ਮਾਨਸਾ: ਮਾਨਸਾ ਦੇ ਬੁਢਲਾਡਾ ਦੇ ਜੱਚਾ ਬੱਚਾ ਹਸਪਤਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਉਦਘਾਟਨ ਕੀਤਾ ਗਿਆ ਸੀ। ਜਿਸ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਆਪਣੇ ਹੈਲੀਕਾਪਟਰ ਦੇ ਹੈਲੀਪੈਡ ਦੇ ਨਜ਼ਦੀਕ ਹੀ ਬਣੀ ਸਰਕਾਰੀ ਆਈਟੀਆਈ ਦੇ ਵਿੱਚ ਅਚਨਚੇਤ ਦੌਰਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਆਈਟੀਆਈ ਦੀ ਬਹੁਤ ਹੀ ਮਾੜੀ ਹਾਲਤ ਹੈ ਅਤੇ ਖੰਡਰ ਬਣ ਚੁੱਕੀ ਹੈ। ਜਿਸ ਦੇ ਵਿੱਚ 600 ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਲੈਂਦੇ ਹਨ ਪਰ ਇਸ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਜਲਦ ਹੀ ਇਸ ਦਾ ਸੁਧਾਰ ਕੀਤਾ ਜਾਵੇ ਅਤੇ ਇਸ 'ਤੇ ਕਿੰਨਾ ਖਰਚਾ ਆਵੇਗਾ। ਉਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇ।
ਹਸਪਤਾਲ ਦੇ ਵਿੱਚ ਮੁਫ਼ਤ ਦਵਾਈਆਂ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੁਢਲਾਡਾ ਦੇ ਹਸਪਤਾਲ ਦਾ ਉਨ੍ਹਾਂ ਵੱਲੋਂ ਉਦਘਾਟਨ ਕੀਤਾ ਗਿਆ ਸੀ ਅੱਜ ਹਸਪਤਾਲ ਦੇ ਵਿੱਚ ਜਾ ਕੇ ਨਵਜੰਮੇ ਬੱਚਿਆਂ ਨਾਲ ਵੀ ਕੀਤੀ ਹੈ ਅਤੇ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਹਨ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਦਵਾਈਆਂ ਮੁਫ਼ਤ ਮਿਲ ਰਹੀਆਂ ਹਨ ਅਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਸਟਾਫ ਨਰਸ ਅਤੇ ਸਫਾਈ ਸੇਵਕਾਂ ਦੀ ਘਾਟ ਹੈ, ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
16 ਨਵੇਂ ਡਾਕਟਰਾਂ ਦੀ ਤੈਨਾਤੀ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੁਢਲਾਡਾ ਦੀ ਅਨਾਜ ਮੰਡੀ ਨੂੰ ਵੀ ਜਲਦ ਹੀ ਬਾਹਰ ਲਿਜਾਇਆ ਜਾਵੇਗਾ ਅਤੇ ਸਰਕਾਰ ਇਸ ਮੰਡੀ ਨੂੰ ਬਾਹਰ ਲਿਜਾਣ ਦੇ ਲਈ ਦੇਖ ਰਹੀ ਹੈ ਕਿ ਕਿੱਥੇ ਸਰਕਾਰੀ ਜ਼ਮੀਨ ਹੈ ਜਾਂ ਫਿਰ ਸਰਕਾਰ ਨੂੰ ਜ਼ਮੀਨ ਹੈਰ ਕਰਨੀ ਪਵੇਗੀ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਸੰਗਰੂਰ ਅਤੇ ਸੁਨਾਮ ਦੀਆਂ ਅਨਾਜ ਮੰਡੀਆਂ ਨੂੰ ਵੀ ਬਾਹਰ ਲਿਜਾਣ ਦੇ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ 16 ਨਵੇਂ ਡਾਕਟਰਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਜੋ ਕਿ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਗਰੂਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਵਿੱਚ ਮੈਡੀਕਲ ਕਾਲਜ ਵੀ ਬਣਾਏ ਜਾ ਰਹੇ ਹਨ। ਜਿੱਥੇ ਸਾਡੇ ਬੱਚੇ ਮੈਡੀਕਲ ਦੀ ਪੜ੍ਹਾਈ ਕਰ ਸਕਦੇ ਹਨ।
- ਰਾਜਾ ਵੜਿੰਗ ਨੇ ਕਿਸਾਨੀ ਮਾਮਲੇ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ 'ਤੇ ਕੀਤਾ ਵੱਡਾ ਹਮਲਾ, ਕਿਹਾ- ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੂਬਾ 'ਤੇ ਕੇਂਦਰ ਸਰਕਾਰ ਹੈ ਜ਼ਿੰਮੇਵਾਰ
- ਪੰਚਕੂਲਾ 'ਚ ਹੋਈਆਂ ਨੈਸ਼ਨਲ ਕਲਚਰਲ ਗੇਮਜ਼ ਵਿੱਚ ਗੱਤਕੇ ਦੇ ਖਿਡਾਰੀਆਂ ਨੇ ਜਿੱਤੇ 6 ਗੋਲਡ, ਫੁੱਲਾਂ ਨਾਲ ਕੀਤਾ ਸਵਾਗਤ
- ਨਗਰ ਨਿਗਮ ਚੋਣਾਂ ਲਈ 'ਆਪ' ਨੇ ਦਿੱਤੀਆਂ 5 ਗਰੰਟੀਆਂ, ਅਮਨ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ, ਬੁੱਢੇ ਨਾਲੇ ਦੇ ਮਸਲੇ ਤੇ ਵੀ ਕੀਤੀ ਗੱਲਬਾਤ