ETV Bharat / state

ਡੇਰਾ ਰਾਧਾ ਸੁਆਮੀ 'ਚ 75 ਸਾਲਾ ਬੁੱਢੇ ਨੇ ਕਰ ਦਿੱਤਾ ਕਾਰਾ, 8 ਮਹੀਨੇ ਤੱਕ ਬੱਚੀਆਂ ਨੂੰ ਦਿੰਦਾ ਰਿਹਾ ਨਸ਼ੇ ਦੀਆਂ ਗੋਲੀਆਂ, ਜਾਣੋ ਪੂਰਾ ਮਾਮਲਾ - DERA RADHA SWAMI

ਡੇਰਾ ਰਾਧਾ ਸੁਆਮੀ ਆਸ਼ਰਮ ਦੇ ਬਾਹਰ ਲੋਕਾਂ ਨੇ ਜ਼ੋਰਦਾਰ ਹੰਗਾਮਾ ਕੀਤਾ, ਇਸ ਹੰਗਾਮੇ ਦਾ ਕਾਰਨ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ।

ਡੇਰਾ ਰਾਧਾ ਸੁਆਮੀ 'ਚ ਹੋਇਆ ਵੱਡਾ ਕਾਂਡ
ਡੇਰਾ ਰਾਧਾ ਸੁਆਮੀ 'ਚ ਹੋਇਆ ਵੱਡਾ ਕਾਂਡ (etv bharat)
author img

By ETV Bharat Punjabi Team

Published : Oct 25, 2024, 5:40 PM IST

Updated : Oct 25, 2024, 8:44 PM IST

RAPE OF GIRLS IN BULANDSHAHR : ਭਾਰਤ ਅਤੇ ਪੰਜਾਬ 'ਚ ਅਨੇਕਾਂ ਡੇਰੇ ਹਨ। ਉਨ੍ਹਾਂ ਵਿਚੋਂ ਡੇਰਾ ਰਾਧਾ ਸੁਆਮੀ ਦੀ ਆਪਣੀ ਹੀ ਇੱਕ ਵੱਖਰੀ ਪਛਾਣ ਹੈ ਪਰ ਹੁਣ ਇਸ ਡੇਰੇ ਦਾ ਨਾਮ ਵੀ ਉਨ੍ਹਾਂ ਡੇਰਿਆਂ ਦੀ ਲਿਸਟ 'ਚ ਸ਼ਾਮਿਲ ਹੋ ਗਿਆ, ਜਿੰਨ੍ਹਾਂ 'ਤੇ ਵੱਡੇ ਇਲਜ਼ਾਮ ਲੱਗਦੇ ਆਏ ਹਨ। ਡੇਰਾ ਰਾਧਾ ਸੁਆਮੀ 'ਤੇ ਵੀ ਇੱਕ ਵੱਡਾ ਕਲੰਕ ਲੱਗ ਗਿਆ ਹੈ। ਇਸ ਆਸ਼ਰਮ 'ਚ ਹੋਏ ਵੱਡੇ ਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਡੇਰੇ ਦੇ ਸੇਵਾਦਾਰ 'ਤੇ 2 ਬੱਚਿਆਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਹੁਣ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਡੇਰੇ 'ਚ ਹੋਇਆ ਵੱਡਾ ਕਾਂਡ

ਕਾਬਲੇਜ਼ਿਕਰ ਹੈ ਕਿ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਸਥਿਤ ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਹ ਇਲਜ਼ਾਮ ਰਾਧਾ ਸੁਆਮੀ ਸਤਿਸੰਗ ਆਸ਼ਰਮ ਦੇ 65 ਸਾਲਾ ਸੇਵਾਦਾਰ 'ਤੇ ਲੱਗੇ ਹਨ। ਦੋਵੇਂ ਪੀੜਤ ਲੜਕੀਆਂ ਦੀ ਉਮਰ 14 ਤੋਂ 15 ਸਾਲ ਦੱਸੀ ਜਾ ਰਹੀ ਹੈ। ਇੱਕ ਲੜਕੀ 6ਵੀਂ ਜਮਾਤ ਵਿੱਚ ਅਤੇ ਦੂਜੀ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਦੋਵੇਂ ਵੱਖ-ਵੱਖ ਪਰਿਵਾਰਾਂ ਤੋਂ ਹਨ ਅਤੇ ਆਪਸੀ ਦੋਸਤ ਹਨ। ਦੋਵਾਂ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਸੇਵਾਦਾਰ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਖ਼ਬਰ ਹੈ। ਇਸ ਘਟਨਾ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ।

ਮਿੱਠੀਆਂ ਗੋਲੀਆਂ ਦਾ ਦਿੰਦਾ ਰਿਹਾ ਨਸ਼ਾ

ਦੱਸਿਆ ਜਾਂਦਾ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਆਸ਼ਰਮ, ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਬੁਲੰਦਸ਼ਹਿਰ ਦੇ ਸਯਾਨਾ ਕੋਤਵਾਲੀ ਖੇਤਰ ਵਿੱਚ ਹੈ। ਦੋਵੇਂ ਪੀੜਤ ਲੜਕੀਆਂ ਰਾਧਾ ਸੁਆਮੀ ਸਤਿਸੰਗ ਆਸ਼ਰਮ 'ਚ ਖੇਡਣ ਲਈ ਜਾਂਦੀਆਂ ਸਨ। ਇਸ ਦੌਰਾਨ ਮਲਜ਼ਮ ਸੇਵਾਦਾਰ ਵਾਰ-ਵਾਰ ਮੌਕੇ ਦਾ ਫਾਇਦਾ ਉਠਾਉਂਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪ੍ਰਸਾਦ ਦੇ ਨਾਂ 'ਤੇ ਦੋਹਾਂ ਲੜਕੀਆਂ ਨੂੰ ਮਿੱਠੀਆਂ ਗੋਲੀਆਂ ਖੁਆਉਂਦਾ ਜਿੰਨ੍ਹਾਂ 'ਚ ਨਸ਼ਾ ਹੁੰਦਾ ਸੀ। ਜਦੋਂ ਲੜਕੀਆਂ ਗੋਲੀਆਂ ਖਾ ਕੇ ਬੇਹੋਸ਼ ਹੋ ਜਾਂਦੀਆਂ ਤਾਂ ਸੇਵਾਦਾਰ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।

