ETV Bharat / state

ਚੋਣ ਪ੍ਰਚਾਰ ਦੌਰਾਨ ਖਹਿਰਾ ਦਾ ਆਪ ਪਾਰਟੀ ਉੱਤੇ ਤੰਜ਼, ਕਿਹਾ- ਬਦਲਾਅ ਦੀਆਂ ਗੱਲਾਂ ਕਰਨ ਵਾਲੇ ਖੁਦ ਬਦਲੇ, ਬਣੇ ਆਮ ਤੋਂ ਖ਼ਾਸ ਆਦਮੀ - election campaign in Sangrur - ELECTION CAMPAIGN IN SANGRUR

ਸੰਗਰੂਰ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਉੱਤੇ ਤੰਜ ਕਰਦਿਆਂ ਆਖਿਆ ਕਿ ਤਾਜ਼ਾ ਜੋ ਵੀ ਘਟਨਾਕ੍ਰਮ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੀਤੇ ਹਨ ਉਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪ ਦਾ ਗ੍ਰਾਫ ਥੱਲੇ ਆਉਂਦਾ ਜਾ ਰਿਹਾ ਹੈ।

POLITICAL ATTACKS ON THE AAP
ਚੋਣ ਪ੍ਰਚਾਰ ਦੌਰਾਨ ਖਹਿਰਾ ਦਾ ਆਪ ਪਾਰਟੀ ਉੱਤੇ ਤੰਜ (ਸੰਗਰੂਰ ਰਿਪੋਟਰ)
author img

By ETV Bharat Punjabi Team

Published : May 20, 2024, 6:59 AM IST

ਸੁਖਪਾਲ ਖਹਿਰਾ, ਕਾਂਗਰਸ ਆਗੂ (ਸੰਗਰੂਰ ਰਿਪੋਟਰ)

ਸੰਗਰੂਰ: ਹਲਕਾ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਚੋਣ ਮੁਹਿੰਮ ਭਖਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਪੰਜਾਬ ਵਿੱਚ ਕਿਸੇ ਵੀ ਗੈਰ ਪੰਜਾਬ ਨੂੰ ਨਾ ਤਾਂ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ ਨਾ ਹੀ ਕਿਸੇ ਗੈਰ ਪੰਜਾਬੀ ਨੂੰ ਸੂਬੇ ਅੰਦਰ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਸੂਬੇ ਅੰਦਰ ਜ਼ਮੀਨ ਦੀ ਖਰੀਦ-ਵੇਚ ਸਬੰਧੀ ਸਖ਼ਤ ਕਾਨੂੰਨ ਲੈਕੇ ਆਉਣ ਦੀ ਗੱਲ ਆਖੀ।

ਵਿਰੋਧੀਆਂ ਉੱਤੇ ਵਾਰ: ਇਸ ਦੌਰਾਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਸੀਐੱਮ ਭਗਵੰਤ ਮਾਨ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਅਖੌਤੀ ਬਦਲਾਅ ਦੀ ਗੱਲ ਕਰਨ ਵਾਲੇ ਅੱਜ ਖੁਦ ਬਦਲ ਚੁੱਕੇ ਹਨ ਅਤੇ ਤਮਾਮ ਤਰ੍ਹਾਂ ਦੀਆਂ ਵੀਆਈਪੀ ਸਹੂਲਤਾਂ ਦਿ ਨਿੱਘ ਮਾਣ ਰਹੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਰਨ ਖੁਦ ਭ੍ਰਿਸ਼ਟਾਚਾਰਾਂ ਦੇ ਇਲਜ਼ਾਮ ਹੇਠ ਜੇਲ੍ਹ ਅੰਦਰ ਜਾਕੇ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਰਾਜ ਸਭਾ ਮੈਂਬਰ ਸਮਾਤੀ ਮਾਲੀਵਾਲ ਨਾਲ ਵੀ ਸ਼ਰੇਆਮ ਕੇਜਰੀਵਾਲ ਦੇ ਖਾਸ ਧੱਕਾ ਕਰ ਰਹੇ ਹਨ।

'ਆਪ' ਇਸ ਵਾਰ ਮੁਕਾਬਲੇ ਤੋਂ ਬਾਹਰ: ਸੁਖਪਾਲ ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹਰ ਫਰੰਟ ਉੱਤੇ ਫੇਲ੍ਹ ਹੋਈ ਹੈ। ਸੂਬੇ ਅੰਦਰ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ। ਗੈਂਗਸਟਰ ਸ਼ਰੇਆਮ ਧਮਕੀਆਂ ਦੇਕੇ ਲੋਕਾਂ ਦੀ ਜਾਨ ਲੈ ਰਹੇ ਹਨ। ਨਾਮਵਰ ਗਾਇਕ ਮੂਸੇਵਾਲਾ ਦੇ ਕਤਲ ਮਗਰੋਂ ਵੀ ਸਰਕਾਰ ਦੀ ਜਾਗ ਨਹੀਂ ਖੁੱਲ੍ਹੀ ਹੈ। ਇਸ ਤੋਂ ਇਲਾਵਾ ਜ਼ਮੀਨੀ ਪਾਣੀ ਲਗਾਤਾਰ ਗੰਦਾ ਹੋ ਰਿਹਾ ਹੈ। ਖਹਿਰਾ ਨੇ ਕਿਹਾ ਕਿ ਤਮਾਮ ਮੁੱਦੇ ਨੇ ਜੋ ਉਹ ਲੋਕਾਂ ਦੀ ਕਚਹਿਰੀ ਵਿੱਚ ਲੈਕੇ ਜਾਣਗੇ ਅਤੇ ਹਲਕਾ ਸੰਗਰੂਰ ਦੇ ਲੋਕ ਉਨ੍ਹਾਂ ਦੇ ਹੱਕ ਵਿੱਚ ਫਤਵਾ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.