ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਸੂਬੇ ਅੰਦਰ ਆਏ ਦਿਨ ਨਸ਼ਾ ਵੱਧਦਾ ਹੀ ਜਾ ਰਿਹਾ ਹੈ ਅਤੇ ਇਹ ਜਾਨਲੇਵਾ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਹੜੀਆਂ ਵੀ ਸਰਕਾਰਾਂ ਸੱਤਾ ਵਿੱਚ ਕਾਬਜ ਹੁੰਦੀਆਂ ਹਨ ਉਹ ਪਹਿਲੇ ਨਸ਼ੇ ਦੇ ਖਿਲਾਫ ਬਹੁਤ ਬੋਲਦੀਆਂ ਹਨ ਕਿ ਅਸੀਂ ਨਸ਼ਾ ਖਤਮ ਕਰ ਦਵਾਂਗੇ ਪਰ ਜਦੋਂ ਸੱਤਾ ਵਿਚ ਆ ਜਾਂਦੀਆਂ ਹਨ ਤਾਂ ਇਹ ਨਸ਼ਾ ਪਹਿਲਾਂ ਤੋਂ ਵੀ ਜ਼ਿਆਦਾ ਵਿਕਣਾ ਸ਼ੁਰੂ ਹੋ ਜਾਂਦਾ ਹੈ।
ਲਾਸ਼ ਦੀ ਨਹੀਂ ਹੋਈ ਸ਼ਨਾਖਤ: ਅੱਜ ਸਵੇਰੇ ਅੰਮ੍ਰਿਤਸਰ ਦਾਣਾ ਮੰਡੀ ਭਗਤਾਂ ਵਾਲੇ ਦੇ ਨੇੜੇ ਪਿੰਡ ਮੂਲੇ ਚੱਕ ਵਿਖੇ ਇੱਕ ਨੌਜਵਾਨ ਦੀ ਲਾਸ਼ ਲਵਾਰਿਸ ਹਾਲਤ ਵਿੱਚ ਮਿਲੀ। ਪੁਲਿਸ ਅਧਿਕਾਰੀ ਉੱਥੇ ਪੁੱਜੇ ਉਹਨਾਂ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਪਿਛਲੇ ਇੱਕ ਦੋ ਦਿਨ ਤੋਂ ਇਹ ਮੁੰਡਾ ਨਸ਼ੇ ਦੀ ਹਾਲਤ ਵਿੱਚ ਇਸ ਇਲਾਕੇ ਵਿੱਚ ਘੁੰਮ ਰਿਹਾ ਸੀ। ਇਸ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ।
- ਰੇਹੜੀ ਵਾਲੇ ਨੇ ਛੋਲੇ-ਭਟੂਰਿਆਂ ਦੇ ਵਸੂਲੇ ਵੱਧ ਪੈਸੇ, ਮਜ਼ਦੂਰ ਨੇ ਕੀਤੀ ਡੀਸੀ ਨੂੰ ਸ਼ਿਕਾਇਤ - complaint against chole bhature Man
- ਬਠਿੰਡਾ 'ਚ ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਅੱਤ ਸੁਰੱਖਿਅਤ ਮੰਨੀਆਂ ਜਾਣ ਵਾਲੀਆਂ ਥਾਵਾਂ ਉੱਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ - Slogans of Khalistan in Bathinda
- ਨੌਰਦਨ ਬਾਈਪਾਸ ਪ੍ਰਾਜੈਕਟ ਨੂੰ ਲੈ ਕੇ ਪਰਨੀਤ ਕੌਰ ਨੇ ਐਨ ਕੇ ਸ਼ਰਮਾ ਨੂੰ ਦਿੱਤਾ ਜਵਾਬ, ਕਿਹਾ- ਚੋਣਾਂ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਇਆ ਕਿਸਾਨਾਂ ਦਾ ਦਰਦ - Parneet Kaur replied to NK Sharma
ਤਿੰਨ ਦਿਨ ਮਗਰੋਂ ਹੋਵੇਗਾ ਪੋਸਟਮਾਰਟਮ: ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਂਹ ਦੇ ਉੱਤੇ ਰਵੀ ਨਾਂ ਲਿਖਿਆ ਹੋਇਆ ਹੈ। ਅਸੀਂ ਇਸ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 72 ਘੰਟੇ ਮੁਰਦਾ ਘਰ ਵਿੱਚ ਰੱਖਾਂਗੇ ਤਾਂ ਕਿ ਇਸ ਦੀ ਸ਼ਨਾਖਤ ਹੋ ਸਕੇ। ਬਾਅਦ ਵਿੱਚ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੱਸ ਦਈਏ ਬੀਤੇ ਦਿਨੀ ਵੀ ਅੰਮ੍ਰਿਤਸਰ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਨੌਜਵਾਨ ਨੇ ਨਸ਼ੇ ਦੀ ਹਾਲਤ ਵਿੱਚ ਨਹਿਰ 'ਚ ਛਾਲ ਮਾਰ ਦਿੱਤੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਦੋਸਤਾਂ ਨੂੰ ਗਿਰਫਤਾਰ ਕੀਤਾ ਸੀ।