ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੌਜੂਦਾ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਅਤੇ ਮਹਿੰਦਰ ਸਿੰਘ ਹੁਸੈਨਪੁਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ 'ਤੇ ਪਹੁੰਚ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸੁਖਬੀਰ ਬਾਦਲ ਦੇ ਖਿਲਾਫ ਮੰਗ ਪੱਤਰ ਦਿੱਤਾ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਉਹ ਐੱਸਜੀਪੀਸੀ ਮੈਂਬਰ ਹਨ ਅਤੇ ਉਹਨਾਂ ਵੱਲੋਂ ਸੁਖਬੀਰ ਬਾਦਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਡੇਰਾ ਸਿਰਸਾ ਦੇ ਪ੍ਰਦੀਪ ਕਲੇਰ ਨੇ ਸੁਖਬੀਰ ਬਾਦਲ ਉੱਤੇ ਜੋ ਇਲਜ਼ਾਮ ਲਗਾਏ ਹਨ। ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੁਖਬੀਰ ਬਾਦਲ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਡੇਰਾ ਸਰਸਾ ਮੁਖੀ ਨਾਲ ਨਿਜੀ ਸਬੰਧਾਂ ਦਾ ਦਿੱਤਾ ਹਵਾਲਾ : ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਹੁਕਮ ਹੋਇਆ ਸੀ ਕਿ ਡੇਰਾ ਸਰਸਾ ਮੁਖੀ ਦੇ ਨਾਲ ਕੋਈ ਵੀ ਸਿੱਖ ਸਬੰਧ ਨਹੀਂ ਰੱਖੇਗਾ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਫਾਇਦੇ ਅਤੇ ਰਾਜਨੀਤਿਕ ਲਾਹੇ ਲਈ ਡੇਰਾ ਸਰਸਾ ਮੁਖੀ ਰਾਮ ਰਹੀਮ ਨਾਲ ਸੰਪਰਕ ਰੱਖੇ ਸਨ, ਜਿਸ ਕਰਕੇ ਸੁਖਬੀਰ ਬਾਦਲ ਉੱਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸੁਖਬੀਰ ਬਾਦਲ ਵੱਲੋਂ ਆਪਣਾ ਮਾਫੀਨਾਮਾ ਸਪੱਸ਼ਟੀਕਰਨ ਦੇ ਰੂਪ ਵਿੱਚ ਦਿੱਤਾ ਗਿਆ ਹੈ ਪਰ ਜੋ ਸੁਖਬੀਰ ਬਾਦਲ ਨੇ ਗਲਤੀ ਕੀਤੀ ਹੈ ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ।
- ਦਿਨ ਦਿਹਾੜੇ ਘਰ 'ਚ ਦਾਖਿਲ ਹੋਏ ਦੋ ਲੁਟੇਰੇ, ਗੰਨ ਪੁਆਇੰਟ 'ਤੇ ਸੋਨਾ ਲੈ ਹੋਏ ਫਰਾਰ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - Ludhiana robbery case
- ਮੋਗਾ 'ਚ 55 ਸਾਲਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਕਰ ਰਹੀ ਜਾਂਚ - Murder of a woman in Moga
- 'ਸੁਖਬੀਰ ਬਾਦਲ ਦੀ ਖਿਮਾਂ ਜਾਚਨਾ' 'ਤੇ ਬੋਲੇ ਕਾਂਗਰਸੀ ਤੇ ਆਪ ਆਗੂ, ਕਿਹਾ - ਸੁਖਬੀਰ ਨੇ ਪਾਰਟੀ ਖੇਰੂੰ-ਖੇਰੂੰ ਕੀਤੀ, ਗੁਨਾਹਾਂ ਦੀ ਮੁਆਫੀ ਨਹੀ
ਸੁਖਬੀਰ ਬਾਦਲ ਨੇ ਦਿੱਤਾ ਸੀ ਸਪੱਸ਼ਟੀਕਰਨ: ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਬੰਦ ਲਿਫਾਫੇ ਦੇ ਵਿੱਚ ਸਪੱਸ਼ਟੀਕਰਨ ਦੇ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਉੱਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਿਸ਼ਾਨੇ ਸਾਧਦੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।