ਪਠਾਨਕੋਟ: ਹੋਲੀ ਦਾ ਤਿਉਹਾਰ ਭਾਰਤ ਵਿਚ ਦੀਵਾਲੀ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਹੈ। ਦੀਵਾਲੀ ਵਾਂਗ ਹੀ ਹੋਲੀ ਵੀ ਭਾਰਤ ਦੇ ਕੋਨੇ ਕੋਨੇ ਵਿਚ ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਰੰਗਾਂ ਦਾ ਇਹ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਅਸਲ ਵਿਚ ਫੱਗਣ ਮਹੀਨੇ ਦੀ ਪੂਰਨਿਮਾ ਦੇ ਪ੍ਰਦੋਸ਼ ਕਾਲ ਵਿਚ ਹੋਲਿਕਾ ਦਹਨ ਹੁੰਦਾ ਹੈ, ਜਿਸ ਤੋਂ ਅਗਲੇ ਦਿਨ ਹੋਲੀ ਖੇਡੀ ਜਾਂਦੀ ਹੈ। ਹੋਲੀ ਦੇ ਦਿਨ ਲੋਕ ਵੰਨ ਸੁਵੰਨੇ ਕੱਪੜੇ ਪਹਿਨਦੇ ਹਨ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਏ ਜਾਂਦੇ ਹਨ। ਖਾਣਿਆਂ ਵਿਚ ਸਭ ਤੋਂ ਅਹਿਮ ਹੁੰਦੀ ਹੈ ਭੰਗ। ਇਸ ਦਿਨ ਭੰਗ ਰਗੜਕੇ ਠੰਡਿਆਈ ਬਣਾਈ ਜਾਂਦੀ ਹੈ, ਜਿਸਦੇ ਨਸ਼ੇ ਵਿਚ ਝੂਮਦੇ ਹੋਏ ਲੋਕ ਹੋਲੀ ਮਨਾਉਂਦੇ ਹਨ। ਭਾਰਤ ਦੀਆਂ ਕੁਝ ਕੁ ਥਾਵਾਂ ਦੀ ਹੋਲੀ ਬਹੁਤ ਹੀ ਵਿਲੱਖਣ ਤੇ ਮਸ਼ਹੂਰ ਹੈ, ਜਿਨ੍ਹਾਂ ਵਿਚੋਂ ਇਕ ਹੈ ਦੇਵਘਰ ਦੀ ਹੋਲੀ ਮੰਨੀ ਜਾਂਦੀ ਹੈ।
ਜਿੱਥੇ ਦੇਸ਼ ਵਾਸੀ ਰੰਗਾਂ ਦਾ ਤਿਉਹਾਰ ਹੋਲੀ ਆਪਣੇ ਪਰਿਵਾਰਾਂ ਨਾਲ ਮਨਾ ਰਹੇ ਹਨ। ਦੂਜੇ ਪਾਸੇ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਭਾਰਤ ਦੀ ਪਹਿਲੀ ਲਾਈਨ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਹੱਦ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਸਰਹੱਦ 'ਤੇ ਰਹਿ ਕੇ ਹੋਲੀ ਦਾ ਤਿਉਹਾਰ ਮਨਾ ਰਹੇ ਹਨ। ਹਾਲਾਂਕਿ ਉਨ੍ਹਾਂ ਲਈ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਸਭ ਤੋਂ ਅਹਿਮ ਹੈ। ਪਰ ਹੋਲੀ ਵਾਲੇ ਦਿਨ ਇਹ ਸੀਮਾ ਸੁਰੱਖਿਆ ਬਲ ਯਾਨੀ ਬੀਐਸਐਫ ਦੇ ਜਵਾਨ ਹੋਲੀ ਦੇ ਰੰਗਾਂ ਦੀ ਮਸਤੀ ਵਿੱਚ ਰੰਗੇ ਜਾਂਦੇ ਹਨ। ਫੌਜੀਆਂ ਦਾ ਕਹਿਣਾ ਹੈ ਕਿ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਕੋਈ ਘਾਟ ਨਹੀਂ ਹੈ। ਅੱਜ ਸ਼ਹੀਦ ਸੈਨਿਕ ਸੁਰੱਖਿਆ ਸਮਿਤੀ ਦੀ ਟੀਮ ਵੱਲੋ ਭਾਰਤ-ਪਾਕਿ ਸਰਹੱਦ ਤੇ ਪੈਂਦੇ ਬਮਿਆਲ ਸੈਕਟਰ ਚ ਸ਼ਹੀਦ ਕਮਲਜੀਤ ਸਿੰਘ ਦੇ ਨਾਮ ਤੇ ਬਣੀ ਬੀ.