ਚੰਡੀਗੜ੍ਹ/ਅੰਮ੍ਰਿਤਸਰ: BSF ਅਤੇ ਪੰਜਾਬ ਪੁਲਿਸ ਨਸ਼ੇ 'ਤੇ ਲਗਾਮ ਲਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਗੁਆਂਢੀ ਮੁਲਕ ਦੀਆਂ ਨਾਪਾਕਿ ਗਤੀਵਿਧੀਆਂ ਨੂੰ ਅਸਫ਼ਲ ਕਰ ਦਿੱਤਾ ਜਾਂਦਾ ਹੈ। ਇਸ ਦੇ ਚੱਲਦੇ BSF ਅਤੇ ਪੰਜਾਬ ਪੁਲਿਸ ਵਲੋਂ ਇੱਕ ਵਾਰ ਫਿਰ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਡ ਦੇ ਖੇਤਾਂ 'ਚ ਹੈਰੋਇਨ ਦਾ ਬੈਗ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਬੈਗ 'ਚ ਕਾਰਤੂਸ ਵੀ ਬਰਾਮਦ ਹੋਏ ਹਨ।
ਹੈਰੋਇਨ ਦਾ ਬੈਗ ਬਰਾਮਦ: ਦੱਸ ਦਈਏ ਕਿ ਬੀਐਸਐਫ ਦੇ ਖੁਫੀਆ ਵਿੰਗ ਵੱਲੋਂ ਅੱਜ ਭਾਵ 2 ਮਈ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਵੱਡੇ ਪੈਕੇਟ ਦੀ ਮੌਜੂਦਗੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਤੋਂ ਚੱਲਦਿਆਂ ਜਾਣਕਾਰੀ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸ਼ੱਕੀ ਖੇਤਰ ਵਿੱਚ ਇੱਕ ਸਾਂਝਾ ਸਰਚ ਅਭਿਆਨ ਚਲਾਇਆ। ਜਿਸ ਦੇ ਚੱਲਦੇ ਦੁਪਹਿਰ 02:20 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਜਵਾਨਾਂ ਨੇ ਨਾਈਲੋਨ ਦੀ ਰੱਸੀ ਨਾਲ ਬੰਨ੍ਹਿਆ 01 ਵੱਡਾ ਨੀਲੇ ਰੰਗ ਦਾ ਸੂਤੀ ਬੈਗ ਬਰਾਮਦ ਕੀਤਾ। ਇਹ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੋਡ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।
ਪੰਜ ਕਿਲੋ ਤੋਂ ਵੱਧ ਹੈਰੋਇਨ ਤੇ ਕਾਰਤੂਸ: BSF ਅਤੇ ਪੰਜਾਬ ਪੁਲਿਸ ਵਲੋਂ ਜਦੋਂ ਉਸ ਬੈਗ ਦੀ ਤਲਾਸ਼ੀ ਲੈਕੇ ਉਸ ਨੂੰ ਖੋਲ੍ਹਿਆ ਗਿਆ ਤਾਂ ਅੰਦਰੋਂ ਹੈਰੋਇਨ ਦੇ ਪੰਜ ਪੈਕੇਟ ਬਰਾਮਦ ਹੋਏ ਹਨ, ਜਿੰਨ੍ਹਾਂ ਦਾ ਕੁੱਲ ਵਜ਼ਨ 5.275 ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਇੱਕ ਡੱਬਾ, ਜਿਸ 'ਚ 30 ਬੋਰ ਕੈਲੀਬਰ ਦੇ 37 ਰੌਂਦ ਅਸਲਾ ਸੀ, ਉਹ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਬੈਗ ਨਾਲ ਛੇ ਰੋਸ਼ਨੀ ਵਾਲੀਆਂ ਡੰਡੀਆਂ ਵੀ ਬੰਨ੍ਹੀਆਂ ਹੋਈਆਂ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਅਸਾਨੀ ਨਾਲ ਹੋ ਸਕੇ।
BSF ਅਤੇ ਪੰਜਾਬ ਪੁਲਿਸ ਦਾ ਤਾਲਮੇਲ: ਕਾਬਿਲੇਗੌਰ ਹੈ ਕਿ ਹੈਰੋਇਨ ਅਤੇ ਕਾਰਤੂਸਾਂ ਦੀ ਵੱਡੀ ਖੇਪ ਦੀ ਇਹ ਮਹੱਤਵਪੂਰਨ ਬਰਾਮਦਗੀ ਬੀ.ਐੱਸ.ਐੱਫ. ਦੀ ਖੁਫੀਆ ਏਜੰਸੀ ਦੀ ਅਥਾਹ ਸਮਰੱਥਾ ਅਤੇ ਬੀ.ਐੱਸ.ਐੱਫ ਅਤੇ ਪੰਜਾਬ ਪੁਲਸ ਦਰਮਿਆਨ ਸ਼ਾਨਦਾਰ ਤਾਲਮੇਲ ਨੂੰ ਦਰਸਾਉਂਦੀ ਹੈ। ਸੁਰੱਖਿਆ ਬਲਾਂ ਦੀ ਇਹ ਪ੍ਰਾਪਤੀ ਸਰਹੱਦ ਪਾਰ ਤੋਂ ਚੱਲ ਰਹੇ ਨਾਰਕੋ ਸਿੰਡੀਕੇਟ ਲਈ ਵੱਡਾ ਝਟਕਾ ਹੈ।
- ਬਸਪਾ ਨੇ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਤੋਂ ਐਲਾਨੇ ਉਮੀਦਵਾਰ, ਇੰਨ੍ਹਾਂ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ - Lok Sabha Elections
- ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੇਲਵੇ ਸਟੇਸ਼ਨ ‘ਤੇ ਜੀਆਰਪੀ ਪੁਲਿਸ ਵੱਲੋਂ ਯਾਤਰੀਆਂ ਦੀ ਚੈਕਿੰਗ - Checking of passengers
- ਪ੍ਰਤਾਪ ਸਿੰਘ ਬਾਜਵਾ ਦਾ ਬਿਆਨ, ਸਰਕਾਰ ਆਉਣ 'ਤੇ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦੇਵਾਂਗੇ MSP - Lok Sabha Elections