ਬਰਨਾਲਾ: ਬਰਨਾਲਾ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਸਭ ਤੋਂ ਵੱਧ ਲੇਖਕ ਮੌਜੂਦ ਹਨ ਅਤੇ ਕਿਤਾਬਾਂ ਰਿਲੀਜ਼ ਹੁੰਦੀਆਂ ਹਨ। ਹੁਣ ਸਾਹਿਤ ਦਾ ਰੰਗ ਸਕੂਲੀ ਵਿਦਿਆਰਥੀਆਂ ਵਿੱਚ ਦਿਖਾਈ ਦੇਣ ਲੱਗਿਆ ਹੈ। ਜਿਸ ਤਹਿਤ ਯੰਗ ਰਾਈਟਰਜ਼ ਸਮਾਗਮ ਦੌਰਾਨ ਪੰਜ ਸਕੂਲੀ ਵਿਦਿਆਰਥਣਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਬਰਨਾਲਾ ਦੇ ਵਾਈ ਐਸ ਸਕੂਲ ਦੀਆਂ ਵਿਦਿਆਰਥਣਾਂ ਨੇ ਅਲੱਗ-ਅਲੱਗ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਕਿਤਾਬਾਂ ਲਿਖੀਆਂ ਹਨ। ਲੇਖਕ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਮਾਗਮ ਦੌਰਾਨ ਵਿਸ਼ੇਸ ਸਨਮਾਨ ਕੀਤਾ ਗਿਆ। ਉੱਥੇ ਵਿਦਿਆਰਥਣਾਂ ਨੇ ਇਸ ਪ੍ਰਾਪਤੀ ਲਈ ਆਪਣੇ ਸਕੂਲ ਅਤੇ ਅਧਿਆਪਕਾਂ ਨੂੰ ਕ੍ਰੈਡਿਟ ਦਿੱਤਾ।
ਕਿਤਾਬ ਨੂੰ ਲਿਖਣ ਲਈ ਕਰੀਬ ਡੇਢ ਮਹੀਨਾ ਲੱਗਿਆ: ਇਸ ਮੌਕੇ ਵਿਦਿਆਰਥਣ ਨਿਸ਼ਿਕਾ ਨੇ ਕਿਹਾ ਕਿ ਉਸਦੀ ਕਿਤਾਬ ਦਾ ਨਾਮ ਸਾਈਲੈਂਟ ਟਰੀਜ਼ ਹੈ, ਜਿਸ ਵਿੱਚ ਉਸਨੇ ਕੁਦਰਤ ਬਾਰੇ ਲਿਖਿਆ ਹੈ ਅਤੇ ਉਹ ਜਿੰਦਗੀ ਬਾਰੇ ਜਾਣਕਾਰੀ ਦਿੰਦੀ ਹੈ। ਉੱਥੇ ਵਿਦਿਆਰਥਣ ਮੁਸਕਾਨ ਨੇ ਕਿਹਾ ਕਿ ਉਸਦੀ ਕਿਤਾਬ ਦਾ ਨਾਮ ਫੌਰਐਵਰ ਹੈ ਅਤੇ ਇਸ ਕਿਤਾਬ ਨੂੰ ਲਿਖਣ ਲਈ ਕਰੀਬ ਡੇਢ ਮਹੀਨਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਆਪਣੀ ਪੜ੍ਹਾਈ, ਸਕੂਲ ਆਦਿ ਦੇ ਤਜ਼ਰਬੇ ਸਾਂਝੇ ਕੀਤੇ ਹਨ। ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਵਿੱਚ ਕਿਤਾਬੀ ਅਤੇ ਸਿਲੇਬਸ ਨਾਲ ਸਬੰਧਤ ਪੜ੍ਹਾਈ ਤੋਂ ਇਲਾਵਾ ਵੱਖਰੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚੋਂ ਇਹ ਲਿਟਰੇਚਰ ਐਕਟੀਵਿਟੀ ਹੈ। ਜਿਸ ਤਹਿਤ ਉਨ੍ਹਾਂ ਨੂੰ ਕਿਤਾਬਾਂ ਲਿਖਣ ਲਈ ਹੌਂਸਲਾ ਮਿਲਿਆ ਹੈ।
