ਸ੍ਰੀ ਮੁਕਤਸਰ ਸਾਹਿਬ: ਸੁਬੇ ਵਿੱਚ ਨਿਤ ਦਿਨ ਕਿਸੇ ਨਾ ਕਿਸੇ ਰੰਜਿਸ਼ ਜਾਂ ਵਿਵਾਦ ਨੂੰ ਲੈਕੇ ਕਤਲੋਗਾਰਤ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਦੇ ਤਹਿਸੀਲ ਅਰਨੀਵਾਲਾ ਵਿਖੇ ਪਿੰਡ ਪਾਕਾਂ ਤੋਂ ਜਿੱਥੇ ਜ਼ਮੀਨ ਦੇ ਝਗੜੇ ਨੂੰ ਲੈਕੇ ਪਿਓ-ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਪਾਕਾਂ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਗੋਲ਼ੀਆਂ ਅਤੇ ਕਹੀਆਂ ਮਾਰ ਕੇ ਬੜ੍ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮੁਲਜ਼ਮਾਂ ਨੇ ਗੋਲੀਆਂ ਮਾਰਨ ਤੋਂ ਬਾਅਦ ਕਹੀਆਂ ਨਾਲ ਕੀਤੇ ਵਾਰ : ਮਰਨ ਵਾਲੇ ਪਿਓ ਪੁੱਤ ਦੀ ਪਹਿਚਾਣ ਮਿ੍ਤਕ ਅਤਵਾਰ ਸਿੰਘ (58) ਅਤੇ ਉਨ੍ਹਾਂ ਦਾ ਬੇਟਾ ਹਰਮੀਤ ਸਿੰਘ (28) ਵੱਜੋਂ ਹੋਈ ਹੈ। ਮ੍ਰਿਤਕ ਅਵਤਾਰ ਸਿੰਘ ਦੇੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜਮੀਨ ਠੇਕੇ 'ਤੇ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਜੋ ਜਮੀਨ ਅਵਤਾਰ ਸਿੰਘ ਨੇ ਠੇਕੇ 'ਤੇ ਲਈ ਹੋਈ ਸੀ, ਉਸ ਜਮੀਨ ਨੂੰ ਪਹਿਲਾਂ ਠੇਕੇ 'ਤੇ ਵਾਹੁੰਣ ਵਾਲੇ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾਂ ਅਤੇ ਹੋਰ ਉਨ੍ਹਾਂ ਨਾਲ ਖਾਰ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਮੇਰਾ ਭਰਾ ਅਵਤਾਰ ਸਿੰਘ ਅਤੇ ਉਨ੍ਹਾਂ ਦਾ ਬੇਟਾ ਹਰਮੀਤ ਸਿੰਘ (28) ਉਕਤ ਦੋਸ਼ੀਆਂ ਤੋਂ ਬਾਅਦ ਆਪਣੇ ਠੇਕੇ ਲਏ ਖੇਤ ਵਿਚ ਪਾਣੀ ਵਾਰੀ ਲਗਾ ਰਹੇ ਸਨ। ਇਨੇਂ ਵਿੱਚ ਉਕਤ ਕਥਿਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ ਮੌਕੇ 'ਤੇ ਆਏ ਅਤੇ ਉਨ੍ਹਾਂ ਨੇ ਵਿਵਾਦ ਸ਼ੁਰੂ ਕੀਤਾ ਅਤੇ ਪਹਿਲਾਂ ਮੇਰੇ ਭਤੀਜੇ ਹਰਮੀਤ ਸਿੰਘ ਦੇ ਰਿਵਾਲਵਰ ਨਾਲ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਮੇਰੇ ਭਰਾ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਅਤੇ ਕਹੀਆਂ ਨਾਲ ਵਾਰ ਕਰ ਕਰ ਕੇ ਮੌਕੇ 'ਤੇ ਹੀ ਮਾਰ ਮੁਕਾਇਆ ।
ਕੁਝ ਦਿਨ ਪਹਿਲਾਂ ਹੀ ਪਿਤਾ ਬਣਿਆ ਸੀ ਮ੍ਰਿਤਕ ਨੌਜਵਾਨ : ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੂਜਾ ਬੇਟਾ ਅਪਾਹਜ ਹੈ। ਮਿ੍ਤਕ ਨੌਜਵਾਨ ਹਰਮੀਤ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਕੁੱਝ ਦਿਨ ਪਹਿਲਾਂ ਹੀ ਇੱਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ। ਪਿਓ ਪੁੱਤਰਾਂ ਦੇ ਕਤਲ ਨਾਲ ਪੂਰੇ ਦਾ ਪੂਰਾ ਘਰ ਹੀ ਇੱਕ ਤਰ੍ਹਾਂ ਨਾਲ ਉਜੱੜ ਗਿਆ ਹੈ।
- ਦਿੱਲੀ ਵਿੱਚ ਕੁਵੈਤ ਦੂਤਾਵਾਸ ਦਾ ਕਰਮਚਾਰੀ ਹਾਊਸਕੀਪਿੰਗ ਸਟਾਫ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ - KUWAIT EMBASSY EMPLOYEE ARRESTED
- ਇੰਡੀਅਨ ਸਿੰਗਰ ਅਤੇ ਰੈਪਰ ਮੀਕਾ ਸਿੰਘ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ - Mika Singh In Amritsar
- BSF ਤੇ ਪੰਜਾਬ ਪੁਲਿਸ ਨੇ ਯੂਪੀ ਤੋਂ 12 ਸਾਲ ਪਹਿਲਾਂ ਵਿੱਛੜਿਆ ਪੁੱਤ ਪਰਿਵਾਰ ਨੂੰ ਸੌਂਪਿਆ - reunited missing son his family
ਉੱਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ ਅਤੇ ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਬੂਤਾਂ ਅਤੇ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ 302 ਤਹਿਤ ਮਾਮਲਾ ਦਰਕ ਕਰਕੇ ਤਫਤੀਸ਼ ਅੱਗੇ ਵਧਾਈ ਜਾਵੇਗੀ।