ETV Bharat / state

ਪੁੱਠੇ ਛਪੇ ਬੈਲਟ ਪੇਪਰਾਂ ਕਾਰਨ ਪਿੰਡ ਖਵਾਸਪੁਰਾ ਦੇ ਉਮੀਦਵਾਰਾਂ 'ਚ ਨਜ਼ਰ ਆਇਆ ਰੋਸ, ਰੋਕਣੀ ਪਈ ਵੋਟਿੰਗ

ਪੰਚਾਇਤੀ ਚੋਣਾਂ ਦੀ ਸ਼ੁਰੂਆਤ ਹੋਈ ਤਾਂ ਪਿੰਡ ਖਵਾਸਪੁਰਾ ਦੇ ਵਿੱਚ ਬੈਲਟ ਪੇਪਰ ਜੋ ਗਲਤ ਛਪੇ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਉਮੀਦਵਾਰਾਂ ਨੇ ਇਤਰਾਜ਼ ਜਤਾਇਆ।

Disappointment was seen among the candidates of Khawaspura village due to the printed ballot papers, voting had to be stopped
ਪੁੱਠੇ ਛਪੇ ਬੈਲਟ ਪੇਪਰਾਂ ਕਾਰਨ ਪਿੰਡ ਖਵਾਸਪੁਰਾ ਦੇ ਉਮੀਦਵਾਰਾਂ 'ਚ ਨਜ਼ਰ ਆਇਆ ਰੋਸ, ਰੋਕਨੀ ਪਈ ਵੋਟਿੰਗ (ਰੂਪਨਗਰ -ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 15, 2024, 2:53 PM IST

ਰੂਪਨਗਰ : ਪੰਜਾਬ ਵਿੱਚ ਗ੍ਰਾਮੀਣ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਰਾਜ ਵਿੱਚ ਕੁੱਲ 13,229 ਗ੍ਰਾਮ ਪੰਚਾਇਤਾਂ ਹਨ। ਉਥੇ ਹੀ ਇਸ ਦੌਰਾਨ ਕਈ ਥਾਵਾਂ ਉਤੇ ਵੋਟਿੰਗ ਲਈ ਦਿੱਕਤਾਂ ਵੀ ਸਾਹਮਣੇ ਆ ਰਹੀਆਂ ਹਨ। ਦਰਅਸਲ ਰੂਪਨਗਰ ਦੇ ਪਿੰਡ ਖਵਾਸਪੁਰਾ ਵਿਖੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾੳਣ ਦੀ ਤਿਆਰੀ ਸੀ ਕਿ ਮੌਕੇ 'ਤੇ ਪ੍ਰਿੰਟਿੰਗ ਦੇ ਵਿੱਚ ਦਿੱਕਤ ਹੋਣ ਕਾਰਨ ਪਿੰਡ ਵਿੱਚ ਵੋਟਿੰਗ 'ਤੇ ਰੋਕ ਲਗਾਉਣੀ ਪਈ। ਇਸ ਨਾਲ ਵੋਟਿੰਗ ਉਤੇ ਵੀ ਅਸਰ ਪੈਂਦਾ ਨਜ਼ਰ ਆਇਆ ਹੈ। ਜਿਸ ਤੋਂ ਬਾਅਦ ਜਿਹੜੇ ਉਮੀਦਵਾਰ ਖੜ੍ਹੇ ਸਨ, ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ।

ਪੁੱਠੇ ਛਪੇ ਬੈਲਟ ਪੇਪਰਾਂ ਕਾਰਨ ਪਿੰਡ ਖਵਾਸਪੁਰਾ ਦੇ ਉਮੀਦਵਾਰਾਂ 'ਚ ਨਜ਼ਰ ਆਇਆ ਰੋਸ, ਰੋਕਨੀ ਪਈ ਵੋਟਿੰਗ (ਰੂਪਨਗਰ -ਪੱਤਰਕਾਰ (ਈਟੀਵੀ ਭਾਰਤ))

ਗਲਤ ਛਪੇ ਬੈਲਟ ਪੇਪਰ

ਦੱਸਿਆ ਜਾ ਰਿਹਾ ਹੈ ਕਿ ਪਿੰਡ ਖਵਾਸਪੁਰਾ ਦੇ ਵਿੱਚ ਬੈਲਟ ਪੇਪਰ ਗਲਤ ਛਪੇ ਹੋਏ ਦਿਖਾਈ ਦਿੱਤੇ। ਇਸ ਗੱਲ ਦਾ ਪ੍ਰਗਟਾਵਾ ਉਮੀਦਵਾਰ ਦੇ ਪਰਿਵਾਰਿਕ ਮੈਂਬਰ ਅਤੇ ਸਾਬਕਾ ਸਰਪੰਚ ਪਿੰਡ ਖਵਾਸਪੁਰਾ ਦੇ ਜਸਵੀਰ ਸਿੰਘ ਜੱਸੀ ਨੇ ਕਿਹਾ ਕਿ ਜੋ ਪ੍ਰਿੰਟ ਉਹਨਾਂ ਉੱਤੇ ਛਪੇ ਹੋਏ ਹਨ। ਉਹ ਪ੍ਰਿੰਟ ਜਾਂ ਚੋਣ ਨਿਸ਼ਾਨ ਉਹ ਨਹੀਂ ਹਨ ਜੋ ਉਹਨਾਂ ਨੂੰ ਜਾਰੀ ਕੀਤੇ ਗਏ ਸਨ। ਜਿਸ ਬਾਬਤ ਉਨਾਂ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਕਿ ਇਸ ਚੋਣ ਨਿਸ਼ਾਨ ਉੱਤੇ ਵੋਟ ਪਾਈ ਜਾਵੇ। ਪਰ ਹੁਣ ਪ੍ਰਸ਼ਾਸਨ ਦੀ ਇਸ ਗਲਤੀ ਦੇ ਕਾਰਨ ਉਹਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਖਾਮਿਆਜ਼ਾ ਨਾ ਭੁਗਤਣਾ ਪਵੇ।

ਉਮੀਦਵਾਰਾਂ ਨੂੰ ਵੱਡੇ ਨੁਕਸਾਨ ਦਾ ਡਰ

ਜਿਸ ਤੋਂ ਬਾਅਦ ਵੋਟਿੰਗ ਨੂੰ ਰੋਕ ਦਿੱਤਾ ਗਿਆ ਹੈ। ਇਸ ਬਾਬਤ ਪ੍ਰਸ਼ਾਸਨ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਹੁਣ ਪੰਚਾਇਤੀ ਚੋਣਾਂ ਦਾ ਪ੍ਰੋਸੈਸ 8 ਵਜੇ ਸ਼ੁਰੂ ਹੋਣਾ ਸੀ ਪਰ 11 ਵਜੇ ਤੱਕ ਸ਼ੁਰੂ ਨਹੀਂ ਹੋਇਆ। ਜਿਸ ਨੂੰ ਲੈਕੇ ਉਮੀਦਵਾਰਾਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਹੋਵੇਗਾ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਸਲਿਪਾਂ ਨੂੰ ਦੁਬਾਰਾ ਦਾ ਪ੍ਰਿੰਟ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ। ਲੇਕਿਨ ਇਸ ਬਾਬਤ ਵੀ ਕੋਈ ਹਾਲੇ ਤੱਕ ਪੁਖ਼ਤਾ ਜਾਣਕਾਰੀ ਮੁਹਈਆ ਨਹੀਂ ਕਰਵਾਈ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.