ਫਰੀਦਕੋਟ: ਲੋਕ ਸਭਾ ਚੋਣਾਂ ਨੂੰ ਲੈ ਕੇ ਫਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹ ਫਰੀਦਕੋਟ ਪਹੁੰਚੇ ਅਤੇ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਸਾਬਕਾ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਦੀ ਅਗਵਾਈ ਦੇ ਵਿੱਚ ਫਰੀਦਕੋਟ ਦੇ ਇੱਕ ਨਿੱਜੀ ਪੈਲਸ ਵਿੱਚ ਰੱਖੀ ਗਈ। ਜਿੱਥੇ ਵੱਖ-ਵੱਖ ਬੁਲਾਰਿਆਂ ਵੱਲੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਗਈ। ਇਸ ਤੋਂ ਬਾਅਦ ਅਮਰਜੀਤ ਸਾਹੋਕੇ ਵੱਲੋਂ ਪਾਰਟੀ ਵਰਕਰਾਂ ਨਾਲ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਗਿਆ ਅਤੇ ਅਸ਼ੀਰਵਾਦ ਲਿਆ ਗਿਆ।
ਕਾਂਗਰਸ ਪਾਰਟੀ ਨੂੰ ਲੋਕ ਦੇਣਗੇ ਫਤਵਾ: ਇਸ ਮੌਕੇ ਗੱਲਬਾਤ ਕਰਦਿਆਂ ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਟਿਕਟ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਫਰੀਦਕੋਟ ਆ ਰਹੇ ਹਨ ਅਤੇ ਫਰੀਦਕੋਟ ਦੇ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈ। ਉਹਨਾਂ ਵੱਲੋਂ 2024 ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਅੱਜ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ। ਜਦੋਂ ਉਹਨਾਂ ਵਲੋਂ ਵਿਚਾਰ ਵਿਟਾਂਦਰਾ ਕੀਤਾ ਗਿਆ ਤਾਂ ਪੁੱਛਿਆ ਕਿ ਤੁਹਾਡਾ ਮੁਕਾਬਲਾ ਕਿਸ ਨਾਲ ਹੈ ਤਾਂ ਉਹਨਾਂ ਕਿਹਾ ਕਿ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ, ਮੇਰਾ ਆਪਣੇ ਆਪ ਨਾਲ ਮੁਕਾਬਲਾ ਹੈ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਮੁਹੰਮਦ ਸਦੀਕ ਪ੍ਰਚਾਰ ਵਿੱਚ ਨਹੀਂ ਪਹੁੰਚ ਰਹੇ ਤਾਂ ਉਹਨਾਂ ਕਿਹਾ ਕਿ ਮੁਹੰਮਦ ਸਦੀਕ ਜੀ ਨਾਲ ਮੇਰੀ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ ਅਤੇ ਉਹ ਮੇਰੇ ਘਰ ਵੀ ਆਏ ਸੀ, ਜਦੋਂ ਮੈਨੂੰ ਟਿਕਟ ਅਨਾਉਂਸ ਹੋਈ ਸੀ ਤਾਂ ਉਹਨਾਂ ਦਾ ਫੋਨ ਆਇਆ ਸੀ ਪਰ ਕਈ ਵਾਰ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚ ਸਕਦੇ।
ਝਾੜੂ ਤੇ ਅਕਾਲੀ ਖਿੱਲਰ ਜਾਣਗੇ: ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਨੇ ਕਿਹਾ ਕਿ ਅੱਜ ਪਾਰਟੀ ਵਰਕਰਾਂ ਦੇ ਵਿੱਚ ਅਮਰਜੀਤ ਸਾਹੋਕੇ ਨੂੰ ਟਿਕਟ ਮਿਲਣ ਤੋਂ ਬਾਅਦ ਉਤਸ਼ਾਹ ਹੈ ਅਤੇ ਅੱਜ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ 4 ਜੂਨ ਤੋਂ ਬਾਅਦ ਝਾੜੂ ਪਾਰਟੀ ਖਿੱਲਰ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਭੁਚਾਲ ਆਵੇਗਾ। ਉਹਨਾਂ ਕਿਹਾ ਕੀ ਇਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕੋਈ ਵੀ ਪੂਰੇ ਨਹੀਂ ਹੋਏ ਅਤੇ ਇਸ ਵਾਰ ਲੋਕ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ।
- ਪਟਿਆਲਾ 'ਚ ਬੀਜੇਪੀ ਵਰਕਰਾਂ ਦੀ ਹੋਈ ਮੀਟਿੰਗ, ਸੁਨੀਲ ਜਾਖੜ ਤੇ ਵਿਜੇ ਰੂਪਾਨੀ ਵਿਸ਼ੇਸ਼ ਤੌਰ 'ਤੇ ਪਹੁੰਚੇ - 24 villages visited
- ਧਾਲੀਵਾਲ ਦੇ ਹੱਕ 'ਚ CM ਦਾ ਰੋਡ ਸ਼ੋਅ, ਮਾਨ ਬੋਲੇ- ਮਾਝੇ ਦੇ ਲੋਕਾਂ ਨੇ AAP ਨੂੰ ਜਿਤਾਉਣ ਦਾ ਮਨ ਬਣਾ ਲਿਆ - CM Bhagwant Mann held a road show
- ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਵਿਪਨ ਸੂਦ ਕਾਕਾ ਤੱਕੜੀ ਤੋਂ ਛਾਲ ਮਾਰ ਭਾਜਪਾ ਦੀ 'ਕਮਲ' 'ਤੇ ਹੋਏ ਸਵਾਰ - VIPAN SOOD KAKA JOIN BJP