ਅੰਮ੍ਰਿਤਸਰ: ਪੂਰੇ ਪੰਜਾਬ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ। ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਵੀ ਡਾਕਟਰਾਂ ਵੱਲੋਂ ਅੱਜ ਹੜਤਾਲ ਦੂਸਰੇ ਦਿਨ ਵੀ ਜਾਰੀ ਰੱਖੀ ਗਈ ਅਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ PCMS ਡਾਕਟਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜਿੱਥੇ ਅੱਜ 8 ਤੋਂ 11 ਸਵੇਰੇ ਓਪੀਡੀ ਸੇਵਾਵਾ ਬੰਦ ਰੱਖੀਆਂ ਗਈਆ ਹਨ। ਫਿਲਹਾਲ ਐਂਮਰਜੈਂਸੀ ਸੇਵਾਵਾਂ ਚਾਲੂ ਹਨ ਡਾਕਟਰਾ ਦਾ ਕਹਿਣਾ ਕਿ ਅਸੀ ਫਿਲਹਾਲ ਮਰੀਜਾ ਦੇ ਹਿੱਤ ਵਿੱਚ ਇੱਥੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਰਕਾਰ ਸਾਡੀਆਂ ਮੰਗਾਂ 'ਤੇ ਗੋਰ ਕਰੇਗੀ ਇਹ ਸਾਡਾ ਵਿਸ਼ਵਾਸ ਹੈ।
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਓਪੀਡੀ ਬੰਦ:
ਇਸ ਸੰਬਧੀ ਜਾਣਕਾਰੀ ਦਿੰਦਿਆ PCMS ਡਾਕਟਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਡਾਂ ਸੁਮੀਤਪਾਲ ਸਿੰਘ ਅਤੇ ਡਾਕਟਰ ਗੁਰਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਓਪੀਡੀ ਬੰਦ ਕਰ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਤੱਕ ਅੱਜ ਆਪਣੀ ਅਵਾਜ ਪਹੁੰਚਾਉਣ ਲਈ ਇਹ ਹੜਤਾਲ ਕਰ ਰਹੇ ਹਨ। ਜਿੱਥੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ, ਬਣਦੀਆ ਤਰਕੀਆ ਦੇਣ ਅਤੇ ਹੋਰ ਜਰੂਰੀ ਮੁੱਦਿਆਂ ਸੰਬਧੀ ਅਵਾਜ ਬੁਲੰਦ ਕੀਤੀ ਗਈ ਹੈ। ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਬ ਕਮੇਟੀ ਤੋਂ ਸਾਨੂੰ ਉਮੀਦ ਹੈ ਕਿ ਉਹ ਸਾਡੀਆਂ ਮੰਗਾਂ ਜਰੂਰ ਮਣਨਗੇ। ਫਿਲਹਾਲ ਅਸੀਂ ਨਰਮ ਤਰੀਕੇ ਨਾਲ ਸਿਰਫ ਉਪੀਡੀ ਬੰਦ ਕਰ ਹੜਤਾਲ ਕੀਤੀ ਹੈ ਹਾਲਾਂਕਿ ਐਂਮਰਜੈਂਸੀ ਸੇਵਾਵਾਂ ਚਾਲੂ ਹਨ। ਬਾਕੀ ਮਰੀਜਾਂ ਨੂੰ ਆ ਰਹੀਆਂ ਮੁਸ਼ਕਲਾਂ ਲਈ ਅਸੀਂ ਮੁਆਫੀ ਮੰਗਦੇ ਹਾਂ।
ਸਵੇਰੇ 11 ਵਜੇ ਤੱਕ ਓਪੀਡੀ ਬੰਦ ਕਰਨ ਦੀ ਗੱਲ ਕੀਤੀ:
ਇੱਥੇ ਦੱਸਣ ਯੋਗ ਹੈ ਕੀ ਕਲਕੱਤਾ ਵਿੱਚ ਹੋਇਆ ਗੈਂਗ ਰੇਪ ਅਤੇ ਕਤਲ ਤੋਂ ਬਾਅਦ ਕਈ ਡਾਕਟਰਾਂ ਵੱਲੋਂ ਪਹਿਲੇ ਦਿਨ ਤੋਂ ਹੀ ਆਪਣੀ ਸੁਰੱਖਿਆ ਮੰਗਣ ਦੀ ਗੱਲ ਕੀਤੀ ਜਾ ਰਹੀ ਸੀ। ਹੁਣ ਡਾਕਟਰਾਂ ਵੱਲੋਂ ਸਵੇਰੇ 11 ਵਜੇ ਤੱਕ ਓਪੀਡੀ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਨਾਲ ਪੂਰੇ ਪੰਜਾਬ ਵਿੱਚ ਇੱਕ ਅਸਰ ਵੇਖਣ ਨੂੰ ਮਿਲਦਾ ਹੈ। ਉੱਥੇ ਦੂਸਰੇ ਪਾਸੇ ਡਾਕਟਰਾਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਗ੍ਰੇਟ ਵਧਾਏ ਜਾਣ ਤਾਂ ਜੋ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ। ਪਰ ਸਰਕਾਰ ਇਸ ਨੂੰ ਮੰਨਦੀ ਹੈ ਜਾਂ ਨਹੀਂ ਇਹ ਤਾਂ ਸਮਾਜ ਦੱਸੇਗਾ।
ਪੈਸੇ ਦੀ ਆਮਦਨ ਵੀ ਵਧਾਈ ਜਾਵੇ:
ਡਾਕਟਰਾਂ ਵੱਲੋਂ ਕੀਤੀ ਗਈ ਇਹ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਕਾਫੀ ਖੱਜਲਖੁਆਰ ਹੋਣਾ ਪੈ ਰਿਹਾ ਹੈ। ਅਤੇ ਜੋ ਡਾਕਟਰ ਮੋਟੇ ਮੋਟੇ ਪੈਸੇ ਮੰਗ ਰਹੇ ਹਨ ਕਿ ਉਨ੍ਹਾਂ ਦੇ ਗ੍ਰੇਟ ਵਧਾ ਕੇ ਉਨ੍ਹਾਂ ਦੀ ਪੈਸੇ ਦੀ ਆਮਦਨ ਵੀ ਵਧਾਈ ਜਾਵੇ। ਉਹ ਪਹਿਲਾਂ ਹੀ ਘਰ ਦੇ ਵਿੱਚ ਵੀ ਆਪਡੀਆਂ ਕਰ ਮੋਟੇ ਪੈਸੇ ਕਮਾ ਰਹੇ ਹਨ। ਸ਼ਾਇਦ ਡਾਕਟਰਾਂ ਨੂੰ ਅਤੇ ਸਰਕਾਰਾਂ ਨੂੰ ਉਹ ਗਰੀਬ ਵਰਗ ਨਗਰ ਨਹੀਂ ਆ ਰਿਹਾ ਜੋ ਸਵੇਰੇ ਕਮਾ ਕੇ ਸ਼ਾਮ ਨੂੰ ਖਾਂਦਾ ਹੈ। ਪਰ ਡਾਕਟਰਾਂ ਵੱਲੋਂ ਤਾਂ ਆਪਣੀ ਜਿੱਦ ਫੜੀ ਹੋਈ ਹੈ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਸਵੇਰੇ ਓਪੀਡੀ ਬੰਦ ਰਹੇਗੀ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਦੀ ਗੱਲ ਮੰਨਦੀ ਹੈ ਜਾਂ ਇਹ ਪ੍ਰਦਰਸ਼ਨ ਜਾਂ ਇਹ ਧਰਨੇ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ।