ਤਰਨ ਤਾਰਨ : ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਆਂਸਲ ਉਤਾੜ ਵਿਖੇ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ 15 ਸਾਲਾਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਇਹ ਕਤਲ ਵਿਆਹ ਸਮਾਗਮ ਵਿੱਚ ਡੀਜੇ ਵਾਲੇ ਦੇ ਨਾਲ ਪੈਸਿਆਂ ਨੂੰ ਲੈਕੇ ਹੋਈ ਬਹਿਸ ਤੋਂ ਬਾਅਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਵਿਆਹ 'ਚ ਨੱਚ ਰਹੇ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਂਸਲ ਉਤਾੜ ਨੇ ਡੀਜੇ ਵਾਲੇ ਤੋਂ 200 ਰੁਪਏ ਦੀਆਂ ਪਰਚੀਆਂ ਮੰਗੀਆਂ ਸਨ। ਜਦੋਂ ਉਸ ਨੇ ਪਰਚੀਆਂ ਨਹੀਂ ਦਿੱਤੀਆਂ ਤਾਂ ਉਹਨਾਂ ਗੋਲੀ ਚਲਾ ਦਿੱਤੀ। ਇਹ ਗੋਲੀ 15 ਸਾਲਾਂ ਨੌਜਵਾਨ ਨੂੰ ਲੱਗੀ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਪੈਸਿਆਂ ਨੂੰ ਲੈਕੇ ਮਾਰੀ ਗੋਲੀ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੇ ਵਾਲੇ ਨੌਜਵਾਨ ਕਰਨ ਪੁੱਤਰ ਲਾਲ ਮਸੀਹ ਨੇ ਦੱਸਿਆ ਕਿ ਉਹ ਪਿੰਡ ਆਂਸਲ ਉਤਾੜ ਗੁਰਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਦੇ ਘਰ ਕੋਈ ਫੰਕਸ਼ਨ ਸੀ। ਜਿਸ ਉਹ ਪੰਜ ਛੇ ਨੌਜਵਾਨਾਂ ਨਾਲ ਡੀਜੇ ਲੈ ਕੇ ਗਿਆ ਹੋਇਆ ਸੀ ਅਤੇ ਜਦ ਡੀਜੇ ਲੱਗਾ ਹੋਇਆ ਸੀ ਤਾਂ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਨੱਚਦੇ ਸਮੇਂ ਸੁਰਜੀਤ ਸਿੰਘ ਤੋਂ ਪਰਚੀਆਂ ਮੰਗੀਆਂ ਤਾਂ ਅੱਗਿਓਂ ਸੁਰਜੀਤ ਸਿੰਘ ਨੇ ਪਰਚੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਕਾਸ਼ ਦੀਪ ਸਿੰਘ ਨੇ ਕਿਹਾ ਕਿ ਜੇ ਇਹ ਪਰਚੀਆਂ ਨਹੀਂ ਦਿੰਦਾ ਤਾਂ ਇਹਦੇ ਗੋਲੀ ਮਾਰਦੇ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਸੁਰਜੀਤ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਉਸ ਦੀ ਛਾਤੀ ਵਿੱਚ ਵੱਜੀ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਪਿਆਂ ਨੇ ਮੰਗਿਆ ਇਨਸਾਫ : ਨੌਜਵਾਨ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦਾ ਬੱਚਾ ਹਮੇਸ਼ਾ ਕੰਮ 'ਤੇ ਜਾਂਦਾ ਸੀ। ਛੋਟੀ ਉਮਰ ਵਿਚ ਹੀ ਮਿਹਨਤ ਕਰਨ ਲੱਗਾ ਸੀ ਪਰ ਪੈਸੇ ਦੇ ਜੋਸ਼ ਅਤੇ ਸ਼ਰਾਬ ਦੇ ਨਸ਼ੇ 'ਚ ਇਹਨਾਂ ਦਰਿੰਦਿਆਂ ਨੇ ਉਹਨਾਂ ਦਾ ਘਰ ਉਜਾੜ ਦਿੱਤਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕੀ ਉਕਤ ਵਿਅਕਤੀ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ।
- ਪੰਜਾਬ 'ਚ ਦਿੱਲੀ ਪੁਲਿਸ ਦੇ ਦੋ ਮੁਲਾਜ਼ਮ ਕਾਬੂ ਤੇ ਤਿੰਨ ਫਰਾਰ, ਜਾਣੋਂ ਕੀ ਹੈ ਸਾਰਾ ਮਾਮਲਾ
- ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਰਾੜੇ ਦੀ ਠੰਢ ਤੇ ਕੋਹਰੇ ਦੀ ਮਾਰ, ਅਗਲੇ 5 ਦਿਨਾਂ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ
- ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਿਲਾਂ, ਐਤਵਾਰ ਦੇ ਦਿਨ ED ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਉਧਰ ਜਦ ਇਸ ਮਾਮਲੇ ਨੂੰ ਲੈ ਕੇ ਥਾਣਾ ਵਲਟੋਹਾ ਦੇ ਐਸ.ਐਚ.ਓ ਮੈਡਮ ਸੁਨੀਤਾ ਰਾਣੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਪਰ ਫੋਨ 'ਤੇ ਗੱਲ ਕਰਦਿਆਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।