ਅੰਮ੍ਰਿਤਸਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੇਰੀ ਅਹਿਮ ਮੰਨੀ ਜਾ ਰਹੀ ਹੈ। ਭਾਵੇਂ ਕਿ ਡੇਰਾ ਬਿਆਸ ਵੱਲੋਂ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਬਿਆਨ ਜਾਂ ਫਿਰ ਸਿਆਸੀ ਸਮਰਥਨ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਹੀਂ ਦਿੱਤਾ ਜਾਂਦਾ। ਪਰ ਫਿਰ ਵੀ ਵੱਖ-ਵੱਖ ਸਿਆਸੀ ਆਗੂ ਅਕਸਰ ਡੇਰਾ ਬਿਆਸ ਵਿਖੇ ਪੁੱਜ ਕੇ ਡੇਰਾ ਪ੍ਰਮੁੱਖ ਨਾਲ ਮੁਲਾਕਾਤ ਕਰ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਿਆਸੀ ਪਾਰਟੀਆਂ ਦੀਆਂ ਉਕਤ ਮਿਲਣੀਆਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਜਾਂਦੀਆਂ ਹਨ।
ਡੇਰਾ ਪ੍ਰਮੁੱਖਾਂ ਦੇ ਨਾਲ ਰਾਬਤਾ ਕਾਇਮ ਕਰਦੇ ਨਜ਼ਰ ਆ ਰਹੇ ਸਿਆਸੀ ਲੀਡਰ: ਰਾਜਨੀਤੀ ਸੂਬੇ ਦੀ ਹੋਵੇ ਜਾਂ ਫਿਰ ਦੇਸ਼ ਦੀ ਤਾਂ ਇਸ ਦੇ ਵਿੱਚ ਜਿੱਥੇ ਹਰ ਇੱਕ ਆਮ ਅਤੇ ਖਾਸ ਵਰਗ ਦੇ ਨਾਲ ਜੁੜੇ ਲੋਕ ਵੋਟ ਦੇ ਮਤ ਰਾਹੀਂ ਵੱਡਾ ਰੋਲ ਅਦਾ ਕਰਦੇ ਹਨ। ਉੱਥੇ ਹੀ ਇਸ ਦੌਰਾਨ ਪੰਜਾਬ ਭਰ ਦੇ ਵਿੱਚ ਧਾਰਮਿਕ ਡੇਰਿਆਂ ਦਾ ਵੀ ਅਹਿਮ ਰੋਲ ਮੰਨਿਆ ਜਾਂਦਾ ਹੈ। ਗੱਲ ਜੇਕਰ ਲੋਕ ਸਭਾ ਚੋਣਾਂ 2024 ਦੀ ਕੀਤੀ ਜਾਵੇ ਤਾਂ ਇਨ੍ਹਾਂ ਚੋਣਾਂ ਦੇ ਚਲਦਿਆਂ ਅਕਸਰ ਸਿਆਸੀ ਲੀਡਰ ਡੇਰਿਆਂ ਦੇ ਵਿੱਚ ਪੁੱਜ ਡੇਰਾ ਪ੍ਰਮੁੱਖਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਹਨ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਾਝੇ ਖੇਤਰ ਦੇ ਸਭ ਤੋਂ ਵੱਡੇ ਡੇਰੇ ਅਤੇ ਵਿਸ਼ਵ ਭਰ ਦੇ ਵਿੱਚ ਆਪਣੇ ਬਹੁ ਗਿਣਤੀ ਸ਼ਰਧਾਲੂਆਂ ਦੇ ਕਾਰਨ ਜਾਣੇ ਜਾਂਦੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ। ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਪੁੱਜੇ ਹਨ।
ਕਰੀਬ ਢਾਈ ਘੰਟੇ ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਿਆਸ ਵਿੱਚ ਰਹੇ: ਸਵੇਰੇ ਕਰੀਬ 11:25 ਮਿੰਟ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਫਲਾ ਡੇਰਾ ਬਿਆਸ ਦੇ ਵਿੱਚ ਦਾਖਲ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰੇ ਵਿੱਚ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਕਰੀਬ ਢਾਈ ਘੰਟੇ ਮੁੱਖ ਮੰਤਰੀ ਭਗਵੰਤ ਮਾਨ ਡੇਰਾ ਬਿਆਸ ਵਿੱਚ ਰਹੇ ਹਨ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੀਟਿੰਗ ਤੋਂ ਇਲਾਵਾ ਉਨ੍ਹਾਂ ਦੁਪਹਿਰ ਦਾ ਖਾਣਾ ਡੇਰਾ ਬਿਆਸ ਵਿੱਚ ਹੀ ਖਾਧਾ ਹੈ। ਬਾਅਦ ਦੁਪਹਿਰ 02:46 ਮਿੰਟਾਂ ਤੇ ਮੁੱਖ ਮੰਤਰੀ ਦਾ ਕਾਫਿਲਾ ਵਾਪਿਸ ਰਵਾਨਾ ਹੋਇਆ। ਇਸ ਦੇ ਨਾਲ ਹੀ ਡੇਰਾ ਬਿਆਸ ਦੇ ਪ੍ਰਬੰਧਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਖੁਸ਼ ਨਜਰ ਆਏ ਹਨ।
- ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼; ਕਰੀਬ 15 ਕਰੋੜ ਤੋਂ ਵੱਧ ਦੀ ਹੈਰੋਇਨ ਅਤੇ ਆਈਸ ਜ਼ਬਤ, ਤਸਕਰ ਵੀ ਗ੍ਰਿਫ਼ਤਾਰ - Amritsar police arreste traffickers
- ਖੇਤ 'ਚੋਂ ਜ਼ਹਿਰੀਲਾ ਪਾਣੀ ਪੀਣ ਕਰਕੇ 18 ਮੱਝਾਂ ਦੀ ਮੌਤ, ਕਈਆਂ ਦੀ ਹਾਲਤ ਹੁਣ ਵੀ ਗੰਭੀਰ, ਪਸ਼ੂ ਪਾਲਕ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ - 18 buffaloes died in Sangrur
- ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਮਨਾਈ - SHAHEED SUKHDEV SINGH UMRA NANGAL