ETV Bharat / state

ਬੇਅਦਬੀ ਮਾਮਲੇ 'ਚ ਡੇਰਾ ਪ੍ਰੇਮੀ ਦੇ ਰਿਮਾਂਡ 'ਚ ਹੋਇਆ ਦੋ ਦਿਨ ਦਾ ਵਾਧਾ - ਬਰਗਾੜੀ ਬੇਅਦਬੀ ਕਾਂਡ ਦਾ ਮੁਲਜ਼ਮ

ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ ਕੀਤਾ ਗਿਆ ਹੈ। ਮੁਲਜ਼ਮ ਨੂੰ ਅੱਜ ਮੁੜ ਤੋਂ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਇਹ ਫੈਸਲਾ ਸੁਣਾਇਆ ਗਿਆ ਹੈ।

Dera premi Pradeep Keller will appear in faridkot court today, the remand period may increase in bargadi beadbi case
ਬੇਅਦਬੀ ਮਾਮਲਿਆਂ 'ਚ ਕਾਬੂ ਪ੍ਰਦੀਪ ਕਲੇਰ ਦੀ ਅੱਜ ਮੁੜ ਹੋਵੇਗੀ ਅਦਾਲਤ 'ਚ ਪੇਸ਼ੀ, ਵੱਧ ਸਕਦੀ ਹੈ ਰਿਮਾਂਡ ਦੀ ਮਿਆਦ
author img

By ETV Bharat Punjabi Team

Published : Feb 12, 2024, 6:48 AM IST

Updated : Feb 12, 2024, 12:49 PM IST

ਚੰਡੀਗੜ੍ਹ: ਬੀਤੇ ਦਿਨੀਂ ਫਰੀਦਕੋਟ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਦਾ ਦੋ ਦਿਨਾਂ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ । ਦੱਸ ਦਈਏ ਕਿ SIT ਵਲੋਂ ਪ੍ਰਦੀਪ ਕਲੇਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਿਰ ਤੋਂ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਇਸ ਪੇਸ਼ੀ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਰਵਾਈ ਹੋਈ ਤੇ ਕੋਰਟ ਨੇ 2 ਦਿਨ ਲਈ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ।

ਬੇਅਦਬੀ ਮਾਮਲੇ 'ਚ ਅਹਿਮ ਮੁਲਜ਼ਮ ਸੀ ਕਲੇਰ : ਦੱਸ ਦਈਏ ਕਿ 2015 ਵਿੱਚ ਫਰੋਦਕੋਟ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਜਿੰਨਾ ਅਹਿਮ ਮੁਲਜ਼ਮਾਂ ਦਾ ਨਾਮ ਦਰਜ ਹੈ ਉਹਨਾਂ ਵਿੱਚ ਪ੍ਰਦੀਪ ਕਲੇਰ ਅਹਿਮ ਹੈ। ਪ੍ਰਦੀਪ ਕਲੇਰ ਪਿਛਲੇ ਲੰਮੇ ਸਮੇਂ ਤੋਂ ਭਗੋੜਾ ਚੱਲ ਰਿਹਾ ਸੀ ਅਤੇ ਕਈ ਮਾਮਲਿਆਂ ਵਿੱਚ ਪ੍ਰਦੀਪ ਕਲੇਰ ਵਿਰੁੱਧ FIR ਨੰਬਰ 63, FIR ਨੰਬਰ 117 ਅਤੇ FIR ਨੰਬਰ 128 ਦਰਜ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਵਿੱਚ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ 'ਚ ਸ਼ਾਮਲ ਹੋਏ ਪਰ੍ਦੀਪ ਕਲੇਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੇਂਧ ਲਗਾ ਕੇ ਟੀਮਾਂ ਵੰਡੀਆਂ ਅਤੇ ਇਸ ਦੀ ਗਿਰਫਤਾਰੀ ਨੂੰ ਕਾਮਯਾਬ ਬਣਾਇਆ।

ਕਲੇਰ ਨੂੰ ਕਾਬੂ ਕਰਨ ਵਾਲੀ ਪੁਲਿਸ ਟੀਮ ਦੀ ਸ਼ਲਾਘਾ : ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਪੂਰੀ ਕਾਰਵਾਈ ਵਿੱਚ ਸ਼ਾਮਿਲ ਫਰੀਦਕੋਟ ਪੁਲਿਸ ਟੀਮ ਦੀ ਸ਼ਲਾਘਾ ਕੀਤੀ। ਗੌਰਵ ਯਾਦਵ ਨੇ ਕਿਹਾ ਕਿ ਜੋ ਮਿਹਨਤ ਅਤੇ ਲਗਨ ਪੁਲਿਸ ਨੇ ਦਿਖਾਈ ਹੈ ਉਹ ਬੇਹੱਦ ਸ਼ਲਾਘਾਯੋਗ ਹੈ ਅਤੇ ਪੁਲਿਸ ਮੁਲਾਜ਼ਮਾਂ ਨੂੰ ਇਸ ਲਈ ਬਣਦਾ ਸਨਮਾਨ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕਲੇਰ ਦੇ ਨੂੰ ਕਾਬੂ ਕਰਨ ਦੇ ਨਾਲ ਨਾਲ ਅਜੇ ਉਸ ਦੇ ਹੋਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਡੇਰਾ ਪ੍ਰੇਮੀ ਦੇ ਭਗੌੜਾ ਹੋਣ ਦੌਰਾਨ ਉਹ ਕਿੱਥੇ ਲਾਪਤਾ ਰਿਹਾ। ਉਸ ਦੀ ਇੰਨਾ ਸਮਾਂ ਕਿਸ ਨੇ ਮਦਦ ਕੀਤੀ ਇਸ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਇਸ ਦੇ 2 ਹੋਰ ਸਾਥੀ ਹਰਸ਼ ਧੂਰੀ ਅਤੇ ਸੰਦੀਪ ਬਰੇਟਾ, ਜੋ ਭਗੌੜੇ ਚੱਲ ਰਹੇ ਹਨ, ਉਨ੍ਹਾਂ ਸਬੰਧੀ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।

Last Updated : Feb 12, 2024, 12:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.