ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਇਸ ਸਮੇਂ ਰਾਜਨੀਤੀ ਪੂਰੀ ਤਰੀਕੇ ਗਰਮਾਈ ਹੋਈ ਹੈ। ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ। ਜਿਸ ਦੇ ਚਲਦੇ ਹੁਣ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪੋਤਰੇ ਜਸਵੰਤ ਰਾਉ ਅੰਬੇਦਕਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।
ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਜਸਵੰਤ ਰਾਉ ਅੰਬੇਦਕਰ: ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਜਸਵੰਤ ਰਾਉ ਅੰਬੇਦਕਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤੇ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨਗੇ ਜਸਵੰਤ ਰਾਓ ਅੰਬੇਦਕਰ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਹਲਕਾ ਇਸ ਲਈ ਚੁਣਿਆ ਗਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਵੀ 1964 ਦੇ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਚੋਣ ਲੜੀ ਗਈ ਸੀ। ਹੁਣ ਦੇਸ਼ ਦੇ ਸਿਸਟਮ ਨੂੰ ਸੁਧਾਰਨ ਦੇ ਲਈ ਉਹ ਖੁਦ ਚੋਣ ਮੈਦਾਨ ਵਿੱਚ ਉਤਰੇ ਹਨ ਅਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਤੇ ਭਾਜਪਾ ਵੱਲੋਂ ਆਪਣੀ ਤਾਨਾਸ਼ਾਹੀ ਦਿਖਾਉਂਦੇ ਹੋਏ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਨੂੰ ਨਜਾਇਜ਼ ਤੌਰ ਤੇ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਗਿਆ।
ਇੰਡੀਆ ਗਠਬੰਧਨ ਦੇ ਹਿੱਸੇ ਵਿੱਚ ਆਪਣੀ ਜਿੱਤ ਜਰੂਰ ਪਾਉਣਗੇ: ਉਨ੍ਹਾਂ ਦੀਆਂ ਜਮਾਨਤਾਂ ਵੀ ਨਹੀਂ ਹੋ ਰਹੀਆਂ ਅੱਗੇ ਬੋਲਦੇ ਹੋਏ ਇਨ੍ਹਾਂ ਨੇ ਕਿਹਾ ਕਿ ਉਹ ਇੰਡੀਆ ਗਠਬੰਧਨ ਦੀ ਸੋਚ ਦੇ ਨਾਲ ਖੜੇ ਹਨ ਅਤੇ ਆਪਣੀ ਚੋਣ ਲੜ ਕੇ ਇੰਡੀਆ ਗਠਬੰਧਨ ਦੇ ਹਿੱਸੇ ਵਿੱਚ ਆਪਣੀ ਜਿੱਤ ਜਰੂਰ ਪਾਉਣਗੇ।
- ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੇ ਵਾਪਰਿਆ ਵੱਡਾ ਹਾਦਸਾ, ਚਕਨਾਚੂਰ ਹੋਇਆ ਬਿਆਸ ਪੁੱਲ ਦੀ ਰੇਲਿੰਗ ਦਾ ਇੱਕ ਹਿੱਸਾ - TRALLA ACCIDENT AT BEAS BRIDGE
- ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜਖ਼ਮੀ - collision bus and tipper in Patiala
- ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਦਾਨ ਕੀਤੀ ਜ਼ਮੀਨ 'ਚ ਸਕੂਲ ਬਣਾਉਣ ਦੀ ਥਾਂ ਪ੍ਰਬੰਧਕਾਂ ਨੇ ਕੀਤਾ ਘਪਲਾ ! - School land dispute