ETV Bharat / state

ਐਕਸਾਈਜ ਵਿਭਾਗ ਬਠਿੰਡਾ ਦਾ ਠੇਕੇਦਾਰਾਂ ਖਿਲਾਫ ਵੱਡਾ ਐਕਸ਼ਨ, 16 ਠੇਕੇ ਕਰਵਾਏ ਬੰਦ - action against liquer wine shopes - ACTION AGAINST LIQUER WINE SHOPES

ਐਕਸਾਈਜ ਵਿਭਾਗ ਬਠਿੰਡਾ ਵੱਲੋਂ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਠੇਕੇ ਬੰਦ ਕਰਵਾਏ ਗਏ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੋਗਾ ਤੋਂ ਮਾਮਲਾ ਦਰਜ ਹੋਇਆ ਸੀ ਜਿਸ ਤਹਿਤ 16 ਦੇ ਕਰੀਬ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਵਿਭਾਗ ਮੁਤਾਬਿਕ ਜੇਕਰ ਇਹਨਾਂ ਨੇ ਦੋਬਾਰਾ ਕਿਸੀ ਤਰ੍ਹਾਂ ਦੀ ਵਿਕਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

Excise Department Bathinda big action against liquer wine shopes, closed for three days
ਐਕਸਾਈਜ ਵਿਭਾਗ ਬਠਿੰਡਾ ਦਾ ਠੇਕੇਦਾਰਾਂ ਖਿਲਾਫ ਵੱਡਾ ਐਕਸ਼ਨ, 16 ਠੇਕੇ ਕਰਵਾਏ ਬੰਦ (ETV BHARAT)
author img

By ETV Bharat Punjabi Team

Published : Aug 2, 2024, 4:52 PM IST

ਐਕਸਾਈਜ ਵਿਭਾਗ ਬਠਿੰਡਾ ਦਾ ਠੇਕੇਦਾਰਾਂ ਖਿਲਾਫ ਵੱਡਾ ਐਕਸ਼ਨ (ETV BHARAT)

ਬਠਿੰਡਾ : ਜ਼ਿਲ੍ਹਾ ਬਠਿੰਡਾ ਵਿਖੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਮਸ਼ਹੂਰ ਮਿੱਤਲ ਗਰੁੱਪ ਠੇਕੇਦਾਰਾਂ ਦੇ ਕਰੀਬ 16 ਠੇਕੇ ਐਕਸਾਈਜ ਵਿਭਾਗ ਨੇ ਤਿੰਨ ਦਿਨਾਂ ਲਈ ਸੀਲ ਕੀਤੇ। ਐਕਸਾਈਜ ਵਿਭਾਗ ਦੇ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਦੇ ਸ਼ਰਾਬ ਠੇਕੇਦਾਰ ਮਿੱਤਲ ਗਰੁੱਪ ਦੀਆਂ ਸ਼ਰਾਬ ਦੀਆਂ 15 ਪੇਟੀਆਂ ਮੋਗਾ ਜਿਲਾ ਵਿੱਚ ਗਈਆਂ ਸਨ ਜਿਨਾਂ ਨੂੰ ਐਕਸਾਈਜ ਵਿਭਾਗ ਮੋਗਾ ਨੇ ਕਾਬੂ ਕਰਕੇ ਇਹਨਾਂ ਖਿਲਾਫ ਮੋਗਾ ਵਿਖੇ ਮਾਮਲਾ ਦਰਜ ਕੀਤਾ, ਜਿਸ ਦੀ ਰਿਪੋਰਟ ਵਿਭਾਗ ਵੱਲੋਂ ਬਠਿੰਡਾ ਭੇਜੀ ਗਈ ਅਤੇ ਇਸ ਤੇ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਮਿੱਤਲ ਗਰੁੱਪ ਦੇ ਬਠਿੰਡਾ ਵਿੱਚ ਠੇਕੇ ਤਿੰਨ ਦਿਨਾਂ ਲਈ ਸੀਲ ਕਰ ਦਿੱਤੇ ਗਏ ਹਨ, ਉਹਨਾਂ ਦੱਸਿਆ ਕਿ ਮਿੱਤਲ ਗਰੁੱਪ ਦੀਆਂ ਬਠਿੰਡਾ ਵਿੱਚ 16 ਸ਼ਰਾਬ ਦੀਆਂ ਦੁਕਾਨਾਂ ਹਨ, ਅਧਿਕਾਰੀਆਂ ਨੇ ਕਿਹਾ ਕਿ ਤਿੰਨ ਦਿਨ ਇਸ ਗਰੁੱਪ ਨੂੰ ਕਿਸੇ ਹਾਲਤ ਵਿੱਚ ਵੀ ਸ਼ਰਾਬ ਵੇਚਣ ਨਹੀਂ ਦਿੱਤੀ ਜਾਵੇਗੀ ਅਤੇ ਇਹਨਾਂ ਤੇ ਖਾਸ ਨਜ਼ਰ ਸਾਨੀ ਰੱਖੀ ਜਾਵੇਗੀ।

ਨਜਾਇਜ਼ ਸ਼ਰਾਬ ਕੀਤੀ ਗਈ ਨਸ਼ਟ : ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਅਤੇ ਐਕਸਾਈਜ਼ ਵੱਲੋਂ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਚੁਕੀ ਹੈ। ਪੁਲਿਸ ਵੱਲੋਂ ਕਈ ਵਾਰ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਐਕਸ਼ਨ ਵੀ ਲਏ ਗਏ ਹਨ। ਹਾਲ ਹੀ ਵਿੱਚ ਪੁਲਿਸ ਨੇ ਦਰਜਨਾਂ ਪੇਟੀਆਂ ਨਜਾਇਜ਼ ਸ਼ਰਾਬ ਕਾਬੂ ਕੀਤੀ ਸੀ।

ਐਕਸਾਈਜ਼ ਵਿਭਾਗ ਵਕੀਲ ਦੇ ਘਰ ਵਿੱਚੋਂ ਬਰਾਮਦ ਕੀਤੀ ਨਜਾਇਜ਼ ਸ਼ਰਾਬ: ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿੱਚ ਹਲਕਾ ਮਲੋਟ ਦੇ ਇੱਕ ਵਕੀਲ ਖਿਲਾਫ ਵੀ ਕਾਰਵਾਈ ਕੀਤੀ ਗਈ ਸੀ ਜਦੋਂ ਜੁਲਾਈ ਮਹੀਨੇ ਦੀ 3 ਤਰੀਕ ਦੀ ਦੇਰ ਰਾਤ ਗੁਪਤ ਸੂਚਨਾ ਦੇ ਅਧਾਰ 'ਤੇ ਦਵਿੰਦਰਾ ਵਾਲੀ ਗਲੀ ਵਿਚ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਵਲੋਂ ਆਪਣੀ ਟੀਮ ਸਮੇਤ ਛਾਪੇਮਾਰੀ ਕੀਤੀ ਗਈ ਤਾਂ ਇੱਕ ਰਣਜੀਤ ਸਿੰਘ ਨਾਮ ਦੇ ਵਿਅਕਤੀ ਦੇ ਘਰ ਵਿਚੋਂ 44 ਪੇਟੀਆ ਸ਼ਰਾਬ ਬਰਾਮਦ ਕੀਤੀਆਂ ਗਈਆਂ ਸਨ ।

ETV Bharat Logo

Copyright © 2025 Ushodaya Enterprises Pvt. Ltd., All Rights Reserved.