ਫ਼ਰੀਦਕੋਟ : ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿੱਚ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਹਲਕਾ ਫ਼ਰੀਦਕੋਟ ਦੇ ਮੋਗਾ ਵਿੱਚ ਨੌਜਵਾਨ ਵੋਟਰਾਂ ਨੇ ਚੋਣ ਮੈਦਾਨ 'ਚ ਬੱਲੇ-ਬੱਲੇ ਕਰਦਿਆਂ ਆਪਣੀ ਵੋਟ ਪਾਈ। ਵੋਟ ਪਾਉਣ ਲਈ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ 'ਤੇ ਨੌਜਵਾਨਾਂ ਦੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਹਲਕੇ ਵਿੱਚ ਇਸ ਵਾਰ ਨੌਜਵਾਨ ਵੋਟਰਾਂ ਦੀ ਗਿਣਤੀ ਵਿੱਚ ਵੀ ਵਾਧਾ ਦੇਖਿਆ ਹੈ। ਇਸ ਦਾ ਅਸਰ ਵੋਟਿੰਗ 'ਤੇ ਵੀ ਦੇਖਣ ਨੂੰ ਮਿਲਿਆ। ਨੌਜਵਾਨ ਵੋਟਰ ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣਨ ਲਈ ਉਤਸ਼ਾਹਿਤ ਨਜ਼ਰ ਆਏ।
ਨੌਜਵਾਨ ਵੋਟਰਾਂ ਨੇ ਕਿਹਾ...: ਭਾਵੇਂ ਕੋਈ ਵੀ ਸਰਕਾਰ ਆਵੇ, ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਸੁਧਾਰ ਹੋਣੇ ਚਾਹੀਦੇ ਹਨ। ਜੇਕਰ ਕਿਸੇ ਰਾਜ ਦੀ ਸਿੱਖਿਆ ਦੀ ਨੀਂਹ ਮਜ਼ਬੂਤ ਨਹੀਂ ਹੈ ਤਾਂ ਉਸ ਰਾਜ ਦਾ ਵਿਕਾਸ ਨਹੀਂ ਹੋ ਸਕਦਾ। ਇਸੇ ਸੋਚ ਨੂੰ ਮੁੱਖ ਰੱਖਦਿਆਂ ਮੈਂ ਆਪਣੀ ਵੋਟ ਪਾਈ ਹੈ। ਨੌਜਵਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ ਪਰ ਅੱਜ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਇਸ ਹੱਡੀ ਨੂੰ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਵਾਰ ਨੌਜਵਾਨ ਵੋਟਾਂ ਦੇ ਰੂਪ ਵਿੱਚ ਆਪਣੀ ਤਾਕਤ ਦਿਖਾਉਣ ਆਏ ਹਨ। ਜਿਸ ਦਾ ਪਤਾ 4 ਜੂਨ ਨੂੰ ਲੱਗੇਗਾ।
ਪਹਿਲੀ ਵਾਰ ਵੋਟ ਪਾਉਣ 'ਤੇ ਦਿੱਤੇ ਸਰਟੀਫਿਕੇਟ : ਇਸ ਮੌਕੇ ਕਾਇਨਾਤ ਨੂੰ ਪਹਿਲੀ ਵਾਰ ਵੋਟ ਪਾਉਣ 'ਤੇ ਸਰਟੀਫਿਕੇਟ ਵੀ ਦਿੱਤਾ ਗਿਆ ਅਤੇ ਕਾਇਨਾਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਅਰੇਂਜਮੈਂਟ ਕੀਤੇ ਗਏ ਹਨ। ਕੂਲਰ, ਪੱਖਿਆਂ ਅਤੇ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਅਤੇ ਮੈਂ ਪਹਿਲੀ ਵਾਰ ਵੋਟ ਪਾਈ ਹੈ, ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈਰ। ਮੈਂ ਹੋਰ ਯੂਥ ਨੂੰ ਵੀ ਅਪੀਲ ਕਰਦੀ ਹਾਂ ਕਿ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੋ।
ਦੱਸ ਦਈਏਕ ਕਿ ਨੂਰਦੀਪ ਨੇ ਪਹਿਲੀ ਵਾਰ ਵੋਟ ਪਾਈ ਤਾਂ ਉਸ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਨੂਰਦੀਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪਾਪਾ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਲੜ ਰਹੇ ਹਨ ਅਤੇ ਮੈਂ ਪਹਿਲੀ ਵਾਰ ਵੋਟ ਆਪਣੇ ਪਾਪਾ ਨੂੰ ਪਾਈ ਹੈ। ਉਹਨਾਂ ਕਿਹਾ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣਾ ਉਮੀਦਵਾਰ ਚੁਣਨਾ ਚਾਹੀਦਾ ਹੈ।
- ਸੁਨੀਲ ਜਾਖੜ ਨੇ ਆਪਣੇ ਜੱਦੀ ਪਿੰਡ ਪੰਜਕੋਸੀ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁੱਘ ਨੇ ਪਾਈ ਵੋਟ - Lok Sabha Elections 2024
- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਨ੍ਹਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਪਾਈ ਵੋਟ, ਬੋਲੇ-ਲਗਾਤਾਰ ਗੈਂਗਸਟਰਾਂ... - Balkaur Singh Cast Vote
- ਅੰਮ੍ਰਿਤਸਰ ਵਿੱਚ ਬਣਿਆ ਸੁਪਰ ਮਾਡਲ ਪੋਲਿੰਗ ਸਟੇਸ਼ਨ, ਇੱਥੇ ਬਣਿਆ ਵਿਆਹ ਵਾਲਾ ਮਾਹੌਲ - Amritsar Special Polling Station
ਨੂਰਦੀਪ ਨੇ ਕਿਹਾ ਕਿ ਚੰਗਾ ਉਮੀਦਵਾਰ ਚੁਣਨਾ ਸਾਡੇ ਲਈ ਸਮੇਂ ਦੀ ਜਰੂਰਤ ਹੈ, ਉੱਥੇ ਹੀ ਦੂਜੇ ਪਾਸੇ ਮੋਗਾ ਵਿੱਚ ਪੋਲਿੰਗ ਬੂਥਾਂ ਤੇ ਲੱਗੀਆਂ ਲੰਮੀਆਂ ਲੰਮੀਆਂ ਕਤਾਰਾਂ ਅਤੇ ਬਜ਼ੁਰਗ ਵੀ ਵੋਟਾਂ ਪਾ ਰਹੇ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਬਜ਼ੁਰਗ ਨੂੰ ਵੀਲ ਚੇਅਰ 'ਤੇ ਬਿਠਾ ਕੇ ਉਸ ਦੀ ਵੋਟ ਦਾ ਇਸਤੇਮਾਲ ਕਰਵਾਇਆ ਗਿਆ।