ਅੰਮ੍ਰਿਤਸਰ : ਬੀਤੇ ਕੁਝ ਸਮੇਂ ਤੋਂ ਧਰਮ ਪਰਿਵਰਤਨ ਅਤੇ ਪਾਖੰਡਵਾਦ ਵਰਗੇ ਗੰਭੀਰ ਮੁੱਦੇ ਵੱਧ ਰਹੇ ਹਨ। ਇਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੀ ਕਈ ਮਾਮਲੇ ਭਖਦੇ ਹੋਏ ਨਜ਼ਰ ਆਏ ਹਨ। ਇੱਥੇ ਈਸਾਈ ਧਰਮ ਵੱਲੋਂ ਵੀ ਧਰਮ ਪਰਿਵਰਤਨ ਕਰਨ ਦੀ ਗੱਲ ਨੂੰ ਲੈ ਕੇ ਅੰਮ੍ਰਿਤਸਰ ਤੋਂ ਸੰਤ ਸਮਾਜ ਅੱਗੇ ਆਇਆ ਹੈ ਅਤੇ ਈਸਾਈ ਪਾਸਟਰਾਂ ਵੱਲੋਂ ਵਰਤੇ ਗਏ ਸ਼ਬਦਾਂ ਦੀ ਨਿੰਦਾ ਕੀਤੀ। ਉਹਨਾਂ ਨੇ ਇਹਨਾਂ ਮੁਦਿਆ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਧਰਮ ਨੂੰ ਵੰਡਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸੰਤ ਸਮਾਜ ਨੇ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਲੋਕਾਂ ਨੂੰ ਬੇਵਕੂਫ ਬਣਾ ਰਹੇ ਅਖੌਤੀ ਪ੍ਰਚਾਰਕ : ਇਸ ਦੌਰਾਨ ਜਾਣਕਾਰੀ ਦਿੰਦਿਆ ਉਦਾਸੀਨ ਟਕਸਾਲ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆ, ਮਹੰਤ ਅਰੁਣ ਗਿਰੀ, ਨਾਮਧਾਰੀ ਸੰਪਰਦਾਇ ਤੋਂ ਪ੍ਰਿਤਪਾਲ ਸਿੰਘ ਅਤੇ ਹੋਰ ਜਥੇਬੰਦੀਆ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਧਰਮ ਪਰਿਵਰਤਨ ਅਤੇ ਪਾਖੰਡਵਾਦ ਨੂੰ ਨੱਥ ਪਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸੰਬਧੀ ਇਕ ਮੰਗ ਪੱਤਰ ਜਿਲਾ ਪ੍ਰਸ਼ਾਸ਼ਨ ਦੇ ਨਾਮ ਲਿਖਿਆ ਹੈ। ਜਿਸ 'ਚ ਅਜਿਹੇ ਧਾਰਮਿਕ ਸੰਕਟ 'ਤੇ ਚਿੰਤਾ ਪ੍ਰਗਟ ਕਰਦਿਆ ਇਹ ਗੱਲ ਆਖੀ ਗਈ ਹੈ ਕਿ ਅਖੌਤੀ ਪਾਸਟਰਾਂ ਵੱਲੋਂ ਲੋਕਾਂ ਨੂੰ ਚਮਤਕਾਰੀ ਕੂੜ ਪ੍ਰਚਾਰ ਜਰੀਏ ਬੇਵਕੂਫ ਬਣਾ ਕੇ ਧਰਮ ਪ੍ਰਚਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਦਾ ਪਾਸਟਰ ਅੰਕੁਰ ਨਰੂਲਾ ਗਲਤ ਤਰੀਕੇ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਦਾ ਹੋਇਆ ਹੋਰਨਾਂ ਧਰਮਾਂ ਨੂੰ ਨੀਵਾਂ ਦਿਖਾ ਰਿਹਾ ਹੈ। ਇਸ ਵਿੱਚ ਲੋਕ ਵੱਡੀ ਗਿਣਤੀ 'ਚ ਹਿੰਦੂ ਅਤੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਵਿਚ ਸ਼ਾਮਿਲ ਹੋ ਰਹੇ ਹਨ।
- ਛੋਟੀ ਉਮਰੇ ਵੱਡਾ ਕਾਰਨਾਮਾ; 16 ਸਾਲ ਦੀ ਉਮਰ 'ਚ ਇਸ ਕੁੜੀ ਨੇ ਜਿੱਤੇ ਦੋ ਸੋਨ ਤਗ਼ਮੇ, ਪਰ ਸਰਕਾਰ ਦੇ ਹੁੰਗਾਰੇ ਦਾ ਕਰ ਰਹੀ ਇੰਤਜ਼ਾਰ - National Kick Boxing Champion
- ਬਿਨਾਂ ਕਿਸੇ ਦੀ ਸਲਾਹ ਲਏ ਹੀ ਓਂਕਾਰ ਸਿੰਘ ਨੇ ਖੁਦ ਨੂੰ ਰਾਗੀ ਸਿੰਘਾਂ ਦਾ ਮੰਨਿਆ ਪ੍ਰਧਾਨ, ਹਜ਼ੂਰੀ ਰਾਗੀਆਂ ਨੇ ਕੀਤਾ ਵਿਰੋਧ - Hazuri Ragis protested
- ਰਾਹੁਲ ਗਾਂਧੀ ਨੇ ਰਾਏਬਰੇਲੀ ਨੂੰ ਕਿਉਂ ਚੁਣਿਆ? ਪ੍ਰਿਅੰਕਾ ਦੇ ਵਾਇਨਾਡ ਤੋਂ ਚੋਣ ਲੜਨ ਪਿੱਛੇ ਕਾਂਗਰਸ ਦੀ ਕੀ ਰਣਨੀਤੀ ਹੈ? ਜਾਣੋ ਸਭ ਕੁੱਝ - Congresss strategy
ਈਸਾਈ ਧਰਮ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਕੂੜ ਪ੍ਰਚਾਰ : ਉਹਨਾਂ ਕਿਹਾ ਕਿ ਅਸੀਂ ਧਰਮ ਦੇ ਖਿਲਾਫ ਨਹੀਂ ਹਾਂ ਪਰ ਜਿਸ ਤਰ੍ਹਾਂ ਈਸਾਈ ਧਰਮ ਵੱਲੋਂ ਸਿੱਖਾਂ ਨੂੰ ਮਾੜਾ ਦਰਸਾਇਆ ਜਾ ਰਿਹਾ ਹੈ ਅਤੇ ਝੂਠ ਬੋਲਿਆ ਜਾ ਰਿਹਾ ਹੈ ਉਹ ਮਾੜੀ ਗੱਲ ਹੈ। ਉਹਨਾਂ ਕਿਹਾ ਕਿ ਜਦੋਂ ਅਖੌਤੀ ਪਾਸਟਰ ਉਹਨਾਂ ਲੋਕਾਂ ਨੂੰ ਇਹ ਪ੍ਰਚਾਰ ਕਰਕੇ ਡਰਾਉਂਦੇ ਹਨ ਅਤੇ ਸਾਡੇ ਰਹਿਬਰਾਂ ਨੂੰ ਕਿਤਾਬਾਂ ਵਿਚ ਰਸਾਲਿਆਂ ਵਿੱਚ ਸ਼ੈਤਾਨ ਦੱਸਦੇ ਹਨ। ਮੱਥਾ ਟੇਕਣ ਅਤੇ ਪ੍ਰਸਾਦ ਖਾਣ ਤੋਂ ਇਨਕਾਰ ਕਰਦਿਆਂ ਇਸ ਨੂੰ ਪਾਪ ਦੱਸਦੇ ਹਨ। ਸਾਨੂੰ ਇਸ ਤੋਂ ਇਤਰਾਜ਼ ਹੈ। ਜਿਸ ਦੇ ਚਲਦੇ ਸਾਡੀਆਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਹਨ।