ਬਠਿੰਡਾ: ਬਠਿੰਡਾ ਦੇ ਗੋਪਾਲ ਨਗਰ ਜਿੱਥੇ ਬਠਿੰਡਾ ਦੇ 'ਆਪ' ਵਿਧਾਇਕ ਜਗਰੂਪ ਸਿੰਘ ਗਿੱਲ ਦਾ ਘਰ ਹੈ, ਉਸ ਦੇ ਪਿਛਲੇ ਪਾਸੇ ਅੱਜ ਦਿਨ ਚੜਦੇ ਹੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿੱਥੇ ਪਤੀ ਵੱਲੋਂ ਹੀ ਆਪਣੀ ਪਤਨੀ ਨੂੰ ਕੁਲਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰੱਖਿਆ ਜਾ ਰਿਹਾ ਹੈ।
ਸ਼ੱਕ ਦੇ ਅਧਾਰ 'ਤੇ ਕੀਤਾ ਕਤਲ: ਜਾਣਕਾਰੀ ਅਨੁਸਾਰ ਬਠਿੰਡਾ ਦੇ ਗੋਪਾਲ ਨਗਰ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਘਰ ਹੈ, ਉਸ ਦੇ ਪਿਛਲੇ ਪਾਸੇ ਗਲੀ ਨੰਬਰ ਨੌ ਵਿੱਚ ਰਹਿੰਦੇ ਇੱਕ ਪਰਿਵਾਰ ਵੱਲੋਂ ਆਪਣੀ ਹੀ ਪਤਨੀ ਨੂੰ ਸ਼ੱਕ ਦੇ ਅਧਾਰ ਤੇ ਕੁਲਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਪ੍ਰਗਟ ਸਿੰਘ ਉਰਫ ਕਾਲਾ ਜੋ ਕਿ ਦਿਹਾੜੀਦਾਰ ਕਾਮਾ ਹੈ ਅਤੇ ਥੋੜਾ ਮੋਟਾ ਨਸ਼ਾ ਵੀ ਕਰਦਾ ਹੈ।
'ਪਤੀ ਪਤਨੀ ਵਿੱਚ ਅਕਸਰ ਸ਼ੱਕ ਨੂੰ ਲੈ ਕੇ ਰਹਿੰਦੀ ਸੀ ਲੜਾਈ': ਮਿਲੀ ਜਾਣਕਾਰੀ ਅਨੁਸਾਰ ਪਤੀ ਪਤਨੀ ਵਿੱਚ ਅਕਸਰ ਸ਼ੱਕ ਨੂੰ ਲੈ ਕੇ ਲੜਾਈ ਰਹਿੰਦੀ ਸੀ, ਇਸ ਤੋਂ ਪਹਿਲਾਂ ਵੀ ਥਾਣੇ ਵਿੱਚ ਇੱਕ ਦੂਸਰੇ ਖਿਲਾਫ ਗਏ ਸਨ ਪਰ ਹੁਣ ਘਰ ਵਿੱਚ ਠੀਕ ਚੱਲ ਰਿਹਾ ਸੀ ਪਰ ਅੱਜ ਸਵੇਰ ਗੁਆਂਢੀਆਂ ਅਨੁਸਾਰ ਇਹਨਾਂ ਵਿੱਚ ਲੜਾਈ ਹੋਈ। ਜਿਸ ਵਿੱਚ ਪਤੀ ਨੇ ਆਪਣੀ ਪਤਨੀ ਦਾ ਕੁਲਹਾੜੀ ਮਾਰ ਕੇ ਕਤਲ ਕਰ ਦਿੱਤਾ।
ਮ੍ਰਿਤਕ ਦੇ ਪਿੱਛੇ ਦੋ ਬੱਚੇ ਹਨ ਜੋ ਬਹੁਤ ਛੋਟੀ ਉਮਰ ਦੇ ਨੇ ਹੁਣ ਉਹਨਾਂ ਦੇ ਸਾਂਭ ਸੰਭਾਲ ਕੌਣ ਕਰੇਗਾ ਇਸ ਬਾਰੇ ਕਿਸੇ ਨੇ ਨਹੀਂ ਬੋਲਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਇੱਕ ਵਿਅਕਤੀ ਘਰ ਆਇਆ ਸੀ ਅਤੇ ਉਸ ਨੂੰ ਉਹ ਮਨਾ ਕਰਦਾ ਸੀ, ਉਸ ਦੇ ਕਾਰਨ ਹੀ ਕਲੇਸ਼ ਵਧ ਗਿਆ। ਇਸੇ ਕਾਰਨ ਸ਼ੱਕ ਦੇ ਅਧਾਰ ਤੇ ਲੜਾਈ ਝਗੜਾ ਰਹਿੰਦਾ ਸੀ, ਜਿਸ ਕਾਰਨ ਅੱਜ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
'ਜਾਂਚ ਵਿੱਚ ਜੁਟੀ ਪੁਲਿਸ': ਪੂਰੀ ਘਟਨਾ ਤੇ ਥਾਣਾ ਕੈਨਾਲ ਦੇ ਥਾਣੇਦਾਰ ਨੇ ਕਿਹਾ ਹੈ ਕਿ ਅਸੀਂ ਮੌਕੇ ਤੇ ਪੁੱਜੇ ਹਾਂ। ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ। ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟ ਗਈ ਹੈ।
- ਖਹਿਰਾ ਦਾ ਬਿਆਨ, ਕਿਹਾ- ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ, ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਜ਼ਰੂਰ ਮਿਲੇਗਾ - Sidhu Moosewala Death Anniversary
- ਕੁਲਬੀਰ ਜ਼ੀਰਾ ਦਾ ਲਾਲਜੀਤ ਭੁੱਲਰ 'ਤੇ ਇਲਜ਼ਾਮ, ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀ ਗੱਡੀ 'ਚ ਬੈਠ ਭੁੱਲਰ ਕਰ ਰਹੇ ਪ੍ਰਚਾਰ - Lok Sabha Elections
- ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਕਿਸਾਨਾਂ ਦਾ ਵੱਡਾ ਹੰਗਾਮਾ, ਦੇਖੋ ਵੀਡੀਓ - Protest outside house of Rana Sodhi