ਰੂਪਨਗਰ: ਤੇਜੀ ਨਾਲ ਬਦਲ ਰਹੇ ਜੁਗ ਨੂੰ ਲੈ ਕੇ ਜਿੱਥੇ ਸਭ ਕੁੱਝ ਹਾਈ ਟੈਕ ਹੋ ਰਿਹਾ ਹੈ, ਉਥੇ ਹੀ ਸ਼ਹਿਰਾਂ ਨੂੰ ਵੀ ਤੀਸਰੀ ਅੱਖ ਦੇ ਅਧੀਨ ਲਿਆਂਦਾ ਜਾ ਰਿਹਾ ਹੈ ਤਾਂ ਕਿ ਸ਼ਹਿਰਾਂ ਵਿੱਚ ਅਪਰਾਧਿਕ ਘਟਨਾਵਾਂ ਤੇ ਸ਼ਰਾਰਤੀ ਅਨਸਰਾਂ ਤੇ ਨੱਥ ਪਾਈ ਜਾ ਸਕੇ। ਨੰਗਲ ਸ਼ਹਿਰ ਦੀ ਗੱਲ ਕਰੀਏ ਤਾਂ ਨੰਗਲ ਸ਼ਹਿਰ ਦੀ ਬਹੁ ਕਰੋੜੀ ਨੰਗਲ ਨਗਰ ਕੌਂਸਲ ਜਿਹੜੀ ਕਿ ਪੰਜਾਬ ਦੀ ਨੰਬਰ ਵਨ ਨਗਰ ਕੌਂਸਲ ਹੈ, ਅੱਜ ਕੱਲ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਨੰਗਰ ਨਗਰ ਕੌਂਸਲ ਨੇ ਸ਼ਹਿਰ ਦੇ ਚੌਰਾਹਿਆਂ, ਮੁੱਖ ਬਜ਼ਾਰ ਖੇਤਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਵਾਉਣ ਲਈ ਕਰੀਬ 50 ਲੱਖ ਰੁਪਏ ਦਾ ਵੱਡਾ ਫੰਡ ਖਰਚ ਕੀਤਾ ਹੈ। ਜਿਸਦੇ ਤਹਿਤ 137 ਸੀਸੀਟੀਵੀ ਕੈਮਰੇ ਸ਼ਹਿਰ ਵਿੱਚ ਲਗਾਏ ਗਏ ਤਾਂ ਕਿ ਸ਼ਹਿਰ ਨੂੰ ਤੀਸਰੀ ਅੱਖ ਦੇ ਅਧੀਨ ਲਿਆਂਦਾ ਜਾ ਸਕੇ ਅਤੇ ਸ਼ਹਿਰ ਨੂੰ ਅਪਰਾਧਿਕ ਘਟਨਾਵਾਂ ਤੋਂ ਬਚਾਇਆ ਜਾ ਸਕੇ, ਪਰ ਨੰਗਲ ਨਗਰ ਕੌਂਸਲ ਵੱਲੋਂ ਲਗਭਗ 50 ਲੱਖ ਦੇ ਕਰੀਬ ਬਜਟ ਖ਼ਰਚ ਕਰਕੇ ਲਗਾਏ ਗਏ ਕੈਮਰੇ ਅੱਜ ਕੱਲ ਸਫ਼ੇਦ ਹਾਥੀ ਬਣ ਕੇ ਰਹਿ ਗਏ ਹਨ। ਸ਼ਹਿਰ ਦੇ ਚੌਰਾਹਿਆਂ, ਮੁੱਖ ਬਜ਼ਾਰ ਖੇਤਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਸਿਰਫ ਸੋ ਪੀਸ ਬਣ ਗਏ ਹਨ।
ਹਿੰਦੂ ਨੇਤਾ ਦੀ ਮੌਤ ਤੋਂ ਬਾਅਦ ਹੋਇਆ ਖੁਲਾਸਾ: ਜਾਣਕਾਰੀ ਅਨੁਸਾਰ ਇਹਨਾਂ ਕੈਮਰਿਆਂ ਦਾ ਲਿੰਕ ਨੰਗਲ ਪੁਲਿਸ ਥਾਣੇ ਵਿੱਚ ਬਣਾਏ ਗਏ ਕੰਟਰੋਲ ਰੂਮ ਦੇ ਨਾਲ ਟੁੱਟ ਗਿਆ ਤੇ ਕੈਮਰੇ ਬੰਦ ਹੋ ਗਏ। ਇਹਨਾਂ ਕੈਮਰਿਆਂ ਨੂੰ ਲੈ ਕੇ ਹਾਲਾਂਕਿ ਪੱਤਰਕਾਰਾਂ ਵੱਲੋਂ ਕਈ ਵਾਰ ਨੰਗਲ ਨਗਰ ਕੌਂਸਲ ਅਤੇ ਅਧਿਕਾਰੀਆਂ ਤੋਂ ਸਵਾਲ ਪੁੱਛੇ ਗਏ, ਪਰ ਸਾਵਲਾਂ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਗਿਆ ਅਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। ਹੁਣ ਇਹਨਾਂ ਲਗਾਏ ਗਏ ਕੈਮਰਿਆ ਵੱਲ ਧਿਆਨ ਸਭ ਦਾ ਉਦੋਂ ਖਿੱਚਿਆ ਗਿਆ ਜਦੋਂ ਨੰਗਲ ਸ਼ਹਿਰ ਵਿੱਚ ਲਗਾਤਾਰ ਲੁੱਟਾ ਖੋਆ ਦੀਆਂ ਵਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਤੇ ਅਪਰਾਧਿਕ ਅਨਸਰ ਨੂੰ ਕਾਬੂ ਕਰਨ ਵਿੱਚ ਪੁਲਿਸ ਨਾਕਾਮ ਸਾਬਤ ਹੋਣ ਲਈ। ਹੱਦ ਤਾਂ ਉਦੋਂ ਹੋ ਗਈ ਜਦੋਂ ਹਿੰਦੂ ਨੇਤਾ ਦੀ ਮੌਤ ਕਰਨ ਵਾਲੇ ਅਪਰਾਧੀ ਫਰਾਰ ਹੋ ਗਏ ਤੇ ਨੰਗਲ ਨਗਰ ਕੌਂਸਲ ਦੇ ਕੈਮਰੇ ਬੰਦ ਪਾਏ ਗਏ। ਪੁਲਿਸ ਨੂੰ ਦੁਕਾਨਾਂ ਦੇ ਬਾਹਰ ਲਗਾਏ ਕੈਮਰਿਆਂ ਨੂੰ ਖੰਗਾਲਣਾ ਪਿਆ ਤੇ ਇਸ ਹਾਈਟੈਕ ਕੇਸ ਨੂੰ ਹੱਲ ਕਰਨ 'ਚ ਸਫਲਤਾ ਮਿਲੀ। ਇਸ ਮੌਕੇ ਲੋਕਾਂ ਦਾ ਕਹਿਣ ਹੈ ਕਿ ਜੇਕਰ ਇਹ ਲਗਾਏ ਗਏ ਕੈਮਰੇ ਅੱਜ ਚਲਦੇ ਹੁੰਦੇ ਤਾਂ ਅਪਰਾਧਿਕ ਘਟਨਾਵਾਂ ਤੇ ਨੱਥ ਪੈ ਸਕਦੀ ਸੀ ਤੇ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵੀ ਇਹਨਾਂ ਤੋਂ ਡਰਦੇ ਤੇ ਅਪਰਾਧੀ ਘਟਨਾਵਾਂ ਘੱਟਦੀਆਂ।
ਨੰਗਲ ਨਗਰ ਕੌਂਸਲ ਦੇ ਖਿਲਾਫ ਹੋਣੀ ਚਾਹੀਦੀ ਹੈ ਕਾਰਵਾਈ: ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਅਤੇ ਹੋ ਰਹੀਆਂ ਵਾਰਦਾਤਾਂ ਦੀ ਜਿੰਮੇਦਾਰੀ ਨੰਗਲ ਨਗਰ ਕੌਂਸਲ ਦੀ ਹੈ ਕਿਉਂਕਿ ਲੋਕਾਂ ਦਾ ਪੈਸਾ ਨੰਗਲ ਨਗਰ ਕੌਂਸਲ ਸਹੀ 'ਚ ਇਸਤੇਮਾਲ ਨਹੀਂ ਕਰ ਰਹੀ। ਸਿਰਫ ਲੁੱਟ ਹੋ ਰਹੀ ਹੈ ਅਤੇ ਨੰਗਲ ਨਗਰ ਕੌਂਸਲ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਇਸ ਸੰਬੰਧ ਵਿੱਚ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਹੀ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਤੁਰੰਤ ਉਹਨਾਂ ਨੇ ਇਸ ਪ੍ਰਤੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕੈਮਰੇ ਚਲਾਏ ਜਾ ਰਹੇ ਹਨ, ਕੈਮਰਿਆਂਂ ਦੇ ਚਾਲੂ ਹੋਣ ਤੋਂ ਬਾਅਦ ਇਹਨੂੰ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ।
