ETV Bharat / state

ਪੰਜਾਬ: ਲੁਧਿਆਣਾ 'ਚ ਸਾੜਿਆ 125 ਫੁੱਟ ਦਾ ਰਾਵਣ, ਮੌਕੇ 'ਤੇ ਰਾਜਾ ਵੜਿੰਗ ਨੇ ਸੁਣੀ ਮਹਿਲਾ ਦੀ ਫਰਿਆਦ, ਤਾਂ ਬਠਿੰਡਾ 'ਚ ਸਾੜੇ 4 ਪੁਤਲੇ

ਦੇਸ਼ ਵਿੱਚ ਦੁਸ਼ਹਿਰੇ ਦੀ ਧੂਮ ਰਹੀ, ਉੱਥੇ ਹੀ ਪੰਜਾਬ ਵਿੱਚ ਵੀ ਰਾਵਣ ਦਹਿਨ ਕੀਤਾ ਗਿਆ। ਦੇਖੋ ਫਾਜ਼ਿਲਕਾ, ਬਠਿੰਡਾ, ਲੁਧਿਆਣਾ ਤੇ ਮਾਨਸਾ ਤੋਂ ਇਹ ਤਸਵੀਰਾਂ।

author img

By ETV Bharat Punjabi Team

Published : Oct 13, 2024, 10:27 AM IST

Updated : Oct 13, 2024, 2:08 PM IST

Dussehra Celebrated in Punjab
ਪੰਜਾਬ ਵਿੱਚ ਦੁਸ਼ਹਿਰਾ (Etv Bharat)

ਫਾਜ਼ਿਲਕਾ/ਬਠਿੰਡਾ/ ਲੁਧਿਆਣਾ/ਮਾਨਸਾ: ਬਦੀ ਉੱਤੇ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਦੁਸਹਿਰਾ ਦੇਸ਼ ਭਰ ਵਿੱਚ ਮਨਾਇਆ ਗਿਆ। ਕਿਤੇ ਰਾਵਣ ਦੇ ਕਈ ਕਈ ਫੀਟ ਉੱਚੇ-ਲੰਮੇ ਪੁਤਲੇ ਸਾੜੇ ਗਏ, ਤਾਂ ਕਿਤੇ ਪੂਰਾ ਮੇਲੇ ਵਾਲਾ ਮਾਹੌਲ ਦਿਖਾਈ ਦਿੱਤਾ। ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪੰਜਾਬ ਦੇ ਇਨ੍ਹਾਂ ਫਾਜ਼ਿਲਕਾ, ਬਠਿੰਡਾ, ਲੁਧਿਆਣਾ ਤੇ ਮਾਨਸਾ ਜ਼ਿਲ੍ਹਿਆਂ ਤੋਂ, ਜਿੱਥੇ ਲੋਕਾਂ ਨੇ ਦੁਸਹਿਰੇ ਦਾ ਤਿਉਹਾਰ ਪੂਰੀ ਸ਼ਰਧਾ ਤੇ ਆਨੰਦ ਲੈ ਕੇ ਮਨਾਇਆ।

ਲੁਧਿਆਣਾ ਵਿੱਚ ਪਹੁੰਚੇ ਰਾਜਾ ਵੜਿੰਗ, ਸਾੜਿਆ 125 ਫੁੱਟ ਦਾ ਰਾਵਣ (Etv Bharat)

ਲੁਧਿਆਣਾ ਵਿੱਚ ਪਹੁੰਚੇ ਰਾਜਾ ਵੜਿੰਗ, ਸਾੜਿਆ 125 ਫੁੱਟ ਦਾ ਰਾਵਣ

ਲੁਧਿਆਣਾ ਦੇ ਦਰੇਸੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੁਸ਼ਹਿਰੇ ਮੌਕੇ ਪੰਜਾਬ ਦੇ ਸਭ ਤੋਂ ਵੱਡੇ 125 ਫੁੱਟ ਦੇ ਰਾਵਣ ਦਾ ਦਹਿਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਉੱਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਪਹੁੰਚੇ, ਜਿਨ੍ਹਾਂ ਵੱਲੋਂ ਰਾਵਣ ਦਹਿਣ ਲਈ ਆਟੋਮੈਟਿਕ ਰਿਮੋਟ ਦਾ ਬਟਨ ਦਬਾ ਕੇ ਉਸ ਨੂੰ ਅਗਨ ਭੇਂਟ ਕੀਤੀ ਗਈ। ਇਸ ਦੌਰਾਨ ਇੱਕ ਮਹਿਲਾ ਆਪਣੀ ਫਰਿਆਦ ਲੈ ਕੇ ਅਮਰਿੰਦਰ ਰਾਜਾ ਵੜਿੰਗ ਕੋਲ ਪਹੁੰਚੀ ਅਤੇ ਉਸ ਨੇ ਕਿਹਾ ਕਿ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਉੱਤੇ ਤੁਰੰਤ ਮੈਂਬਰ ਪਾਰਲੀਮੈਂਟ ਨੇ ਡੀਸੀਪੀ ਨੂੰ ਇਸ ਸਬੰਧੀ ਐਕਸ਼ਨ ਲੈਣ ਲਈ ਕਿਹਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਰਾਵਣ ਨੂੰ ਦਹਿਣ ਕੀਤਾ ਜਾ ਰਿਹਾ ਹੈ। ਰਾਵਣ ਇੱਕ ਬਹੁਤ ਵੱਡਾ ਗਿਆਨੀ ਸੀ, ਪਰ ਅੱਜ ਦੇ ਦਿਨ ਉਸ ਨੂੰ ਅੱਗ ਲਾਈ ਜਾਂਦੀ ਹੈ। ਇਸ ਦਾ ਮਤਲਬ ਇਹੀ ਹੈ ਕਿ ਬੁਰਾਈ ਚਾਹੇ ਜਿਹੋ ਜਿਹੀ ਵੀ ਹੋਵੇ ਉਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸਾਰੇ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਲੋਕ ਨੇਕੀ ਦਾ ਕੰਮ ਹੀ ਕਰਨ।

ਬਠਿੰਡਾ ਵਿੱਚ ਵੱਖ-ਵੱਖ ਥਾਵਾਂ ਉੱਤੇ ਮਨਾਇਆ ਦੁਸ਼ਹਿਰਾ, ਇੱਕ ਥਾਂ ਸਾੜੇ ਗਏ 4 ਪੁਤਲੇ

ਬਠਿੰਡਾ ਵਿੱਚ ਸ੍ਰੀ ਸਨਾਤਮ ਧਰਮ ਸਭਾ ਅਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਦੁਸ਼ਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਸ੍ਰੀ ਸਨਾਤਮ ਧਰਮ ਸਭਾ ਦੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਦੁਸ਼ਹਿਰਾ ਜਿੱਥੇ ਬਦੀ ਤੇ ਨੇਕੀ ਉੱਤੇ ਜਿੱਤ ਦਾ ਪ੍ਰਤੀਕ ਹੈ, ਉੱਥੇ ਹੀ ਇੱਕ ਸੁਨੇਹਾ ਇਹ ਵੀ ਦਿੰਦਾ ਹੈ ਕਿ ਜੇਕਰ ਰਾਵਣ ਦੇ ਭਰਾ ਨੇ ਉਸ ਦਾ ਸਾਥ ਨਹੀਂ ਦਿੱਤਾ, ਤਾਂ ਉਸ ਦਾ ਹਸ਼ਰ ਕੀ ਹੋਇਆ ਅਤੇ ਜੇਕਰ ਭਗਵਾਨ ਸ੍ਰੀ ਰਾਮ ਦੇ ਭਰਾ ਲਕਸ਼ਮਣ ਨੇ ਹਰ ਕਦਮ ਉੱਤੇ ਆਪਣੇ ਭਰਾ ਦਾ ਸਾਥ ਦਿੱਤਾ, ਤਾਂ ਉਹਨਾਂ ਵੱਲੋਂ ਰਾਵਣ ਦਾ ਵੱਧ ਕੀਤਾ ਜਾ ਸਕਿਆ, ਸੋ ਕਿਤੇ ਨਾ ਕਿਤੇ ਇਹ ਸਮਾਜ ਨੂੰ ਸੇਧ ਮਿਲੀ ਹੈ ਕਿ ਭਰਾਵਾਂ ਵਿੱਚ ਜਿੰਨਾਂ ਮਰਜ਼ੀ ਫ਼ਰਕ ਹੋਵੇ, ਪਰ ਉਨ੍ਹਾਂ ਨੂੰ ਇੱਕਜੁੱਟ ਹੀ ਰਹਿਣਾ ਚਾਹੀਦਾ ਹੈ।

