ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਚੁੱਕੇ ਸਵਾਲ... ਜੰਮੂ ’ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੇ ਲਾਏ ਇਲਜ਼ਾਮ - Questions raised on Chandumajra - QUESTIONS RAISED ON CHANDUMAJRA
Questions raised on Chandumajra: ਲੁਧਿਆਣਾ ਵਿੱਚ ਇੱਕ ਅਹਿਮ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਚੰਦੂਮਾਜਰਾ ਅਤੇ ਨਾਲ ਹੀ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਆਗੂਆਂ 'ਤੇ ਸਵਾਲ ਖੜੇ ਕੀਤੇ ਹਨ। ਪੜ੍ਹੋ ਪੂਰੀ ਖਬਰ...
![ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਚੁੱਕੇ ਸਵਾਲ... ਜੰਮੂ ’ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੇ ਲਾਏ ਇਲਜ਼ਾਮ - Questions raised on Chandumajra Questions raised on Chandumajra](https://etvbharatimages.akamaized.net/etvbharat/prod-images/29-09-2024/1200-675-22565172-thumbnail-16x9-.jpg?imwidth=3840)
![ETV Bharat Punjabi Team author img](https://etvbharatimages.akamaized.net/etvbharat/prod-images/authors/punjabi-1716535584.jpeg)
Published : Sep 29, 2024, 1:28 PM IST
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਇੱਕ ਵਾਰ ਫੇਰ ਵਿਵਾਦਾਂ ’ਚ ਹਨ। ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ’ਤੇ ਜੰਮੂ ’ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੇ ਇਲਜ਼ਾਮ ਲਗਾਏ ਹਨ।
ਚੰਦੂਮਾਜਰਾ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ
ਅਕਾਲੀ ਦਲ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫਰੰਸ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ। ਜਿੱਥੇ ਉਨ੍ਹਾਂ ਨੇ ਚੰਦੂਮਾਜਰਾ ਅਤੇ ਨਾਲ ਹੀ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਆਗੂਆਂ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਕੱਲ ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਜਰਾ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਜੋ ਕਿ ਦਾਅਵੇ ਕਰ ਰਹੇ ਸਨ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਿੱਛੇ ਹੱਟ ਚੁੱਕਾ ਹੈ।
ਅਕਾਲੀ ਦਲ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼
ਅਕਾਲੀ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਕਿਹਾ ਕਿ ਕੱਲ ਦੀਆਂ ਤਸਵੀਰਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਕੀ ਸਿਧਾਂਤ ਹਨ। ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਚੰਦੂ ਮਾਜਰਾ ਦੀ ਇੱਕ ਤਸਵੀਰ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਧੇ ਤੌਰ 'ਤੇ ਭਾਜਪਾ ਘੱਟ ਗਿਣਤੀ ਦੇ ਮਾਮਲਿਆਂ ਦੇ ਵਿੱਚ ਦਖਲ ਦੇ ਰਹੇ ਹੈ।
ਵਡਾਲਾ 'ਤੇ ਵੀ ਸਵਾਲ ਖੜੇ ਕੀਤੇ
ਮਹੇਸ਼ ਇੰਦਰ ਗਰੇਵਾਲ ਨੇ ਵਡਾਲਾ 'ਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਿਉਂ ਨਹੀਂ ਉਹ ਸਿੱਧੇ ਤੌਰ 'ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਮਾਮਲਿਆਂ ਦੇ ਵਿੱਚ ਵੀ ਦਖਲ ਦੇ ਰਹੇ ਹਨ। ਗਰੇਵਾਲ ਨੇ ਕਿਹਾ ਕਿ ਉਹ ਸਿੱਧਾ ਭਾਜਪਾ ਦੀ ਟਿਕਟ 'ਤੇ ਕਿਉਂ ਨਹੀਂ ਚੋਣ ਲੜ ਲੈਂਦੇ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਸਵਾਲ ਖੜੇ ਕੀਤੇ।
ਪੰਜਾਬ ਦੇ ਲੋਕਾਂ ਦਾ ਭਲਾ
ਆਯੁਸ਼ਮਾਨ ਆਯੋਜਨਾ ਨੂੰ ਲੈ ਕੇ ਵੀ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਹਾਈਕੋਰਟ ਦੇ ਦਖਲ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਕੁਝ ਭਲਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਕੇਂਦਰ ਵੱਲੋਂ ਦਿੱਤੇ ਪੈਸੇ ਹੀ ਲੋਕਾਂ ਨੂੰ ਨਹੀਂ ਦਿੱਤੇ। ਗਰੇਵਾਲ ਨੇ ਕਿਹਾ ਕਿ ਇਹ ਬੜੀ ਬਦਕਿਸਮਤ ਵੀ ਹੈ ਕਿ ਪੰਜਾਬ ਦੇ ਲੋਕ ਇਸ ਦਾ ਫਾਇਦਾ ਨਹੀਂ ਚੁੱਕ ਪਾ ਰਹੇ ਹਨ।
- ਧੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਚ ਫਸੇ SGPC ਦੇ ਸਾਬਕਾ ਪ੍ਰਧਾਨ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੇ ਹੁਕਮ - Sri Akal takhat sahib notice
- ਜੰਡਿਆਲਾ ਗੁਰੂ ਦੇ ਪੈਟਰੋਲ ਪੰਪ 'ਤੇ ਅਣਪਛਾਤੇ ਲੋਕ ਹਜ਼ਾਰਾਂ ਦਾ ਤੇਲ ਪਵਾ ਕੇ ਹੋਏ ਰਫੂਚੱਕਰ - Jandiala Guru Petrol Pump
- ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਮਾਨਸਾ 'ਚ ਕਿਸਾਨਾਂ ਦਾ ਹੱਲਾ ਬੋਲ - Farmers Protest in Mansa