ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸ਼ਹਿਰ ਭਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕਰਕੇ ਹਰ ਆਉਣ-ਜਾਉਣ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਜੀਆਰਪੀ ਪੁਲਿਸ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਮੀਡੀਆ ਦੇ ਰੂਬਰੂਹ ਹੁੰਦਿਆਂ ਜੀਆਰਪੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੋਜ਼ਾਨਾ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਰੇਲਵੇ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਸਾਡੇ ਵੱਲੋਂ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਤੇ ਚਲਦਿਆਂ ਕਈ ਟ੍ਰੇਨਾਂ ਰੱਦ ਹੋ ਗਈਆਂ ਹਨ। ਜਿਸ ਦੇ ਚਲਦਿਆਂ ਪਲੇਅਰਫਾਰਮ 'ਤੇ ਬਹੁਤ ਭੀੜ ਭੜੱਕਾ ਨਜ਼ਰ ਆ ਰਿਹਾ ਹੈ। ਯਾਤਰੀ ਪਲੇਟਫਾਰਮ 'ਤੇ ਬੈਠੇ ਹੋਏ ਹਨ। ਉਹਨਾਂ ਕਿਹਾ ਕਿ ਕਈ ਟ੍ਰੇਨਾਂ ਵਾਇਆ ਚੰਡੀਗੜ੍ਹ ਨੂੰ ਚਲਾਈਆਂ ਗਈਆਂ ਹਨ।
- ਲੁਧਿਆਣਾ ਦੇ ਲਾਡੋਵਾਲ ਨੇੜੇ ਪੇਪਰ ਮਿਲ 'ਚ ਲੱਗੀ ਭਿਆਨਕ ਅੱਗ, ਚਾਰ ਘੰਟਿਆਂ ਤੋਂ ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ ਜਾਰੀ - Fire in Ludhiana Paper Mill
- ਅੱਠਵੀਂ ਕਲਾਸ ਦੇ ਨਤੀਜੇ 'ਚੋਂ ਵਿਦਿਆਰਥਣ ਕਰਿਤਕਾ ਨੇ ਮਾਰੀ ਬਾਜ਼ੀ, ਪੰਜਾਬ ਵਿੱਚੋਂ 125ਵਾਂ ਰੈਂਕ ਅਤੇ ਜ਼ਿਲ੍ਹਾ ਕਪੂਰਥਲਾ 'ਚੋਂ 4 ਸਥਾਨ ਕੀਤਾ ਹਾਸਿਲ - 8th class result declared
- ਵਿਰੋਧੀਆਂ ਦੇ ਕਿਲੇ ਨੂੰ ਸੰਨ੍ਹ ਲਾ ਰਹੇ CM ਮਾਨ! ਅਕਾਲੀ ਦਲ ਤੇ ਕਾਂਗਰਸ ਦੇ ਇੰਨ੍ਹਾਂ ਲੀਡਰਾਂ ਨੂੰ ਪਾਰਟੀ 'ਚ ਕੀਤਾ ਸ਼ਾਮਲ - Lok Sabha Elections
ਜਿਸ ਦੇ ਚਲਦੇ ਟ੍ਰੇਨਾਂ ਲੇਟ ਹੋਣ ਦੇ ਕਰਕੇ ਵੀ ਯਾਤਰੀ ਪਲੇਟਫਾਰਮ 'ਤੇ ਬੈਠੇ ਹੋਏ ਹਨ, ਯਾਤਰੀਆਂ ਨੂੰ ਸੂਚਨਾ ਦੇਣ ਦੇ ਲਈ ਵੀ ਰੇਲਵੇ ਵਿਭਾਗ ਦੇ ਇਨਕੁਆਰੀ ਵਿਭਾਗ ਵੱਲੋਂ ਵੀ ਯਾਤਰੀਆਂ ਨੂੰ ਬਾਰ ਬਾਰ ਸੂਚਿਤ ਕੀਤਾ ਜਾ ਰਿਹਾ ਹਨ ਕਿ ਕਿਹੜੀਆਂ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਤੇ ਕਿਹੜੀਆਂ ਟ੍ਰੇਨਾਂ ਲੇਟ ਹਨ, ਉਹਨਾਂ ਕਿਹਾ ਕਿ ਕਈ ਵਾਰ ਯਾਤਰੀ ਆਪਣੇ ਬੈਗ ਦੇ ਵਿੱਚ ਨਸ਼ੀਲੇ ਪਦਾਰਥ ਲੈ ਕੇ ਆਉਂਦੇ ਹਨ, ਜਿਸਦੇ ਚਲਦਿਆਂ ਅੱਜ ਸਾਡੇ ਵੱਲੋਂ ਇਹ ਚੈਕਿੰਗ ਮੁਹਿੰਮ ਕੀਤੀ ਜਾ ਰਹੀ ਹੈ ਤਾਂ ਕੋਈ ਰੇਲਵੇ ਸਟੇਸ਼ਨ ਤੇ ਅਣਸੁਖਾਵੀ ਘਟਨਾ ਨਾ ਵਾਪਰ ਸਕੇ।