ਲੁਧਿਆਣਾ : ਆਉਂਦੇ ਦਿਨਾਂ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ ਖਾਸ ਕਰਕੇ ਪੰਜਾਬ ਦੇ ਵਿੱਚ ਟੈਂਪਰੇਚਰ 45 ਡਿਗਰੀ ਤੱਕ ਵੀ ਪਹੁੰਚ ਸਕਦੇ ਹਨ। ਆਈਐਮਡੀ ਵੱਲੋਂ ਇਹ ਹੀਟ ਵੇਵਸ ਨੂੰ ਲੈ ਕੇ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ 16 ਮਈ ਤੋਂ ਲੈ ਕੇ 18 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਸ ਤੋਂ ਬਾਅਦ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਕਰੋ ਗੁਰੇਜ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਵੱਲੋਂ ਮੌਸਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਨਾਲ ਹੀ ਲੂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਵੀ ਆਪਣੀ ਫਸਲਾਂ ਦਾ ਜਰੂਰ ਧਿਆਨ ਰੱਖਣ, ਲੋੜ ਦੇ ਮੁਤਾਬਿਕ ਫਸਲਾਂ ਨੂੰ ਪਾਣੀ ਜਰੂਰ ਲਾਉਂਦੇ ਰਹਿਣ। ਖਾਸ ਕਰਕੇ ਦੁਪਹਿਰ ਵੇਲੇ ਕੋਈ ਜਿਆਦਾ ਕੰਮ ਨਾ ਕਰੇ ਅਤੇ ਘਰ ਦੇ ਵਿੱਚ ਹੀ ਰਹਿਣ। ਉਹਨਾਂ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਲੋਕਾਂ ਨੂੰ ਗੁਰੇਜ ਕਰਨ ਦੀ ਸਲਾਹ ਦਿੱਤੀ।
ਮਈ ਮਹੀਨੇ ਵਿੱਚ ਹੀ ਗਰਮੀ ਦਾ ਪ੍ਰਕੋਪ ਸ਼ੁਰੂ : ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਫਿਲਹਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਜੋ ਟੈਂਪਰੇਚਰ ਰਿਕਾਰਡ ਕੀਤਾ ਗਿਆ ਹੈ। ਉਹ ਆਮ ਨਾਲੋਂ ਦੋ ਡਿਗਰੀ ਤੋਂ ਵੱਧ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਕੜਾਕੇ ਦੀ ਠੰਡ ਵੇਖਣ ਨੂੰ ਮਿਲੀ ਸੀ, ਇਸ ਕਰਕੇ ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਹਨ। ਮਈ ਮਹੀਨੇ ਵਿੱਚ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ।
- ਭਲਕੇ ਪੰਜਾਬ ਆਉਣਗੇ 'ਆਪ' ਸੁਪਰੀਮੋ ਕੇਜਰੀਵਾਲ, ਜਾਣੋ ਕਦੋਂ ਅਤੇ ਕੀ ਹੋਵੇਗਾ ਪ੍ਰੋਗਰਾਮ... - Punjab Kejriwal AAP Campaign
- ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ, ਇਸ ਖ਼ਬਰ 'ਚ ਵੋਟਰ ਲਈ ਅਹਿਮ ਜਾਣਕਾਰੀ - Rights Of Voters
- ਪੰਜਾਬ ਮੌਸਮ ਅਪਡੇਟ; ਆਉਣ ਵਾਲੇ ਦਿਨਾਂ 'ਚ ਮੀਂਹ ਦੇਵੇਗਾ ਗਰਮੀ ਤੋਂ ਰਾਹਤ, ਜਾਣੋ ਕਿੱਥੇ-ਕਿੱਥੇ ਮੀਂਹ ਦਾ ਅਲਰਟ - Weather Update
ਉਹਨਾਂ ਦੱਸਿਆ ਹੈ ਕਿ ਆਈਐਮਡੀ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਇਸ ਵਾਰ ਗਰਮੀ ਦਾ ਪ੍ਰਕੋਪ ਜਿਆਦਾ ਰਹੇਗਾ ਅਤੇ ਟੈਂਪਰੇਚਰ ਵੀ ਜ਼ਿਆਦਾ ਰਹਿਣਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ 46 ਡਿਗਰੀ ਤੱਕ ਵੀ ਜਾ ਸਕਦੇ ਹਨ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੂੰ ਇਸ ਦਾ ਧਿਆਨ ਰੱਖਣਾ ਪਵੇਗਾ। ਉਹਨਾਂ ਕਿਹਾ ਕਿ ਫਿਲਹਾਲ ਗਰਮੀ ਤੋਂ ਆਉਣ ਵਾਲੇ ਸੱਤ ਅੱਠ ਦਿਨ ਤੱਕ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਹੈ।