ETV Bharat / state

ਗਰੀਬ ਪਰਿਵਾਰ 'ਤੇ ਸੁੱਤੇ ਪਇਆ 'ਤੇ ਢਹਿ ਗਿਆ ਕਹਿਰ, ਵੀਡੀਓ ਦੇਖ ਤੁਹਾਡੇ ਵੀ ਅੱਖਾਂ 'ਚ ਆ ਜਾਣਗੇ ਹੰਜੂ - POOR FAMILY IN MOGA

ਮੋਗਾ ਵਿਖੇ ਗਰੀਬ ਪਰਿਵਾਰ ਦੇ ਉੱਤੀ ਡਿੱਗੀ ਕਮਰੇ ਦੀ ਛੱਤ। ਚਾਰ ਮੈਂਬਰ ਗੰਬੀਰ ਜ਼ਖਮੀ।

CEILING OF ROOM COLLAPSED
ਪਰਿਵਾਰ ਦੇ 4 ਮੈਂਬਰਾਂ ਉੱਤੇ ਡਿੱਗੀ ਕਮਰੇ ਦੀ ਛੱਤ (ETV Bharat (ਮੋਗਾ, ਪੱਤਰਕਾਰ))
author img

By ETV Bharat Punjabi Team

Published : 14 hours ago

ਮੋਗਾ: ਮੋਗਾ ਜ਼ਿਲ੍ਹੇ ਦੇ ਇੱਕ ਗਰੀਬ ਪਰਿਵਾਰ ਉੱਤੇ ਕਹਿਰ ਢਹਿ ਗਿਆ ਹੈ। ਅੱਧੀ ਰਾਤ ਨੂੰ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਹੈ। ਜਿਸ ਕਾਰਨ ਪਰਿਵਾਰ ਦੇ ਚਾਰ ਮੈਂਬਰ ਛੱਤ ਹੇਠ ਦੱਬੇ ਗਏ ਹਨ। ਛੱਤ ਹੇਠ ਆਉਣ ਵਾਲਿਆਂ ਵਿੱਚ ਇੱਕ ਔਰਤ ਅਤੇ ਤਿੰਨ ਬੱਚੇ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ। ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਪਰਿਵਾਰ ਦੇ 4 ਮੈਂਬਰਾਂ ਉੱਤੇ ਡਿੱਗੀ ਕਮਰੇ ਦੀ ਛੱਤ (ETV Bharat (ਮੋਗਾ, ਪੱਤਰਕਾਰ))

ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀਆਂ ਤੋਂ ਮਦਦ ਦੀ ਕੀਤੀ ਅਪੀਲ

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਤ 1 ਵਜੇ ਦੇ ਕਰੀਬ ਵਾਪਰਿਆ, ਜਦੋਂ ਸਾਨੂੰ ਛੱਤ ਡਿੱਗਣ ਦੀ ਆਵਾਜ਼ ਸੁਣੀ ਤਾਂ ਅਸੀਂ ਤੁਰੰਤ ਦੌੜ ਕੇ ਛੱਤ ਹੇਠਾਂ ਦੱਬੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਹੋਰ ਸਮਾਜ ਸੇਵੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੱਸਿਆ ਕਿ ਇਹ ਪੀੜਤ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ ਜੋ ਪੈਸੇ ਦੀ ਕਮੀ ਕਾਰਨ ਆਪਣੇ ਘਰ ਦੀ ਮੁਰੰਮਤ ਨਹੀਂ ਕਰਵਾ ਸਕਿਆ ਅਤੇ ਅੱਜ ਇਹ ਪਰਿਵਾਰ ਇੰਨੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਰਾਤ 1 ਵਜੇ ਸਾਡੇ ਕਮਰੇ ਦੀ ਛੱਤ ਡਿੱਗੀ

ਹਸਪਤਾਲ 'ਚ ਦਾਖਲ ਪੀੜਤ ਮਹਿਲਾ ਗੁਰਮੀਤ ਕੌਰ ਅਤੇ ਗੁਰਮੇਲ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ 1 ਵਜੇ ਜਦੋਂ ਸਾਡੇ ਕਮਰੇ ਦੀ ਛੱਤ ਡਿੱਗ ਪਈ ਤਾਂ ਉਸ ਸਮੇਂ ਆਈ ਅਤੇ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਸ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।

ਘਰ ਦੀ ਛੱਤ ਡਿੱਗਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖਮੀ

ਦੱਸਣਯੋਗ ਗੱਲ ਹੈ ਕਿ ਜਿੱਥੇ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਗਰੀਬ ਵਰਗ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਅਤੇ ਨਵੇਂ-ਨਵੇਂ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉੱਥੇ ਹੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ, ਜਿਸ ਦਾ ਕਾਰਨ ਹੈ ਲੋੜਵੰਦਾਂ ਤੱਕ ਸਹੂਲਤਾਂ ਅਜੇ ਵੀ ਦੂਰ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਮੋਗਾ ਦੇ ਪਿੰਡ ਡਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਅੱਧੀ ਰਾਤ ਨੂੰ ਘਰ ਦੀ ਛੱਤ ਡਿੱਗਣ ਕਾਰਨ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਪਿੰਡ ਵਾਸੀਆਂ ਨੇ ਮਲਵਾ ਹੇਠੋਂ ਬਾਹਰ ਆ ਕੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.