿਹੇ ਕਈ ਮਾਮਲੇ ਸਾਹਮਣੈ ਆਏ ਤਾਂ ਪੁਲਿਸ ਹਰਕਤ ਵਿੱਚ ਆਈ ਅਤੇ ਇਸ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦਸਿਆ ਕਿ ਇਸ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਵਰਦੀ ਕਿੱਥੋਂ ਲੈ ਕੇ ਆਇਆ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਇਸ ਸਬੰਧੀ ਰਿਮਾਂਡ ਦੇ ਦੌਰਾਨ ਪੁੱਛਗਿਛ 'ਚ ਖੁਲਾਸਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਲੁਧਿਆਣਾ ਦੇ ਹੀ ਇਸਰ ਨਗਰ ਦਾ ਵਸਨੀਕ ਹੈ ਅਤੇ ਅਪਣਾ ਰੋਹਬ ਪਾਉਣ ਲਈ ਸਰਕਾਰੀ ਦਫਤਰਾਂ ਚ ਆਪਣੇ ਕੰਮ ਆਦਿ ਕਰਵਾਉਣ ਦੇ ਲਈ ਇਹ ਫਰਜ਼ੀ ਵਿਜੀਲੈਂਸ ਦਾ ਖੁਦ ਨੂੰ ਇੰਸਪੈਕਟਰ ਦੱਸਦਾ ਸੀ।
- ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਮੁਹਾਲੀ 'ਚ 'ਆਪ' ਆਗੂਆਂ ਦੀ ਪੁਲਿਸ ਨਾਲ ਝੜਪ, ਮੰਤਰੀ ਤੇ ਵਿਧਾਇਕ ਪੁਲਿਸ ਹਿਰਾਸਤ 'ਚ - AAPs demonstration in Mohali
ਜਾਣੋ ਕੀ ਹੈ ਦਿੱਲੀ ਦਾ ਸ਼ਰਾਬ ਘੁਟਾਲਾ, ਜਿਸ ਵਿੱਚ ਸੀਐਮ ਕੇਜਰੀਵਾਲ ਨੂੰ ਕੀਤਾ ਗਿਆ ਗ੍ਰਿਫਤਾਰ - Delhi CM Arvind Kejriwal arrested- ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈਕੇ ਸੁਨੀਲ ਜਾਖੜ ਨੇ ਸਾਧਿਆ ਨਿਸ਼ਾਨਾ, CM ਮਾਨ ਨੂੰ ਵੀ ਆਖੀ ਇਹ ਗੱਲ - Punjab BJP On Kejriwal Arrest
ਖੁਦ ਬਣਨਾ ਚਾਹੁੰਦਾ ਸੀ ਪੁਲਿਸ ਅਧਿਕਾਰੀ : ਏ ਡੀ ਸੀ ਪੀ ਦੇਵ ਸਿੰਘ ਨੇ ਕਿਹਾ ਕਿ ਮੁਲਜ਼ਮ ਖੁਦ ਵੀ ਪੁਲਿਸ ਵਿੱਚ ਭਰਤੀ ਹੋਣਾ ਚਾਹੂੰਦਾ ਸੀ ਪਰ ਕਿਸੀ ਕਾਰਨ ਇਹ ਪੇਪਰ ਕਲੀਰ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਮੁਲਜ਼ਮ ਨੇ ਜੁਰਮ ਦਾ ਰਾਹ ਫੜ੍ਹ ਲਿਆ। ਕੋਲੋਂ ਪੁਲਿਸ ਦੀਆਂ ਫੀਤੀਆਂ ਵਰਦੀਆਂ ਇੱਕ ਆਰਮੀ ਜੈਕਟ ਜਿਸ ਤੇ ਇਸ ਦਾ ਨਾਂਅ ਵੀ ਲਿਖਿਆ ਹੈ ਉਹ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਇਕ ਕਾਰ ਜਿਸ ਤੇ ਪੁਲਿਸ ਦਾ ਸਟਿੱਕਰ ਲੱਗਿਆ ਹੈ, ਇਸ ਤੋਂ ਇਲਾਵਾ ਇਕ ਬੈਲਟ ਅਤੇ ਇਕ ਭਰਤੀ ਪ੍ਰਕਿਰਿਆ ਸਬੰਧੀ ਕਿਤਾਬ ਵੀ ਬਰਾਮਦ ਹੋਈ ਹੈ। ਹਾਲਾਂਕਿ ਉਹਨਾਂ ਕਿਹਾ ਕਿ ਇਹ ਫਿਲਹਾਲ ਨਹੀਂ ਪਤਾ ਲੱਗ ਸਕਿਆ ਹੈ ਕਿ ਇਸ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ। ਪਰ ਸਾਨੂੰ ਇਸ ਦੀ ਸ਼ਿਕਾਇਤ ਲਗਾਤਾਰ ਮਿਲ ਰਹੀ ਸੀ ਕਿ ਇਹ ਸਰਕਾਰੀ ਦਫਤਰਾਂ ਦੇ ਵਿੱਚ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਕਹਿ ਕੇ ਆਪਣੇ ਕੰਮ ਕਰਵਾਉਣ ਆਉਂਦਾ ਹੈ। ਜਿਸ ਤੋਂ ਬਾਅਦ ਅਸੀਂ ਸ਼ਿਕਾਇਤ ਦੇ ਅਧਾਰ 'ਤੇ ਇਸ ਨੂੰ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਰਿਮਾਂਡ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਹੁਣ ਤੱਕ ਇਹ ਕਿੰਨੇ ਲੋਕਾਂ ਨੂੰ ਠੱਗ ਚੁੱਕਾ ਹੈ ਅਤੇ ਕੀ ਕੁਝ ਕੰਮ ਇਹ ਨਕਲੀ ਅਫਸਰ ਬਣ ਕੇ ਕਰਵਾਉਣ ਦਾ ਸੀ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ।