ETV Bharat / state

ਦਿਵਿਆਂਗ ਜਥੇਬੰਦੀ ਵੱਲੋਂ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ - disabled demanding action

ਬਠਿੰਡਾ ਵਿੱਚ ਦਿਵਿਆਂਗ ਜਥੇਬੰਦੀ ਵੱਲੋਂ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸੜਕਾਂ ਉੱਤੇ ਉਤਰੇ ਹਨ। ਡੀਸੀ ਬਠਿੰਡਾ ਨੂੰ ਉਨ੍ਹਾਂ ਨੇ ਮੰਗ ਪੱਤਰ ਸੌਂਪਦਿਆਂ ਖਾਸ ਮੰਗ ਕੀਤੀ ਹੈ।

DEMANDING ACTION AGAINST CRICKETERS
ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ (etv bharat punjab (ਰਿਪੋਟਰ ਬਠਿੰਡਾ))
author img

By ETV Bharat Punjabi Team

Published : Jul 19, 2024, 4:02 PM IST

ਜਥੇਬੰਦੀ ਆਗੂ (etv bharat punjab (ਰਿਪੋਟਰ ਬਠਿੰਡਾ))

ਬਠਿੰਡਾ: ਰਾਸ਼ਟਰੀ ਦਿਵਿਆੰਗ ਐਸੋਸ਼ੀਏਸ਼ਨ ਅਤੇ ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਦੇ ਅੰਗਹੀਣਾਂ ਵੱਲੋਂ ਮਿੰਨੀ ਸੈਕਟਰੀਏਟ ਅੱਗੇ ਇਕੱਠ ਕੀਤਾ ਗਿਆ ਅਤੇ ਰੋਸ਼ ਮਾਰਚ ਕੱਢਿਆ ਗਿਆ। ਬੀਤੇ ਦਿਨੀਂ ਇੰਡੀਆ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀਆਂ ਹਰਭਜਨ ਸਿੰਘ ਭੱਜੀ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵੱਲੋਂ ਜਸ਼ਨ ਮਨਾਉਂਦੇ ਹੋਏ ਦਿਵਿਆਂਗਾ ਦੇ ਚਲਣ ਫਿਰਨ ਦੀ ਦੀ ਨਕਲ ਉਤਾਰ ਕੇ ਉਨ੍ਹਾਂ ਦੀ ਸਥਿਤੀ ਦਾ ਮਜ਼ਾਕ ਉਡਾਇਆ ਗਿਆ।

ਜਸ਼ਨ ਮਨਾਇਆ ਅਤੇ ਖਵੀਡੀਓ ਵਾਇਰਲ ਕੀਤੀ: ਹੁਣ ਇਸ ਤੋਂ ਬਾਅਦ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਰਜਿ ਨੰਬਰ,2087, ਪੰਜਾਬ, ਅਤੇ ਸਾਰੇ ਦਿਵਿਆੰਗ ਵਰਗ ਵਿੱਚ ਭਾਰੀ ਰੋਸ਼ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਦੇ ਸੁਬਾ ਪ੍ਰਧਾਨ ਲੱਖਾ ਸਿੰਘ ਸੰਘਰ ਨੇ ਕਿਹਾ ‌ਕਿ ਇਹਨਾਂ ਇੰਡੀਆ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀਆਂ ਹਰਭਜਨ ਸਿੰਘ ਭੱਜੀ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਨੂੰ ਦਿਵਿਆਂਗ ਵਰਗ ਦੇ ਲੋਕਾਂ ਨੇ ਪਿਆਰ ਅਤੇ ਸਤਿਕਾਰ ਕਿਉਂਕਿ ਇਹ ਆਪਣੇ ਦੇਸ਼ ਦੇ ਕ੍ਰਿਕਟ ਖਿਡਾਰੀ ਹਨ ਪਰ ਇਹਨਾਂ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਦਿਵਿਆਂਗਾ ਦੀ ਚੱਲਣ ਫਿਰਨ ਦੀ ਸਥਿਤੀ ਦੀ ਨਕਲ ਉਤਾਰ ਕੇ ਦਿਵਿਆਂਗਾ ਦਾ ਮਜ਼ਾਕ, ਬਣਾ ਕੇ ਹੱਸ ਹੱਸ ਕੇ ਜਸ਼ਨ ਮਨਾਇਆ ਅਤੇ ਖੁੱਦ ਵੀਡੀਓ ਵੀ ਵਾਇਰਲ ਕੀਤੀ।

ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਪੱਤਰ: ਜਿੱਤ ਦਾ ਜਸ਼ਨ ਮਨਾਉਣ ਦੇ ਹੋਰ ਬਹੁਤ ਸਾਰੇ ਤਰੀਕੇ ਸਨ ਇਹਨਾਂ ਸਾਬਕਾ ਕ੍ਰਿਕਟ ਖਿਡਾਰੀਆਂ ਕੋਲ ਸੋ ਅੰਗਹੀਣਾਂ ਨਾਲ ਇਹ ਭੱਦਾ ਮਜ਼ਾਕ ਭਾਵਨਾਵਾਂ ਉੱਤੇ ਠੇਸ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੋ ਰਾਸ਼ਟਰੀ ਦਿਵਿਆੰਗ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਉੱਤੇ ਰੋਸ਼ ਜਾਹਰ ਕਰਕੇ ਇਹਨਾਂ ਸਾਬਕਾ ਕ੍ਰਿਕਟ ਖਿਡਾਰੀਆਂ ਉੱਤੇ ਦਿਵਿਆਂਗ ਐਕਟ 2016, ਦੇ ਅਧੀਨ ਕਰਵਾਈ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਤਾਂ ਜ਼ੋ ਅੱਗੇ ਤੋਂ ਕੋਈ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਹਰਕਤ ਕਰਕੇ ਦਿਵਿਆਂਗਾ ਦਾ ਮਜ਼ਾਕ ਨਾ ਬਣਾ ਸਕੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.