ETV Bharat / state

ਅੰਮ੍ਰਿਤਸਰ 'ਚ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਮਾਮਲਾ ਦਰਜ, ਪੰਨੂ ਨੇ ਦੁਰਗਿਆਣਾ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਸੀ ਧਮਕੀ - Gurpatwant Pannu

Case registered against Pannu: ਬੀਤੇ ਦਿਨ ਵਿਦੇਸ਼ ਅਧਾਰਿਤ ਐੱਸਐੱਫਜੇ ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂ ਨੇ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਦੁਰਗਿਆਣਾ ਮੰਦਰ ਦੇ ਕਪਾਟ ਬੰਦ ਕਰਕੇ ਚਾਬੀਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਣ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਪੁਲਿਸ ਥਾਣਾ ਡੀ ਡਿਵੀਜ਼ਨ ਵਿੱਚ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Case registered against Khalistani leader Gurpatwant Pannu in Amritsar
ਅੰਮ੍ਰਿਤਸਰ 'ਚ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਮਾਮਲਾ ਦਰਜ
author img

By ETV Bharat Punjabi Team

Published : Jan 24, 2024, 7:14 PM IST

ਚੰਡੀਗੜ੍ਹ: ਭਾਰਤ ਅਤੇ ਪੰਜਾਬ ਦੀ ਏਕਤਾ ਨੂੰ ਹਮੇਸ਼ਾ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਸਿੱਖ਼ਸ ਫਾਰ ਜਸਟਿਸ ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂ ਨੇ ਬੀਤੇ ਦਿਨੀ ਇੱਕ ਹੋਰ ਕੋਝੀ ਹਰਕਤ ਕਰਦਿਆਂ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਦੁਰਗਿਆਣਾ ਮੰਦਰ ਸਬੰਧੀ ਹਿੰਦੂ ਸਮਾਜ ਦੇ ਲੋਕਾਂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਮੰਦਰ ਦੇ ਕਪਾਟ ਬੰਦ ਕਰਕੇ ਇਸ ਦੀਆਂ ਚਾਬੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ, ਨਹੀਂ ਤਾਂ ਸੰਪਰਦਾ ਆਜ਼ਾਦ ਹੋਣ ਤੋਂ ਬਾਅਦ ਇਹ ਫ਼ੈਸਲਾ ਖ਼ੁਦ ਲੈ ਲਵੇਗੀ।

ਪੰਨੂ ਖ਼ਿਲਾਫ਼ ਮਾਮਲਾ ਦਰਜ: ਮਾਮਲੇ ਮਗਰੋਂ ਐਕਸ਼ਨ ਵਿੱਚ ਆਉਂਦਿਆਂ ਇਸ ਸਬੰਧੀ ਥਾਣਾ ਡੀ ਡਵੀਜ਼ਨ ਦੀ ਪੁਲਿਸ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਖ਼ਿਲਾਫ਼ ਦੇਸ਼ ਦੀ ਏਕਤਾ, ਅਖੰਡਤਾ, ਸਮਾਜਿਕ ਮਾਹੌਲ ਖ਼ਰਾਬ ਕਰਨ ਅਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡੀ ਡਵੀਜ਼ਨ ਦੇ ਇੰਸਪੈਕਟਰ ਸਰਮੇਲ ਸਿੰਘ ਨੇ ਦੱਸਿਆ ਕਿ 23 ਜਨਵਰੀ 2024 ਨੂੰ ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਅੱਤਵਾਦੀ ਪੁੰਨੂ ਸਿੱਧੇ ਤੌਰ 'ਤੇ ਧਮਕੀ ਦੇ ਰਿਹਾ ਹੈ ਕਿ ਅੰਮ੍ਰਿਤਸਰ ਗੁਰੂ ਸਿੱਖ ਗੁਰੂਆਂ ਦੀ ਧਰਤੀ ਹੈ ਤਾਂ ਇਹ ਗੁਰੂਆਂ ਦੀ ਹੀ ਰਹੇਗੀ। ਇਸ ਲਈ ਦੁਰਗਿਆਣਾ ਮੰਦਰ ਦੇ ਕਪਾਟ ਬੰਦ ਕੀਤੇ ਜਾਣ ਕਿਉਂਕਿ ਉਹ ਹਿੰਦੂਆਂ ਦਾ ਸਥਾਨ ਹੈ।

ਅਯੁੱਧਿਆ ਦਾ ਹਵਾਲਾ ਦਿੰਦਿਆਂ ਪੰਨੂ ਨੇ ਦਿੱਤੀ ਸੀ ਧਮਕੀ: ਤੁਹਾਨੂੰ ਇਹ ਵੀ ਦੱਸ ਦਈਏ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪੋਸਟ ਕਰਦੇ ਹੋਏ ਕਿਹਾ ਸੀ ਕਿ ਜਿਵੇਂ ਅਯੁੱਧਿਆ ਵਿੱਚੋਂ ਬਾਬਰੀ ਮਸਜਿਦ ਹਟਾ ਦਿੱਤੀ ਗਈ ਹੈ ਅਤੇ ਸ਼੍ਰੀ ਰਾਮ ਮੰਦਰ ਦੁਬਾਰਾ ਬਣਾਇਆ ਗਿਆ ਹੈ ਕਿਉਂਕਿ ਅਯੁੱਧਿਆ ਸ੍ਰੀ ਰਾਮ ਦੀ ਧਰਤੀ ਹੈ ਇਸੇ ਤਰ੍ਹਾਂ ਜੇਕਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤਾਂ ਇਹ ਗੁਰੂ ਰਾਮਦਾਸ ਜੀ ਦੀ ਹੀ ਰਹੇਗੀ ਇਸ ਲਈ ਇੱਥੇ ਕਿਸੇ ਵੀ ਮੰਦਰ ਦੀ ਸਥਾਪਨਾ ਸਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.