8 ਮਹੀਨੇ ਬੇਹੋਸ਼ ਕਰਕੇ ਕੀਤਾ ਤਸ਼ੱਦਦ

ਜਾਣਕਾਰੀ ਮੁਤਾਬਿਕ ਲੋਕਾਂ ਦੀ ਹੈਰਾਨੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਪਤਾ ਲੱਗਿਆ ਕਿ ਮੁਲਜ਼ਮ ਪਿਛਲੇ 8 ਮਹੀਨਿਆਂ ਤੋਂ ਦੋਵਾਂ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਉਸ ਨੇ 8 ਮਹੀਨਿਆਂ ਦੋਵਾਂ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਪਰ ਲੜਕੀਆਂ ਵੀ ਇਸ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਨਹੀਂ ਕਰ ਸਕੀਆਂ। ਮੁਲਜ਼ਮ ਬਜ਼ੁਰਗ ਹੋਣ ਕਾਰਨ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਸਤਿਸੰਗ ਵਿਚ ਉਸ ਦਾ ਵਿਵਹਾਰ ਇੰਨਾ ਵਧੀਆ ਸੀ ਕਿ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕੰਮ ਵੀ ਕਰ ਸਕਦਾ ਹੈ।

ਕਿੰਝ ਹੋਇਆ ਖੁਲਾਸਾ

ਇਸ ਘਟਨਾ ਦੇ ਰਾਜ਼ ਤੋਂ ਉਸ ਸਮੇਂ ਪਰਦਾ ਚੁੱਕਿਆ ਗਿਆ ਜਦੋਂ ਪੀੜਤ ਨੇ ਪੇਟ 'ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਪਰਿਵਾਰ ਵੱਲੋਂ ਉਸ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਡਾਕਟਰਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਲੜਕੀ 5 ਮਹੀਨੇ ਦੀ ਗਰਭਵਤੀ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਮੁਜ਼ਲਮ ਦੀ ਗੰਦੀ ਹਰਕਤ ਬਾਰੇ ਪਤਾ ਲੱਗਾ। ਜਿਵੇਂ ਹੀ ਉਨ੍ਹਾਂ ਨੂੰ ਲੜਕੀ ਦੇ ਗਰਭਵਤੀ ਹੋਣ ਅਤੇ ਮੁਲਜ਼ਮ ਸੇਵਾਦਾਰ ਦੇ ਇਸ ਗੰਦੇ ਕਾਰਨਾਮੇ ਦਾ ਪਤਾ ਲੱਗਾ ਤਾਂ ਪਰਿਵਾਰਿਕ ਮੈਂਬਰ ਲੋਕਾਂ ਨਾਲ ਆਸ਼ਰਮ 'ਚ ਪਹੁੰਚ ਗਏ ਅਤੇ ਭਾਰੀ ਹੰਗਾਮਾ ਕੀਤਾ।

ਪੀੜਤ ਨੇ ਦੱਸੀ ਸਾਰੀ ਕਹਾਣੀ

ਦੱਸਿਆ ਜਾਂਦਾ ਹੈ ਕਿ ਪੀੜਤ ਲੜਕੀ ਜੋ ਗਰਭਵਤੀ ਸੀ, ਉਸ ਨੇ ਦੱਸਿਆ ਕਿ ਉਸ ਦੀ ਦੋਸਤ ਵੀ ਉਸ ਦੇ ਨਾਲ ਆਸ਼ਰਮ ਜਾਂਦੀ ਸੀ। ਅਜਿਹੇ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ। ਜਿਸ ਤੋਂ ਬਾਅਦ ਦੂਸਰੀ ਲੜਕੀ ਨੇ ਵੀ ਆਪਣੀ ਸਾਰੀ ਘਟਨਾ ਬਿਆਨ ਕੀਤੀ ਅਤੇ ਦੋਵਾਂ ਪਰਿਵਾਰਾਂ ਨੇ ਥਾਣੇ 'ਚ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਲੜਕੀਆਂ ਦਾ ਮੈਡੀਕਲ ਕਰਵਾਇਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਇਸ ਘਟਨਾ 'ਤੇ ਹਾਲੇ ਤੱਕ ਡੇਰਾ ਰਾਧਾ ਸਵਾਮੀ ਵੱਲੋਂ ਇਸ 'ਤੇ ਕਿਸੇ ਪ੍ਰਕਾਰ ਦਾ ਕੋਈ ਪ੍ਰਤੀ ਕਰਮ ਨਹੀਂ ਆਇਆ।

ਮੁਲਜ਼ਮ ਨੇ ਕਬੂਲਿਆ ਜੁਰਮ

" ਆਸ਼ਰਮ ਵਿੱਚ ਇੱਕ ਸੇਵਾਦਾਰ ਨੇ ਦੋ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਕੀਤਾ ਹੈ। ਇਸ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ"। ਸ਼ੰਕਰ ਪ੍ਰਸਾਦ, ਐਸਪੀ ਸਿਟੀ

ਕੋਤਵਾਲੀ ਇੰਚਾਰਜ ਪ੍ਰੇਮਚੰਦ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਮੁੱਖ ਸੇਵਾਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Last Updated : Oct 25, 2024, 8:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.