ਮੋਗਾ : ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਹੈ। ਸਿਆਸੀ ਪਾਰਟੀਆਂ ਦੀ ਸਰਗਰਮੀ ਵੱਧ ਚੁਕੀ ਹੈ। ਇਸ ਹੀ ਤਹਿਤ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਚੋਣ ਪ੍ਰਚਾਰ ਕਰਨ ਲਈ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਮੋਗਾ ਪਹੁੰਚੇ। ਇਥੇ ਉਹਨਾਂ ਨੇ ਹੰਸ ਰਾਜ ਹੰਸ ਦੇ ਹੱਕ ਚ ਹਾ ਦਾ ਨਾਅਰਾ ਮਾਰਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਸਾਮ ਵਿੱਚ ਵੀ ਆਪਣੀ ਐਡ ਕਰ ਰਹੇ ਹਨ। ਹਰ ਨਿਊਜ਼ ਚੈਨਲ 'ਤੇ ਸੀਐਮ ਭਗਵੰਤ ਮਾਨ ਦੇ ਹੱਕ ਵਿੱਚ ਖਬਰਾਂ ਚੱਲ ਰਹੀਆਂ ਹਨ। ਪੰਜਾਬ ਦਾ ਪੈਸਾ ਬਰਬਾਦ ਕਰਕੇ ਪੰਜਾਬ ਦੇ ਮੁੱਖ ਮੰਤਰੀ ਅਸਾਮ ਵਿੱਚ ਆਪਣੀ ਫੋਕੀ ਸ਼ੋਹਰਤ 'ਤੇ ਐਡ ਚਲਵਾ ਰਹੇ ਹਨ।
ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ: ਹੰਸਰਾਜ ਹੰਸ ਦੇ ਹੱਕ ਚ ਪ੍ਰਚਾਰ ਦੌਰਾਨ ਸੰਬੋਧਨ ਕਰਦੇ ਹੋਏ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਕਿਹਾ ਕਿ ਭਾਰਤ ਵਿੱਚ ਤੀਸਰੀ ਵਾਰ ਮੋਦੀ ਦੀ ਸਰਕਾਰ ਆ ਰਹੀ ਹੈ ਤੇ 400 ਤੋਂ ਵੱਧ ਸੀਟਾਂ ਨਾਲ 'ਤੇ ਵੱਡੇ ਬਹੁਮਤ ਨਾਲ ਭਾਜਪਾ ਸਰਕਾਰ ਭਾਰਤ ਵਿੱਚ ਬਣੇਗੀ । ਉੱਥੇ ਅਸਾਮ ਦੇ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਦੀਆਂ ਉਪਲਬਧੀਆਂ ਗਿਣਵਾਈਆਂ। ਇਸ ਮੌਕੇੇ ਉਹਨਾਂ ਕਿਹਾ ਕਿ ਅਗਰ ਪੰਜਾਬ ਵਿੱਚ ਵੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਣਾ ਹੈ ਤਾਂ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇ, ਤਾਂ ਹੀ ਪੰਜਾਬ ਦਾ ਵਿਕਾਸ ਹੋਵੇਗਾ। ਉੱਥੇ ਹੀ ਅਸਾਮ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਸਾਮ ਵਿੱਚ ਵੀ ਆਪਣੀ ਐਡ ਕਰ ਰਹੇ ਹਨ।
ਭਾਰਤ 'ਚ ਆ ਰਹੀ ਮੋਦੀ ਸਰਕਾਰ: ਉੱਥੇ ਹੀ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਬਹੁਤ ਫਿਕਰ ਹੈ। ਇਸ ਲਈ ਹੀ ਉਹਨਾਂ ਨੇ ਪੰਜਾਬ ਵਾਸੀਆਂ ਲਈ ਸ੍ਰੀ ਕਰਤਾਰਪੁਰ ਦਾ ਲਾਂਘਾ ਖੁਲਵਾਇਆ ਤੇ ਵੀਰ ਬਾਰ ਦਿਵਸ ਮਨਾਉਣ ਦਾ ਯਤਨ ਕੀਤਾ, ਤੇ ਹੋਰ ਵੀ ਪੰਜਾਬ ਲਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਹਨ। ਜੇ ਪੰਜਾਬ ਵਿੱਚ ਗੈਂਗਸਟਰਵਾਦ ਖਤਮ ਕਰਨਾ ਹੈ ਤੇ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਲਿਆਉਣ ਦੀ ਜਰੂਰਤ ਹੈ। ਭਾਜਪਾ ਸਰਕਾਰ ਆਉਣ ਦੇ ਨਾਲ ਪੰਜਾਬ ਵਿੱਚੋਂ ਗੈਂਗਸਟਰਵਾਦ ਬਿਲਕੁਲ ਜੜ ਤੋਂ ਖਤਮ ਹੋ ਜਾਵੇਗਾ ਤੇ ਨਸ਼ਾ ਵੀ ਬਿਲਕੁਲ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਹੰਸਰਾਜ ਹੰਸ ਨੂੰ ਹਲਕਾ ਫਰੀਦਕੋਟ ਤੋਂ ਇਸ ਲਈ ਟਿਕਟ ਦਿੱਤੀ ਹੈ ਕਿਉਂਕਿ ਹੰਸਰਾਜ ਹੰਸ ਪੰਜਾਬ ਲਈ ਆਪਣੇ ਦਿਲ ਵਿੱਚ ਦਰਦ ਰੱਖਦੇ ਹਨ।
ਉਨ੍ਹਾਂ ਨੂੰ ਪੰਜਾਬ ਦੇ ਦੁੱਖ ਤਕਲੀਫਾਂ ਦਾ ਪਤਾ ਹੈ ਤੇ ਨਰਿੰਦਰ ਮੋਦੀ ਜੇ ਹੰਸ ਰਾਏ ਹੰਸ ਹਲਕਾ ਫਰੀਦਕੋਟ ਤੋਂ ਲੋਕ ਸਭਾ ਸੀਟ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਵਿੱਚ ਪਾਉਂਦੇ ਹਨ ਤਾਂ ਮੋਦੀ ਦੀ ਹੰਸਰਾਜ ਹੰਸ ਨੂੰ ਕਿਸੇ ਵੀ ਚੀਜ਼ ਤੋਂ ਨਿਰਾਸ਼ ਨਹੀਂ ਕਰਨਗੇ। ਤੇ ਹਲਕਾ ਫਰੀਦਕੋਟ ਲਈ ਹੰਸ ਰਾਏ ਹੰਸ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਉਹਨਾਂ ਕਿਹਾ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਪੰਜਾਬ ਵਿੱਚ ਵੀ ਡਬਲ ਇੰਜਨ ਸਰਕਾਰ ਬਣੇ ਕਿਉਂਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਬਣੀ ਹੈ ਉੱਥੇ ਉੱਥੇ ਹੀ ਭਾਜਪਾ ਦਾ ਮੁੱਖ ਮੰਤਰੀ ਬਣਿਆ ਹੈ ਉੱਥੇ ਵਿਕਾਸ ਵਿੱਚ ਜਾਂ ਭਾਰਤ ਵਾਸੀਆਂ ਲਈ ਨਰਿੰਦਰ ਮੋਦੀ ਨੇ ਕੋਈ ਵੀ ਕਮੀ ਨਹੀਂ ਛੱਡੀ ।