ETV Bharat / state

ਸਮਰਾਲਾ 'ਚ ਬਾਇਓ ਗੈਸ ਪਲਾਂਟ ਲਗਾਉਣ ਦੇ ਵਿਰੋਧ 'ਚ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਜਾਮ

author img

By ETV Bharat Punjabi Team

Published : Feb 23, 2024, 1:22 PM IST

ਇੱਕ ਪਾਸੇ ਤਾਂ ਸਰਕਾਰ ਵੱਲੋਂ ਬਾਇਓ ਗੈਸ ਦੇ ਪਲਾਂਟ ਲਗਾਏ ਜਾ ਰਹੇ ਹਨ, ਪਰ ਦੂਜੇ ਪਾਸੇ ਇੰਨ੍ਹਾਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਆਖਰ ਕਿਸਾਨ ਵਿਰੋਧ ਕਿਉਂ ਕਰ ਨੇ... ਪੜ੍ਹੋ ਪੂਰੀ ਖ਼ਬਰ

Chandigarh Ludhiana National Highway jammed in protest against setting up of bio gas plant in Samrla
ਸਮਰਾਲਾ 'ਚ ਬਾਇਓ ਗੈਸ ਪਲਾਂਟ ਲਗਾਉਣ ਦੇ ਵਿਰੋਧ 'ਚ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਜਾਮ
ਸਮਰਾਲਾ 'ਚ ਬਾਇਓ ਗੈਸ ਪਲਾਂਟ ਲਗਾਉਣ ਦੇ ਵਿਰੋਧ 'ਚ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਜਾਮ

ਸਮਰਾਲਾ: ਪਿੰਡ ਮੁਸਕਾਬਾਦ ਦੀ ਹੱਦ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਕਰ ਦਿੱਤਾ ਗਿਆ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉਪਰ ਧਰਨਾ ਲਗਾਇਆ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵਧ ਜਾਵੇਗਾ। ਜਿਸ ਨਾਲ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ।

ਪਲਾਂਟ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ: ਧਰਨੇ ਦੌਰਾਨ ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਨ੍ਹਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਉਹਨਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ। ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁਝ ਦੂਰੀ 'ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ’ਤੇ ਪਲਾਂਟ ਨਹੀਂ ਲੱਗਣ ਦੇਣਗੇ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਉਦਯੋਗਿਕ ਖੇਤਰ ਵਿੱਚ ਅਜਿਹੇ ਪਲਾਂਟ ਲਾਏ ਜਾਣ। ਬਾਕੀ ਪਏ ਉਦਯੋਗ ਚਾਲੂ ਕੀਤੇ ਜਾਣ। ਇਹ ਤਾਂ ਲੋਕਾਂ ਨੂੰ ਮਾਰਨ ਦੀ ਨੀਤੀ ਹੈ।

ਸੜਕ 'ਤੇ ਆਏ ਲੋਕ: ਇਸਦੇ ਨਾਲ ਹੀ ਸਰਪੰਚ ਨੇ ਕਿਹਾ ਕਿ ਜੇਕਰ ਪਲਾਂਟ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਾ ਕੇ ਇਸਨੂੰ ਸਿਫਟ ਨਾ ਕੀਤਾ ਗਿਆ ਤਾਂ ਪੱਕੇ ਤੌਰ 'ਤੇ ਮੇਨ ਹਾਈਵੇ ਰੋਕ ਲਏ ਜਾਣਗੇ। ਇਸਦੇ ਨਾਲ ਹੀ ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਿਸਾ ਨ ਜਥੇਬੰਦੀਆਂ ਲੋਕਾਂ ਦੇ ਨਾਲ ਹਨ। ਇਹ ਪਲਾਂਟ ਕਿਸੇ ਵੀ ਕੀਮਤ ਉਪਰ ਲੱਗਣ ਨਹੀਂ ਦਿੱਤਾ ਜਾਵੇਗਾ। ਓਹਨਾਂ ਕਿਹਾ ਕਿ ਇੱਕ ਦਿਨ ਦਾ ਧਰਨਾ ਲਗਾ ਕੇ ਚੇਤਾਵਨੀ ਦਿੱਤੀ ਗਈ ਹੈ। ਜੇਕਰ ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਪੱਕੇ ਤੌਰ ਉਪਰ ਮੋਰਚਾ ਲਗਾਇਆ ਜਾਵੇਗਾ। ਇਸਦੇ ਨਾਲ ਹੀ ਗਿਆਸਪੁਰਾ ਨੇ ਦੱਸਿਆ ਕਿ ਇਹ ਮਸਲਾ ਕਰੀਬ ਡੇਢ ਸਾਲ ਤੋਂ ਚੱਲਦਾ ਆ ਰਿਹਾ ਹੈ। ਪਹਿਲਾਂ ਵਾਲੇ ਐਸਡੀਐਮ ਕੁਲਦੀਪ ਬਾਵਾ ਨੇ ਪਲਾਂਟ ਦਾ ਕੰਮ ਰੁਕਵਾ ਦਿੱਤਾ ਸੀ। ਪ੍ਰੰਤੂ, ਹੁਣ ਦੁਬਾਰਾ ਕੰਮ ਚਾਲੂ ਹੋਣ ਮਗਰੋਂ ਲੋਕਾਂ ਨੂੰ ਸੜਕ ਉਪਰ ਆਉਣਾ ਪਿਆ। ਜੇਕਰ ਪ੍ਰਸ਼ਾਸਨ ਨੇ ਪਲਾਂਟ ਦਾ ਕੰਮ ਪੱਕੇ ਤੌਰ 'ਤੇ ਬੰਦ ਨਾ ਕਰਾਇਆ ਤਾਂ ਸੰਘਰਸ਼ ਤੇਜ਼ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.