ਚੰਡੀਗੜ੍ਹ : ਅੱਜ ਤੋਂ ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਉਥੇ ਹੀ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ ਆਪੋ ਆਪਣੇ ਸਟਾਰ ਪ੍ਰਚਾਰ ਤਿਆਰ ਕਰ ਲਏ ਹਨ। ਜੋ ਚੋਣ ਪ੍ਰਚਾਰ ਕਰਨਗੇ। ਪਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਪੰਜਾਬ ਵਿੱਚ 'ਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਯਕੀਨੀ ਬਣਾਉਣ ਅਤੇ ਵਿਰੋਧੀਆਂ ਨੂੰ ਘੇਰਨ ਲਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਜ਼ਿੰਮੇਵਾਰੀ ਸੰਭਾਲਣਗੇ। ਉਹ ਹਰ ਲੋਕ ਸਭਾ ਹਲਕੇ ਵਿੱਚ ਜਾ ਕੇ ਰੈਲੀਆਂ ਅਤੇ ਰੋਡ ਸ਼ੋਅ ਕਰਨਗੇ। ਇਸ ਲਈ ਪਾਰਟੀ ਵੱਲੋਂ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ।
ਅੱਜ ਤੋਂ ਕਰਨਗੇ ਆਗਾਜ਼ : ਮੁੱਖ ਮੰਤਰੀ ਅੱਜ ਫਤਿਹਗੜ੍ਹ ਸਾਹਿਬ ਤੋਂ ਇਸ ਦੀ ਸ਼ੁਰੂਆਤ ਕਰਨਗੇ। ਉਹ ਫ਼ਤਹਿਗੜ੍ਹ ਸਾਹਿਬ ਵਿੱਚ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੋਣ ਰੈਲੀ ਕਰਨਗੇ ਅਤੇ ਸ਼ਾਮ ਨੂੰ ਪਟਿਆਲਾ ਲੋਕ ਸਭਾ ਹਲਕੇ ਅਧੀਨ ਪੈਂਦੇ ਰਾਜਪੁਰਾ ਵਿੱਚ ਰੋਡ ਸ਼ੋਅ ਕਰਨਗੇ।
ਕਿਸੇ ਚੁਣੌਤੀ ਤੋਂ ਘੱਟ ਨਹੀਂ ਪ੍ਰਚਾਰ : ਦੱਸਣਯੋਗ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਕਿਉਂਕਿ ਇਸ ਵਾਰ ਸੂਬੇ ਵਿੱਚ ‘ਆਪ’ ਦੀ ਸਰਕਾਰ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਖੁਦ ਚੋਣਾਂ 'ਚ ਉਮੀਦਵਾਰ ਖੜ੍ਹੇ ਕਰਨ ਤੋਂ ਲੈ ਕੇ ਬਾਕੀ ਸਾਰੀਆਂ ਰਣਨੀਤੀਆਂ ਬਣਾ ਲਈਆਂ ਹਨ। ਪਹਿਲਾਂ ਤਾਂ ਮੁੱਖ ਮੰਤਰੀ ਮਾਨ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁੰਦੇ ਸਨ। ਪਰ ਹੁਣ ਉਹ ਜੇਲ੍ਹ 'ਚ ਬੰਦ ਹੈ। ਜਿਸ ਕਾਰਨ ਚੁਣੌਤੀਆਂ ਵੀ ਵਧੀਆਂ ਹਨ।
- ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਵਿੱਚ ਬਿਹਾਰ ਦੀਆਂ 4 ਸੀਟਾਂ 'ਤੇ ਹੋ ਰਹੀ ਵੋਟਿੰਗ, ਜਾਣੋ ਕਿਵੇਂ ਰਹੇਗਾ ਚੋਣ ਮੁਕਾਬਲਾ - Lok Sabha elections in Bihar
- PM ਨਰਿੰਦਰ ਮੋਦੀ ਅੱਜ ਗਜਰੌਲਾ 'ਚ ਕਰਨਗੇ ਜਨ ਸਭਾ, CM ਯੋਗੀ ਵੀ ਰਹਿਣਗੇ ਮੌਜੂਦ - PM Modi Gajraula Visit
- ਲੋਕ ਸਭਾ ਚੋਣਾਂ; ਚਮੋਲੀ 'ਚ 87 ਸਾਲਾ ਬਜ਼ੁਰਗ ਦਾਦੀ ਨੇ ਪਾਈ ਵੋਟ, ਕੀ ਤੁਸੀਂ ਭੁਗਤਾ ਚੁੱਕੇ ਆਪਣੀ ਵੋਟ ? - Uttarakhand Election
13 ਸੀਟਾਂ 'ਤੇ ਕਬਜ਼ੇ ਦਾ ਦਾਅਵਾ : ਜ਼ਿਕਰਯੋਗ ਹੈ ਕਿ ਜਦੋਂ ਦਾ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਲਲਕਾਰਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਇਸ ਸਾਲ 13 ਦੀਆਂ 13 ਸੀਟਾਂ ਆਪ ਦੇ ਹਿੱਸੇ ਆਉਣਗੀਆਂ। ਦੱਸਣਯੋਗ ਹੈ ਕਿ ਇਸ ਵਾਰ ਚੋਣਾਂ ਵਿੱਚ ਭਗਵੰਤ ਮਾਨ ਖੁਦ ਵੱਡਾ ਚਿਹਰਾ ਹਨ। ਉਹ ਵੀ ਇਸ ਗੱਲ ਨੂੰ ਸਮਝਦਾ ਹੈ। ਅਜਿਹੇ 'ਚ ਉਸ ਨੇ ਉਸ ਮੁਤਾਬਕ ਰਣਨੀਤੀ ਬਣਾਈ ਹੈ। ਪਹਿਲਾਂ ਵਿਧਾਇਕਾਂ, ਮੰਤਰੀਆਂ ਅਤੇ ਸਾਰੇ ਹਲਕਿਆਂ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਫੀਡਬੈਕ ਲਈ ਗਈ। ਸਾਰੇ ਸਰਕਲਾਂ ਦੀ ਜ਼ਮੀਨੀ ਹਕੀਕਤ ਨੂੰ ਸਮਝ ਲਿਆ ਹੈ। ਇਸ ਦੇ ਨਾਲ ਹੀ ਹੁਣ ਅਸੀਂ ਇਸ ਦਿਸ਼ਾ ਵੱਲ ਵਧੇ ਹਾਂ।