ETV Bharat / state

ਚਾਹ ਵਾਲੇ ਸਰਪੰਚ 'ਤੇ ਪ੍ਰਧਾਨ ਮੰਤਰੀ ਵਰਗੀ ਜ਼ਿੰਮੇਵਾਰੀ, ਸੁਣੋ ਸਰਪੰਚ ਦੇ ਵੱਡੇ-ਵੱਡੇ ਸੁਪਨਿਆਂ ਬਾਰੇ...

ਜਦੋਂ ਲੋਕਾਂ ਦਾ ਪਿਆਰ ਅਤੇ ਸਾਥ ਮਿਲੇ ਤਾਂ ਕੋਈ ਬੰਦਾ ਕੁੱਝ ਵੀ ਬਣ ਸਕਦਾ ਹੈ।

TEA SELLER BECOMES SARPANCH
ਸੁਣੋ ਸਰਪੰਚ ਦੇ ਵੱਡੇ-ਵੱਡੇ ਸੁਪਨਿਆਂ ਬਾਰੇ (Etv Bharat (ਪੱਤਰਕਾਰ , ਬਠਿੰਡਾ))
author img

By ETV Bharat Punjabi Team

Published : Nov 3, 2024, 2:29 PM IST

Updated : Nov 3, 2024, 6:05 PM IST

ਚਾਹ ਵੇਚ ਕੇ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੂੰ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਚਾਹ ਵੇਚਣ ਵਾਲੇ ਸਰਪੰਚ ਨੂੰ ਜਾਣਦੇ ਹੋ? ਇਸ ਸਰਪੰਚ ਦਾ ਕਹਿਣਾ ਹੈ ਕਿ ਇੱਕ ਪਿੰਡ ਦੇ ਸਰਪੰਚ 'ਤੇ ਵੀ ਪ੍ਰਧਾਨ ਮੰਤਰੀ ਵਰਗੀ ਜ਼ਿੰਮੇਵਾਰੀ ਹੁੰਦੀ ਹੈ।ਜੇਕਰ ਪਿੰਡ 'ਚ ਪੁਲਿਸ ਆ ਜਾਵੇ ਤਾਂ ਬਦਨਾਮੀ ਸਰਪੰਚ ਦੀ ਹੁੰਦੀ ਹੈ।

ਦਸਵੀਂ ਫੇਲ ਸਰਪੰਚ

ਦਰਅਸਲ ਬਠਿੰਡਾ ਦੇ ਪਿੰਡ ਚੁੱਘਾ ਖੁਰਦ ਨੂੰ ਨਵਾਂ ਸਰਪੰਚ ਮਿਿਲਆ ਜੋ ਬੇਸ਼ੱਕ 10ਵੀਂ ਫੇਲ ਹੈ ਪਰ ਉਸ ਦੇ ਸੁਪਨੇ ਬਹੁਤ ਵੱਡੇ ਹਨ।ਬੂਟਾ ਸਿੰਘ ਨੇ ਕਿਹਾ ਕਿ ਭਾਵੇਂ ਉਹ ਦਸਵੀਂ ਫੇਲ੍ਹ ਹੈ ਪਰ ਉਹ ਚਾਹੁੰਦਾ ਕਿ ਉਸ ਦੇ ਪਿੰਡ ਦਾ ਹਰ ਨੌਜਵਾਨ ਪੜ੍ਹਿਆ ਲਿਿਖਆ ਹੋਵੇ, ਇਸ ਲਈ ਉਸ ਵੱਲੋਂ ਪਿੰਡ ਦੇ ਸਕੂਲ ਨੂੰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਪੰਚਾਇਤ ਮੈਂਬਰ ਦੀ ਚੋਣ ਲੜ ਚੁੱਕਿਆ ਹੈ ਪਰ ਦੋਵੇਂ ਵਾਰ ਹਾਰ ਗਿਆ ਸੀ। ਭਾਵੇਂ ਉਹ ਬਠਿੰਡਾ ਵਿਖੇ ਚਾਹ ਵੇਚਦਾ ਹੈ ਪਰ ਪਿੰਡ ਨਾਲ ਜੁੜਿਆ ਹੋਇਆ ਹੈ। ਕਿਰਤ ਦੇ ਨਾਲ ਨਾਲ ਪਿੰਡ ਵਿੱਚ ਹੋਣ ਵਾਲੇ ਹਰ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦਾ ਹੈ।

ਸੁਣੋ ਸਰਪੰਚ ਦੇ ਵੱਡੇ-ਵੱਡੇ ਸੁਪਨਿਆਂ ਬਾਰੇ (Etv Bharat (ਪੱਤਰਕਾਰ , ਬਠਿੰਡਾ))