ਬਠਿੰਡਾ ਵਿੱਚ ਸਾੜੇ ਗਏ 4 ਪੁਤਲੇ (Etv Bharat)

ਪਿਛਲੇ 40 ਸਾਲਾਂ ਤੋਂ ਬਠਿੰਡਾ ਦੇ ਲਾਈਨੋ ਪਾਰ ਏਰੀਏ ਵਿੱਚ ਦੁਸ਼ਹਿਰਾ ਮਨਾ ਰਹੇ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਵੱਲੋਂ ਇਸ ਵਾਰ ਵੀ ਧੂਮਧਾਮ ਨਾਲ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ, ਪਰ ਇਸ ਵਾਰ ਵੱਖਰਾ ਇਹ ਵੇਖਣ ਨੂੰ ਮਿਲਿਆ ਕਿ ਤਿੰਨ ਦੀ ਥਾਂ ਚਾਰ ਪੁਤਲੇ ਬਣਾਏ ਗਏ ਸਨ। ਚੌਥੇ ਪੁਤਲੇ ਦਾ ਨਾਮ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ। ਉੱਥੇ ਹੀ ਵਿਜੇ ਨੇ ਖੁਲਾਸਾ ਕੀਤਾ ਕਿ ਚੌਥਾ ਪੁਤਲਾ ਲੰਕਿਨੀ ਦਾ ਹੈ, ਜੋ ਲੰਕਾ ਦੀ ਰਾਖੀ ਕਰਦੀ ਸੀ। ਇਸ ਮੌਕੇ ਵਿਜੇ ਕੁਮਾਰ ਕੌਂਸਲਰ ਨੇ ਕਿਹਾ ਕਿ ਦੁਸ਼ਹਿਰਾ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਵੱਡੀ ਆਸਥਾ ਹੈ, ਉੱਥੇ ਹੀ ਇਹ ਇੱਕ ਸਮਾਜਿਕ ਸੁਨੇਹਾ ਵੀ ਦਿੰਦਾ ਹੈ ਕਿ ਬੁਰਾ ਕੰਮ ਕਰਨ ਵਾਲਿਆਂ ਦਾ ਬੁਰਾ ਹਸ਼ਰ ਹੁੰਦਾ ਹੈ।