ਪੰਜ ਬੱਚਿਆਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆ: ਇਸ ਮੌਕੇ ਗੱਲਬਾਤ ਕਰਦਿਆਂ ਵਾਈ ਐਸ ਗਰੁੱਪ ਦੇ ਡਾਇਰੈਕਟਰ ਵਰੁਣ ਭਾਰਤੀ ਨੇ ਕਿਹਾ ਕਿ ਵਾਈ ਐਸ ਦੇ ਬੱਚਿਆਂ ਵਲੋਂ ਖ਼ੁਦ ਦੀਆਂ ਕਿਤਾਬਾਂ ਲਿਖੀਆਂ ਗਈਆਂ ਹਨ। ਜਿਨ੍ਹਾਂ ਨੂੰ ਅੱਜ ਰਿਲੀਜ਼ ਕੀਤਾ ਗਿਆ ਹੈ। ਜਿਸ ਲਈ ਅੱਜ ਇੱਕ ਵਿਸ਼ੇਸ਼ ਯੰਗ ਰਾਈਟਰਜ਼ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਬਹੁਤ ਜਿਆਦਾ ਐਨਰਜ਼ੀ ਹੁੰਦੀ ਹੈ, ਜਿਸਨੂੰ ਬਾਹਰ ਕੱਢਣ ਦੀ ਲੋੜ ਹੁੰਦੀ ਹੈ। ਅੱਜ ਸਿਰਫ਼ ਪੰਜ ਬੱਚਿਆਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆ ਗਈਆਂ ਹਨ। ਜਦੋਂ ਕਿ ਇਹ ਸਕਿੱਲ ਹਜ਼ਾਰਾਂ ਬੱਚਿਆਂ ਵਿੱਚ ਵੀ ਹੋ ਸਕਦਾ ਹੈ।
ਪੜ੍ਹਨ ਦੀ ਬਿਜਾਏ ਆਪਣੀਆਂ ਕਵਿਤਾਵਾਂ ਲਿਖ ਕੇ ਕਿਤਾਬਾਂ ਛਾਪ ਰਹੇ: ਉਨ੍ਹਾਂ ਕਿਹਾ ਕਿ ਜੇਕਰ ਇੱਕ ਇੱਕ ਬੱਚੇ ਉਪਰ ਮਿਹਨਤ ਕੀਤੀ ਜਾਵੇ ਤਾਂ ਬੱਚੇ ਅਜਿਹੀਆਂ ਅਨੇਕਾਂ ਕਿਤਾਬਾਂ ਲਿਖ ਸਕਦੇ ਹਨ। ਸਾਡੇ 17 ਦੇ ਕਰੀਬ ਬੱਚਿਆਂ ਦੀਆਂ ਕਿਤਾਬਾਂ ਫਲਿੱਪਕਾਰਟ ਅਤੇ ਐਮਾਜਨ ਉੱਪਰ ਉਪਲੱਬਧ ਹਨ। ਪਿਛਲੇ 3 ਸਾਲਾਂ ਵਿੱਚ 8 ਤੋਂ 12ਵੀਂ ਕਲਾਸ ਦੇ 54 ਬੱਚੇ ਇਸ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਜਿਨ੍ਹਾਂ ਦੀਆ ਈ-ਬੁੱਕਸ ਅਤੇ ਯੂਟਿਊਬ ਚੈਨਲ ਤੱਕ ਚੱਲ ਰਹੇ ਹਨ ਅਤੇ ਬੱਚੇ ਹੋਰਾਂ ਦੀਆਂ ਕਵਿਤਾਵਾਂ ਪੜ੍ਹਨ ਦੀ ਬਿਜਾਏ ਆਪਣੀਆਂ ਕਵਿਤਾਵਾਂ ਲਿਖ ਕੇ ਕਿਤਾਬਾਂ ਛਾਪ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਸ ਲਈ ਚੰਗਾ ਪਲੇਟਫ਼ਾਰਮ ਦੇਣ ਦੀ ਲੋੜ ਹੈ, ਜੋ ਵਾਈਐਸ ਗਰੁੱਪ ਬਾਕਾਇਦਾ ਬੱਚਿਆ ਨੂੰ ਅਜਿਹਾ ਮਾਹੌਲ ਦੇ ਰਿਹਾ ਹੈ।
- ਲੁਧਿਆਣਾ 'ਚ ਦੇਰ ਰਾਤ ਹੋਇਆ ਹੰਗਾਮਾ,ਪੁਲਿਸ ਚੌਂਕੀ ਬਣੀ ਜੰਗ ਦਾ ਮੈਦਾਨ, ਮੁਲਾਜ਼ਮਾਂ ਦੀ ਵਰਦੀ ਪਾੜ ਕੀਤੀ ਕੁੱਟਮਾਰ - Attack On Police Station
- ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਨੈੱਟਵਰਕ ਹੋਇਆ ਬੇਨਕਾਬ,ਅੰਮ੍ਰਿਤਸਰ ਪੁਲਿਸ ਨੇ 1 ਕਰੋੜ ਦੀ ਮਨੀ ਸਣੇ ਕਾਬੂ ਕੀਤੇ ਦੋ ਸਮਗਲਰ - international drug network
- ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ੇ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼, 9 ਮੁਲਜ਼ਮ ਗ੍ਰਿਫਤਾਰ - Jalandhar Commissionerate Police