ETV Bharat / state

ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹਮਲਾ; ਚੰਨੀ ਦਾ ਵਿਵਾਦਿਤ ਬਿਆਨ, ਫਿਰ ਸੱਪਸ਼ਟੀਕਰਨ ਆਇਆ ਸਾਹਮਣੇ - Statement On Poonch Attack

Channi Statement On Poonch Attack : ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ 'ਤੇ ਹੁਣ ਸਫਾਈ ਦਿੱਤੀ ਹੈ। ਦੂਜੇ ਪਾਸੇ, ਭਾਜਪਾ ਬੁਲਾਰੇ ਨੇ ਵੀ ਇਸ ਦਾ ਜਵਾਬ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ।

Charanjt Channi Statement On Poonch Attack
ਚੰਨੀ ਦਾ ਵਿਵਾਦਿਤ ਬਿਆਨ, ਫਿਰ ਸਪੱਸ਼ਟੀਕਰਨ ਆਇਆ ਸਾਹਮਣੇ (ਈਟੀਵੀ ਭਾਰਤ)
author img

By ETV Bharat Punjabi Team

Published : May 6, 2024, 2:02 PM IST

Updated : May 6, 2024, 3:49 PM IST

ਚੰਨੀ ਦਾ ਵਿਵਾਦਿਤ ਬਿਆਨ, ਫਿਰ ਸੱਪਸ਼ਟੀਕਰਨ ਆਇਆ ਸਾਹਮਣੇ (ਈਟੀਵੀ ਭਾਰਤ)

ਚੰਡੀਗੜ੍ਹ: ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ 'ਤੇ ਹੁਣ ਸਫਾਈ ਦਿੱਤੀ ਹੈ। ਜਾਣੋ, ਚਰਨਜੀਤ ਚੰਨੀ ਨੇ ਆਪਣੇ ਦਿੱਤੇ ਬਿਆਨ ਨੂੰ ਕਿਵੇਂ ਸਪੱਸ਼ਟ ਕੀਤਾ ਹੈ।

ਪਿਛਲੀਆਂ ਚੋਣਾਂ ਦੌਰਾਨ ਵੀ ਹਮਲਾ ਹੋਇਆ: ਚਰਨਜੀਤ ਚੰਨੀ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ, ਪਰ ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ।

ਜਾਖੜ ਨੇ ਆਖਰੀ ਹਮਲੇ ਤੋਂ ਬਾਅਦ ਪੀਐਮ ਤੋਂ ਅਸਤੀਫਾ ਮੰਗਿਆ ਸੀ: ਚੰਨੀ ਨੇ ਕਿਹਾ- ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਹੋ ਸਕਦੇ ਹਨ। ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਨਹੀਂ ਲਈ। ਚੰਨੀ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪੀਐਮ ਮੋਦੀ ਤੋਂ ਅਸਤੀਫਾ ਮੰਗਿਆ ਸੀ।

ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਇਹ ਬਿਆਨ ਜਾਖੜ ਨੇ ਸਟੇਜ 'ਤੇ ਦਿੱਤਾ। ਚੰਨੀ ਨੇ ਕਿਹਾ- ਜਾਖੜ ਦਾ ਕੋਈ ਸਟੈਂਡ ਨਹੀਂ ਹੈ। ਚੰਨੀ ਨੇ ਕਿਹਾ- ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਮੈਨੂੰ ਦੁੱਖ ਹੁੰਦਾ ਹੈ। ਪਰ ਭਾਜਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ।

ਚੰਨੀ ਨੇ ਪੁੰਛ ਹਮਲੇ ਨੂੰ ਦੱਸਿਆ ਸੀ 'ਸਿਆਸੀ ਸਟੰਟ': ਇਸ ਤੋਂ ਪਹਿਲਾਂ, ਚਰਨਜੀਤ ਚੰਨੀ ਨੇ ਕਿਹਾ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ। ਕੇਂਦਰ ਸਰਕਾਰ ਹਰ ਵਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ। ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ। ਪਟਿਆਲਾ 'ਚ ਬੀਤੇ ਦਿਨ ਭਾਜਪਾ ਦੇ ਵਿਰੋਧ 'ਚ ਇੱਕ ਕਿਸਾਨ ਦੀ ਮੌਤ ਹੋ ਗਈ ਸੀ।

ਇਸ 'ਤੇ ਚੰਨੀ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਹ ਜਾਣਦੇ ਹਨ ਕਿ ਜੇਕਰ ਅਸੀਂ ਖੇਤੀ ਨੂੰ ਤਬਾਹ ਕੀਤਾ, ਤਾਂ ਪੰਜਾਬ ਡੁੱਬ ਜਾਵੇਗਾ। ਇਨ੍ਹਾਂ ਬਿਆਨਾਂ ਕਾਰਨ ਚੰਨੀ ਨੂੰ ਪਿਛਲੇ 24 ਘੰਟਿਆਂ ਤੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਚੰਨੀ ਨੇ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਭਾਜਪਾ ਬੁਲਾਰੇ ਦਾ ਜਵਾਬ (ਈਟੀਵੀ ਭਾਰਤ)

ਭਾਜਪਾ ਬੁਲਾਰੇ ਦਾ ਜਵਾਬ: ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਨੇ ਜਿਹੀ ਟਿੱਪਟੀ ਸ਼ਹੀਦ ਜਵਾਨ ਉੱਤੇ ਕੀਤੀ ਹੈ, ਉਹ ਬੇਹਦ ਹੀ ਨਿੰਦਣਯੋਗ ਹੈ। ਇਸ ਬਿਆ ਨਾਲ ਕਾਂਗਰਸ ਦੀ ਸੋਚ ਦਾ ਪੱਧਰ ਵੀ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੀ ਅਜਿਹਾ ਤਾਂ ਨਹੀਂ ਕਿ ਚੰਨੀ ਰਾਹੁਲ ਗਾਂਧੀ ਦੇ ਕਹਿਣ ਉੱਤੇ ਅਜਿਹੇ ਬਿਆਨ ਦੇ ਰਹੇ ਹਨ।

Last Updated : May 6, 2024, 3:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.