ਫਾਜ਼ਿਲਕਾ ਵਿੱਚ ਦੁਸਹਿਰਾ

ਫਾਜ਼ਿਲਕਾ ਦੀ ਸ਼੍ਰੀ ਬਾਲਾ ਜੀ ਉੱਤਰ ਰੇਲਵੇ ਰਾਮਲੀਲਾ ਕਮੇਟੀ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦਾ ਤਿਉਹਾਰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਲਾਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਵੱਲੋਂ ਦੁਸਹਿਰੇ ਦੇ ਤਿਉਹਾਰ ਦਾ ਆਨੰਦ ਮਾਣਿਆ। ਇਸ ਮੌਕੇ ਭਗਵਾਨ ਰਾਮ ਚੰਦਰ ਲਕਸ਼ਮਣ ਅਤੇ ਹਨੂੰਮਾਨ ਦੀ ਸੈਨਾ ਵੱਲੋਂ ਦੁਸਹਿਰਾ ਗਰਾਉਂਡ ਵਿੱਚ ਘੁੰਮ ਕੇ ਲੋਕਾਂ ਨੂੰ ਅਸ਼ੀਰਵਾਦ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮਹਿਮਾਨ ਭਾਰਤੀ ਜਨਤਾ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਕਟਾਰੀਆ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਜ਼ਿਲ੍ਹਾਂ ਪ੍ਰਧਾਨ ਮੈਡਮ ਪੂਜਾ ਲੂਥਰਾ ਵੱਲੋਂ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ ਅਤੇ ਸੱਚਾਈ ਦੇ ਰਸਤੇ ਉੱਤੇ ਚੱਲਣ ਦਾ ਸੰਦੇਸ਼ ਵੀ ਦਿੱਤਾ।

ਫਾਜ਼ਿਲਕਾ ਤੇ ਮਾਨਸਾ ਵਿੱਚ ਦੁਸ਼ਹਿਰਾ (Etv Bharat)

ਮਾਨਸਾ ਦੀ ਅਨਾਜ ਮੰਡੀ ਵਿੱਚ ਰਾਵਣ ਦਹਿਨ

ਮਾਨਸਾ ਦੀ ਅਨਾਜ ਮੰਡੀ ਵਿੱਚ ਧੂਮ ਧਾਮ ਨਾਲ ਦੁਸ਼ਹਿਰਾ ਮਨਾਇਆ ਗਿਆ। ਇਸ ਮੌਕੇ ਕਲਾਕਾਰਾਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦੁਸ਼ਹਿਰਾ ਕਮੇਟੀ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਐਸਐਸ ਪੀ ਭਗੀਰਥ ਸਿੰਘ ਮੀਨਾ ਅਤੇ ਵਿਧਾਇਕ ਵਿਜੇ ਸਿੰਗਲਾ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਇਸ ਦੌਰਾਨ ਦੁਸ਼ਹਿਰਾ ਗਰਾਊਂਡ ਦੇ ਵਿੱਚ ਰਾਵਣ ਮੇਘਨਾਥ ਅਤੇ ਕੁੰਭ ਕਰਨ ਦੇ ਬਣਾਏ ਗਏ ਪੁਤਲਿਆਂ ਨੂੰ ਅਗਨੀ ਦੇਣ ਦੀ ਰਸਮ ਵੀ ਐਸਐਸਪੀ ਅਤੇ ਵਿਧਾਇਕ ਵੱਲੋਂ ਕੀਤੀ ਗਈ।

ਦੁਸ਼ਹਿਰੇ ਮੌਕੇ ਪਹੁੰਚੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਅਤੇ ਵਿਧਾਇਕ ਸਿੰਗਲਾ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਤਿਉਹਾਰ ਦੁਸ਼ਹਿਰੇ ਮੌਕੇ ਸਾਨੂੰ ਹਰ ਇੱਕ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕੰਮ ਕਰਦੇ ਰਹਾਂਗੇ ਅਤੇ ਬੁਰੇ ਕੰਮਾਂ ਨੂੰ ਨਹੀਂ ਕਰਾਂਗੇ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਹੋਏ ਕਿਹਾ ਕਿ ਜ਼ਿੰਦਗੀ ਦੇ ਵਿੱਚੋਂ ਨਸ਼ਿਆਂ ਦਾ ਤਿਆਗ ਕਰਕੇ ਜਿੰਦਗੀ ਨੂੰ ਇੱਕ ਵਧੀਆ ਬਣਾਓ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਸਕੀਏ।

Last Updated : Oct 13, 2024, 2:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.