ਸਰਪੰਚ ਦੇ ਦੋ ਮੁੱਖ ਨਿਸ਼ਾਨੇ

"ਉਹ ਰਾਜਨੀਤੀ ਵਿੱਚ ਇਸ ਲਈ ਆਇਆ ਕਿ ਸਮਾਜ ਦੀ ਸੇਵਾ ਕਰ ਸਕੇ ਕਿਉਂਕਿ ਪਿੰਡ ਵਿੱਚ ਬੜੇ ਅਹਿਮ ਕੰਮ ਪਏ ਹਨ। ਜਿੰਨਾਂ ਦਾ ਹੋਣਾ ਬਹੁਤ ਜਰੂਰੀ ਹੈ, ਜਿਵੇਂ ਕਿ ਪਿੰਡ ਵਿੱਚ ਸਰਕਾਰੀ ਸਕੂਲ ਦਾ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕਰਨੇ।ਇਸ ਦੇ ਨਾਲ ਹੀ ਬੱਚਿਆਂ ਲਈ ਸਟੇਡੀਅਮ ਦੀ ਉਸਾਰੀ ਕਰਵਾਉਣੀ ਹੈ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਤੇ ਖੇਡਾਂ ਨਾਲ ਜੋੜਿਆ ਜਾ ਸਕੇ"। ਬੂਟਾ ਸਿੰਘ, ਸਰਪੰਚ

ਸਰਪੰਚ ਸਾਬ੍ਹ ਦੋ ਕੱਪ ਚਾਹ

TEA SELLER BECOMES SARPANCH
ਸੁਣੋ ਸਰਪੰਚ ਦੇ ਵੱਡੇ-ਵੱਡੇ ਸੁਪਨਿਆਂ ਬਾਰੇ (Etv Bharat (ਪੱਤਰਕਾਰ , ਬਠਿੰਡਾ))

ਬੂਟਾ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਇੱਕ ਦਹਾਕੇ ਤੋਂ ਉਹ ਬਠਿੰਡਾ ਸ਼ਹਿਰ ਵਿੱਚ ਚਾਹ ਦੀ ਦੁਕਾਨ ਲਗਾ ਰਿਹਾ ਹੈ। ਸਰਪੰਚੀ ਜਿੱਤਣ ਤੋਂ ਬਾਅਦ ਵੀ ਉਸ ਵੱਲੋਂ ਚਾਹ ਦੀ ਦੁਕਾਨ ਪਹਿਲਾਂ ਵਾਂਗ ਹੀ ਖੋਲ੍ਹੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਰਾਜਨੀਤੀ ਆਪਣੀ ਥਾਂ ਅਤੇ ਕਿਰਤ ਆਪਣੀ ਥਾਂ ਹੈ। ਭਾਵੇਂ ਸਰਪੰਚ ਚੁਣੇ ਜਾਣ ਤੋਂ ਬਾਅਦ ਰੁਝੇਵੇਂ ਵੱਧ ਗਏ ਹਨ ਪਰ ਫਿਰ ਵੀ ਉਨ੍ਹਾਂ ਵੱਲੋਂ ਘਰ ਦੇ ਗੁਜ਼ਾਰੇ ਲਈ ਦੁਕਾਨ ਚਲਾਈ ਜਾ ਰਹੀ ਹੈ।ਸਰਪੰਚ ਸਾਹਿਬ ਨੇ ਕਿਹਾ ਭਾਵੇਂ ਬੱਚੇ ਬਰਾਬਰ ਦੇ ਨੇ ਅਤੇ ਚੰਗਾ ਕਮਾ ਲੈਂਦੇ ਹਨ ਪਰ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਜਦੋਂ ਆਪਣੀ ਹੱਥੀ ਬਣਾਈ ਹੋਈ ਚਾਹ ਲੋਕਾਂ ਨੂੰ ਪਿਆਉਂਦੇ ਨੇ ਅਤੇ ਲੋਕ ਸਰਪੰਚ ਸਾਹਿਬ ਕਹਿ ਕੇ ਆਵਾਜ਼ ਮਾਰਦੇ ਹਨ।

ਕਿੰਨੀਆਂ ਵੋਟਾਂ ਨਾਲ ਮਿਲੀ ਜਿੱਤ

ਤੁਹਾਨੂੰ ਦੱਸ ਦਈਏ ਕਿ ਬੂਟਾ ਸਿੰਘ ਦੇ ਪਿੰਡ ਵਿੱਚ ਕੁੱਲ 1940 ਵੋਟਾਂ ਹਨ। ਜਿਨਾਂ ਵਿੱਚੋਂ 1600 ਵੋਟਾਂ ਦੀ ਪੋਲੰਿਗ ਹੋਈ ਸੀ ਅਤੇ ਸਰਪੰਚੀ ਦੇ ਉਮੀਦਵਾਰ ਵਜੋਂ ਉਨ੍ਹਾਂ ਨੂੰ 1647 ਵੋਟਾਂ ਪਈਆਂ ਅਤੇ ਉਹ 102 ਵੋਟਾਂ ਨਾਲ ਜਿੱਤ ਕੇ ਸਰਪੰਚ ਬਣ ਗਏ। ਹੁਣ ਦੇਖਣਾ ਹੋਵੇਗਾ ਕਿ ਆਖਰ ਬੂਟਾ ਸਿੰਘ ਵੱਲੋਂ ਆਖਿਆ ਗਿਆ ਉਹ ਕੰਮ ਕੀਤੇ ਜਾਣਗੇ ਜਾਂ ਫਿਰ ਸਿਰਫ਼ ਗੱਲਾਂ ਹੀ ਰਹਿ ਜਾਣਗੀਆਂ।

Last Updated : Nov 3, 2024, 6:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.