ਬਠਿੰਡਾ: ਪੰਜਾਬ ਸਰਕਾਰ ਨੂੰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਤੋਂ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਹੁੰਦਾ ਹੈ ਪਰ ਪਿਛਲੇ ਤਿੰਨ ਸਾਲ ਤੋਂ ਨਵੀਂ ਸ਼ਰਾਬ ਪਾਲਸੀ ਤਹਿਤ 12 ਤੋਂ 16ਪਤੀਸ਼ਤ ਵਾਧੇ ਨਾਲ ਪੁਰਾਣੇ ਚੱਲੇ ਆ ਸ਼ਰਾਬ ਠੇਕੇਦਾਰਾਂ ਨੂੰ ਹਰ ਸਾਲ ਦਿੱਤੇ ਜਾ ਰਹੇ ਸਨ ਪਰ 2024 25 ਵਿੱਚ ਮੁੜ ਤੋਂ ਸ਼ਰਾਬ ਠੇਕੇਦਾਰਾਂ ਨੂੰ ਡਰਾਅ ਰਾਹੀਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਅਲਾਟ ਕੀਤੇ ਗਏ ਹਨ ਪੰਜਾਬ ਭਰ ਵਿੱਚ ਡਰਾ ਰਾਹੀਂ ਅਲਾਟ ਕੀਤੇ ਗਏ ਠੇਕਿਆਂ ਤੋਂ ਪੰਜਾਬ ਸਰਕਾਰ ਨੂੰ 8534.51 ਮਾਲੀਆ ਇਕੱਠਾ ਹੋਵੇਗਾ
ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਠੇਕੇ ਅਲਾਟ ਕਰਨ ਲਈ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਹੈ। ਇਸ ਵਾਰ ਆਬਕਾਰੀ ਨੀਤੀ ਵਿੱਚ ਸਰਕਾਰ ਨੇ ਪਹਿਲੀ ਵਾਰ ਕੁੱਲ ਮਾਲੀਆ ਪੰਜ ਅੰਕਾਂ ਵਿੱਚ 10,145 ਕਰੋੜ ਰੁਪਏ ਤੱਕ ਲਿਜਾਣ ਦਾ ਟੀਚਾ ਰੱਖਿਆ ਹੈ। ਜਦੋਂ ਕਿ ਠੇਕਿਆਂ ਤੋਂ ਪ੍ਰਚੂਨ ਮਾਲੀਆ 8534.51 ਕਰੋੜ ਰੁਪਏ ਪ੍ਰਸਤਾਵਿਤ ਕੀਤਾ ਗਿਆ ਹੈ।
ਠੇਕੇ ਅਲਾਟ ਕਰਨ ਲਈ ਸੂਬੇ ਨੂੰ ਤਿੰਨ ਜ਼ੋਨਾਂ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਅੱਗੇ ਵੱਖ-ਵੱਖ ਰੇਂਜ ਹਨ, ਜਿਨ੍ਹਾਂ ਵਿੱਚ ਕੁੱਲ 236 ਗਰੁੱਪ ਬਣਾਏ ਗਏ ਹਨ। 236 ਗਰੁੱਪਾਂ ਵਿੱਚ ਕੁੱਲ 6374 ਠੇਕੇ ਹਨ। ਇਸ ਵਾਰ ਸਰਕਾਰ ਵੱਲੋਂ ਅਲਾਟਮੈਂਟ ਲਈ ਅਰਜ਼ੀ ਫੀਸ 75 ਹਜ਼ਾਰ ਰੁਪਏ ਰੱਖੀ ਗਈ ਹੈ, ਜੋ ਕਿ ਨਾ-ਵਾਪਸੀਯੋਗ ਹੈ। ਇਸ ਤੋਂ ਪਹਿਲਾਂ ਤਿੰਨ ਸਾਲ ਪਹਿਲਾਂ ਹੋਏ ਆਖਰੀ ਡਰਾਅ ਸਮੇਂ 18 ਹਜ਼ਾਰ ਰੁਪਏ ਅਰਜ਼ੀ ਫੀਸ ਸੀ, ਜਿਸ ਨੂੰ ਹੁਣ 4 ਗੁਣਾ ਤੋਂ ਵੱਧ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਪਿਛਲੇ ਸਾਲ 2023-24 ਵਿੱਚ ਕੁੱਲ 9524 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹੁਣ ਇਸ ਨੂੰ ਹੋਰ ਵੀ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪਿਛਲੇ ਸਾਲ ਪ੍ਰਚੂਨ ਖੇਤਰ 'ਚ 8007.40 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜੋ ਇਸ ਵਾਰ ਵਧ ਕੇ 8534.51 ਕਰੋੜ ਰੁਪਏ ਹੋ ਗਈ ਹੈ। ਦੂਜੇ ਪਾਸੇ ਸਰਕਾਰ ਵੱਲੋਂ ਸਿਰਫ਼ ਦੇਸੀ ਸ਼ਰਾਬ ਦਾ ਕੋਟਾ ਤੈਅ ਕੀਤਾ ਗਿਆ ਹੈ। ਜਦੋਂਕਿ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਖੁੱਲ੍ਹਾ ਰੱਖਿਆ ਗਿਆ ਹੈ। ਪਿਛਲੇ ਸਾਲ ਸੂਬੇ ਵਿੱਚ ਦੇਸੀ ਸ਼ਰਾਬ ਦਾ ਕੋਟਾ 8.045 ਕਰੋੜ ਪਰੂਫ ਲੀਟਰ ਸੀ, ਜੋ ਇਸ ਵਾਰ ਵਧਾ ਕੇ 8.286 ਕਰੋੜ ਪਰੂਫ ਲੀਟਰ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਡਰਾ 22 ਮਾਰਚ ਨੂੰ ਕੱਢੇ ਜਾਣੇ ਸਨ ਪਰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ 28 ਮਾਰਚ ਨੂੰ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏ।
- ਪੁਲਿਸ ਨੇ ਚੂੜਾ ਗੈਂਗ ਦੇ ਤਿੰਨ ਮੈਂਬਰ ਕੀਤੇ ਗ੍ਰਿਫ਼ਤਾਰ, ਬਰਾਮਦ ਕੀਤੇ ਹਥਿਆਰ - Mohali Police Arrested Gangsters
- ਅਮਰੂਦ ਦੇ ਬਾਗ ਘੋਟਾਲਾ ਮਾਮਲਾ: ਈਡੀ ਨੇ ਪੰਜਾਬ 'ਚ 26 ਥਾਵਾਂ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਕਰੋੜਾਂ ਰੁਪਏ - ED Jalandhar raid
- ਅੰਮ੍ਰਿਤਸਰ 'ਚ ਬੇਖੌਫ ਹੋਏ ਲੁਟੇਰੇ, ਦਿਨ-ਦਿਹਾੜੇ ਐਕਟਿਵਾ ਸਵਾਰ ਤੋਂ ਲੁੱਟੇ 4 ਲੱਖ ਰੁਪਏ - 4 lakh rupees loot in Amritsar
ਜ਼ਿਲਾ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕੇ ਦੇਣ ਲਈ 12 ਜੋਨ ਬਣਾ ਕੇ 380 ਠੇਕਿਆਂ ਦੀ ਨਿਲਾਮੀ ਕੀਤੀ ਗਈ ਹੈ ਜਿਸ ਲਈ 1522 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਸਾਲ 2023-24ਦੌਰਾਨ ਜ਼ਿਲਾ ਬਠਿੰਡਾ ਵਿੱਚ 408 ਕਰੋੜ ਰੁਪਏ ਦਾ ਸ਼ਰਾਬ ਦਾ ਕਾਰੋਬਾਰ ਹੋਇਆ ਸੀ ਜੋ ਕਿ ਸਾਲ 2024-25 ਦੌਰਾਨ ਵੱਧ ਕੇ 437 ਕਰੋੜ ਰੁਪਏ ਹੋ ਗਈ ਹੈ