- ਸੰਗਰੂਰ ਜੇਲ੍ਹ 'ਚ ਕੈਦੀਆਂ ਦੇ ਕਤਲ ਦਾ ਮਾਮਲਾ, 10 ਕੈਦੀਆਂ ਖਿਲਾਫ ਮਾਮਲਾ ਦਰਜ, ਪੁਲਿਸ ਨੇ ਕਿਹਾ- ਨਿੱਜੀ ਰੰਜਿਸ਼ ਦਾ ਮਾਮਲਾ - Sangrur Jail Violent Clash Update
- ਸੰਗਰੂਰ ਦੇ ਪਿੰਡ ਘਰਾਚੋਂ 'ਚ ਅਚਾਨਕ ਡਿੱਗੀ ਘਰ ਦੀ ਛੱਤ, ਬਜ਼ੁਰਗ ਮਹਿਲਾ ਦੀ ਹੋਈ ਮੌਤ, ਦੋ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ - woman die due to house collapse
- ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ 6 ਮੈਂਬਰੀ ਗਿਰੋਹ ਪੁਲਿਸ ਨੇ ਕੀਤਾ ਕਾਬੂ - Various incidents of looting
ਕੰਟਰੋਲ ਰੂਮ ਵਿੱਚ ਟੈਕਨੀਸ਼ੀਅਨ ਅਤੇ ਹੈਲਪਰ ਦਾ ਹੋਣਾ ਜਰੂਰੀ: ਜਦੋਂ ਇਸ ਸਬੰਧ ਵਿੱਚ ਕੈਮਰੇ ਠੀਕ ਕਰ ਰਹੇ ਕਰਮਚਾਰੀ ਤੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਟਰੋਲ ਰੂਮ ਵਿੱਚ ਜਰੂਰੀ ਟੈਕਨੀਸ਼ੀਅਨ ਅਤੇ ਹੈਲਪਰ ਨਹੀਂ ਹੁੰਦੇ ਤਦ ਤੱਕ ਇਹਨਾਂ ਕੈਮਰਿਆਂ ਨੂੰ ਚਲਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਕੁਝ ਸਮਾਂ ਚੱਲਣ ਤੋਂ ਬਾਅਦ ਜਦੋਂ ਵੀ ਕਿਸੇ ਕੈਮਰੇ ਚ ਕੋਈ ਦਿੱਕਤ ਆਉਂਦੀ ਹੈ ਤਾਂ ਉਸਦਾ ਪਤਾ ਨਹੀਂ ਲੱਗੇਗਾ ਤੇ ਹੌਲੀ ਹੌਲੀ ਕੈਮਰੇ ਫਿਰ ਬੰਦ ਹੋ ਜਾਣਗੇ ਤੇ ਸਥਿਤੀ ਜਿਉਂ ਦੀ ਤਿਉਂ ਬਣ ਜਾਏਗੀ। ਹੁਣ ਵੇਖਣਾ ਇਹ ਹੋਵੇਗਾ ਕਿ ਸੁਰਖੀਆਂ ਚ ਆਏ ਨੰਗਲ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਦਾ ਬਜਟ ਖਰਚ ਕਰਕੇ ਲਗਾਏ ਗਏ ਇਹ ਕੈਮਰਿਆਂ ਪ੍ਰਤੀ ਨੰਗਲ ਨਗਰ ਕੌਂਸਲ ਉਚਿਤ ਕੰਮ ਕਰਵਾ ਪਾਉਂਦੀ ਹੈ ਜਾਂ ਫਿਰ ਬਸ ਲੀਪਾ ਪੋਤੀ ਕਰਕੇ ਛੱਡ ਦਿੰਦੀ ਹੈ।