ਬਰਨਾਲਾ : ਲੋਕ ਸਭਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅੱਜ ਚੋਣ ਪ੍ਰਚਾਰ ਦੌਰਾਨ ਬਰਨਾਲਾ ਦੀ ਅਨਾਜ ਮੰਡੀ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜੇ ਕੀਤੇ। ਉੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਮੰਡੀਆਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਬੰਧ ਨਿਕੰਮੇ : ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲਗਾਤਾਰ ਕਈ ਦਿਨਾਂ ਤੋਂ ਸੰਗਰੂਰ ਅਤੇ ਬਰਨਾਲਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਰਹੇ ਹਨ। ਮਾਲਵਾ ਖੇਤਰ ਵਿੱਚ ਲਗਭਗ 90 ਫੀਸਦੀ ਕਣਕ ਦੀ ਫਸਲ ਦਾਣਾ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਪਰ ਦਾਣਾ ਮੰਡੀਆਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਬੰਧ ਬਹੁਤ ਨਿਕੰਮੇ ਹਨ। ਕਿਉਂਕਿ ਮੰਡੀਆਂ ਵਿੱਚ ਨਾ ਤਾਂ ਫਸਲ ਦੀ ਖਰੀਦ ਸਹੀ ਤਰੀਕੇ ਹੋ ਰਹੀ ਹੈ। ਉੱਥੇ ਲਿਫਟਿੰਗ ਦਾ ਕੰਮ ਵੀ ਬਹੁਤ ਸੁਸਤ ਤਰੀਕੇ ਨਾਲ ਹੋ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀ ਖਰਾਬੀ ਕਾਰਨ ਮੀਂਹ ਪੈ ਗਿਆ ਤਾਂ ਆੜਤੀਆਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ।
ਸੂਬਾ ਸਰਕਾਰ ਫਸਲਾਂ ਉੱਪਰ ਐਮਐਸਪੀ ਦੇਣ ਤੋਂ ਭੱਜੀ : ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਵੱਡੀ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ 5 ਮਿੰਟ 'ਚ ਫਸਲਾਂ 'ਤੇ ਘੱਟੋ-ਘੱਟ ਸਮੱਰਥਨ ਮੁੱਲ ਮਿਲੇਗਾ, ਪਰ ਹੁਣ ਸੂਬਾ ਸਰਕਾਰ ਫਸਲਾਂ ਉੱਪਰ ਐਮਐਸਪੀ ਦੇਣ ਤੋਂ ਭੱਜ ਗਈ ਹੈ। ਆਮ ਆਦਮੀ ਪਾਰਟੀ ਪੰਜਾਬ 'ਚ ਹਰ ਫਰੰਟ 'ਤੇ ਫੇਰ ਸਾਬਤ ਹੋਈ ਹੈ। ਝੋਨੇ ਅਤੇ ਗੰਨੇ ਦੀ ਫ਼ਸਲ ਉੱਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਲਈ ਹੋਰ ਫਸਲਾਂ 'ਤੇ ਐਮ.ਐਸ.ਪੀ. ਗਾਰੰਟੀ ਹੈ ਦਾ ਫਸਲਾਂ 'ਤੇ ਕਾਨੂੰਨ ਬਣਾਉਣ ਤਾਂ ਕਿ ਕਿਸਾਨਾਂ ਨੂੰ ਫਸਲਾਂ ਵੇਚਣ ਲਈ ਨੁਕਸਾਨ ਨਾ ਝੱਲਣਾ ਪਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਔਰਤਾਂ ਦੇ ਮੰਗਲਸੂਤਰ ਸਬੰਧੀ ਦਿੱਤੇ ਗਏ ਬਿਆਨ ਸਬੰਧੀ ਖਹਿਰਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਬਹੁਤ ਮੰਦਭਾਗਾ ਹੈ। ਉਹ ਦੇਸ 'ਚ ਚੋਣ ਪ੍ਰਚਾਰ ਦੌਰਾਨ ਵੰਡੀਆਂ ਪਾ ਰਹੇ ਹਨ ਅਤੇ ਧਰਮ ਦੇ ਨਾਂ 'ਤੇ ਰਾਜਨੀਤੀ ਕਰ ਰਹੇ ਹਨ, ਜੋ ਕਿ ਬਹੁਤ ਮਾੜੀ ਗੱਲ ਹੈ।
- ਲੁਧਿਆਣਾ 'ਚ ਦੋ ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ, ਇੱਕ ਟਰੱਕ ਡਰਾਈਵਰ ਦੀ ਮੌਕੇ ਉੱਤੇ ਹੋਈ ਮੌਤ - truck accident
- ਸੀਐਮ ਮਾਨ ਆਪਣੀ ਧੀ ਨਿਆਮਤ ਤੇ ਪਰਿਵਾਰ ਸਣੇ ਪਹੁੰਚੇ ਗੁਰੂ ਨਗਰੀ, ਜਾਣੋ ਉਨ੍ਹਾਂ ਦਾ ਅਗਲਾ ਪਲਾਨ - CM Mann Daughter Niyamat
- ਡੀਸੀ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਦੇ ਨਿਰਦੇਸ਼, ਨਿੱਜੀ ਸਕੂਲਾਂ 'ਚ ਕਰਵਾਈ ਜਾ ਰਹੀ ਚੈਕਿੰਗ - Safe School Vehicle Policy