ਐਸ.ਐਫ ਸਥਾਨ ਤੇ ਪਹੁੰਚ ਕੇ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਧੂਮ ਧਾਮ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ।
ਇਸ ਮੌਕੇ 121 ਬਟਾਲੀਅਨ ਦੇ ਕਮਾਂਡੈਂਟ ਅਫਸਰ ਸੁਨੀਲ ਮਿਸ਼ਰਾ ਨੇ ਦੱਸਿਆ ਕਿ ਅੱਜ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਦੇ ਸ਼ਹੀਦ ਪਰਿਵਾਰਾਂ ਵੱਲੋ ਵੀ ਭਾਰਤ-ਪਾਕਿ ਸਰਹੱਦ 'ਤੇ ਪਹੁੰਚ ਕੇ ਇਸ ਹੋਲੀ ਦੇ ਉਤਸਵ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਮਿਤੀ ਦੇ ਮੈਂਬਰਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਵਲੋ ਸਾਰਿਆਂ ਨੂੰ ਤਿਲਕ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਇਸ ਮੌਕੇ ਵੱਖ-ਵੱਖ ਸਕੂਲ ਦੇ ਵਿਦਿਆਰਥੀਆਂ ਵੱਲੋ ਵੀ ਪਹੁੰਚ ਕੇ ਹੋਲੀ ਦੇ ਤਿਉਹਾਰ ਅਤੇ ਦੇਸ਼ ਭਗਤੀ ਦੇ ਗੀਤਾਂ 'ਤੇ ਨੱਚਦੇ ਹੋਏ ਬੀ ਐੱਸ ਐੱਫ ਦੇ ਜਵਾਨਾਂ ਨਾਲ ਇਸ ਤਿਉਹਾਰ ਨੂੰ ਧੂਮ ਧਮ ਨਾਲ ਸਾਂਝਾ ਕੀਤਾ। ਇਸ ਦੌਰਾਨ ਤੇ ਪੂਰਾ ਇਲਾਕਾ ਭਾਰਤ ਮਾਤਾ ਦੀ ਜੈ ਨਾਲ ਗੂੰਜ ਉੱਠਿਆ।
ਇਸ ਮੌਕੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਆਪਣੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਹੋਲੀ ਮਨਾ ਰਹੇ ਹਾਂ, ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਸ਼ਹੀਦ ਬੱਚਿਆਂ ਦੇ ਨਾਲ ਹੋਣੀਏ। ਇਸ ਦੇ ਨਾਲ ਹੀ ਇਹਨਾਂ ਜਵਾਨਾਂ ਵੀ ਆਪਣੇ ਪਰਿਵਾਰ ਦੇ ਨਾ ਹੋਣ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਮਨੋਬਲ ਵੀ ਵੱਧਦਾ ਹੈ। ਇਸ ਮੌਕੇ ਸਕੂਲੀ ਬੱਚਿਆਂ ਨੇ ਵੀ ਸੈਨਿਕਾਂ ਨਾਲ ਹੋਲੀ ਮਨਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਕਦੇ ਵੀ ਹੋਲੀ ਨਹੀਂ ਮਨਾਈ।ਅਸੀਂ ਇੱਥੇ ਆ ਕੇ ਬਹੁਤ ਖੁਸ਼ ਹਾਂ।
- ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਸਣੇ ਚਾਰ ਲੋਕਾਂ ਨੂੰ ਕੀਤਾ ਕਾਬੂ - inter state gun running racket
- ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ ਕੋਮਲ ਨੇ ਵਿਸ਼ਵ ਦੀ ਸਭ ਤੋਂ ਵੱਡੀ ਫੁਲਕਾਰੀ ਬਣਾਉਣ ਦਾ ਕੀਤਾ ਦਾਅਵਾ - Special Phulkari In Moga
- ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ 'ਤੇ ਕੱਸਿਆ ਤੰਜ਼, ਕਿਹਾ- ਦੋਵੇਂ ਪਾਰਟੀਆਂ ਇੱਕ ਸਿੱਕੇ ਦੇ ਦੋ ਪਹਿਲੂ - Harsimrat kaur badal on Congress
ਹੋਲੀ ਦੇ ਤਿਉਹਾਰ ਨੂੰ ਮਨਾਉਣ ਵਿਚ ਕਈ ਤਰ੍ਹਾਂ ਦੀਆਂ ਰਸਮਾਂ ਸ਼ਾਮਲ ਹਨ?
ਹੋਲਿਕਾ ਦੀ ਚਿਤਾ ਤਿਆਰ ਕਰਨਾ: ਤਿਉਹਾਰ ਤੋਂ ਕੁਝ ਦਿਨ ਪਹਿਲਾਂ, ਲੋਕ ਅੱਗ ਲਈ ਲੱਕੜੀ ਅਤੇ ਹੋਰ ਜਵਲਣਸ਼ੀਲ ਸਮੱਗਰੀ ਇਕੱਠੀ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਤੋਂ ਬਾਅਦ ਜਲਣਸ਼ੀਲ ਸਮੱਗਰੀ ਨੂੰ ਚਿਤਾ ਦੇ ਰੂਪ ਵਿਚ ਕਲੋਨੀਆਂ, ਕਮਿਊਨਿਟੀ ਸੈਂਟਰਾਂ, ਪਾਰਕਾਂ ਜਾਂ ਹੋਰ ਖੁੱਲ੍ਹੀਆਂ ਥਾਵਾਂ ‘ਤੇ ਇਕੱਠਾ ਕੀਤਾ ਜਾਂਦਾ ਹੈ। ਪੌਰਾਣਿਕ ਕਥਾ ਦੇ ਅਨੁਸਾਰ, ਚਿਤਾ ਦੇ ਉਪਰ ਹੋਲਿਕਾ ਦਾ ਪੁਤਲਾ ਫੂਕਣ ਲਈ ਰੱਖਿਆ ਜਾਂਦਾ ਹੈ।
ਹੋਲਿਕਾ ਦਹਨ: ਤਿਉਹਾਰ ਦਾ ਪਹਿਲਾ ਦਿਨ ਹੋਲਿਕਾ ਦਹਨ ਜਾਂ ਛੋਟੀ ਹੋਲੀ ਵਜੋਂ ਮਨਾਇਆ ਜਾਂਦਾ ਹੈ। ਸੂਰਜ ਡੁੱਬਣ ਤੋਂ ਬਾਅਦ, ਲੋਕ ਚਿਤਾ ਦੇ ਦੁਆਲੇ ਇਕੱਠੇ ਹੁੰਦੇ ਹਨ, ਪੂਜਾ (ਪ੍ਰਾਰਥਨਾ) ਕਰਦੇ ਹਨ ਅਤੇ ਫਿਰ ਇਸ ਨੂੰ ਪ੍ਰਜਵਲਿਨ ਕਰਦੇ ਹਨ। ਲੋਕ ਚਿਤਾ ਦੇ ਦੁਆਲੇ ਗਾਉਂਦੇ ਅਤੇ ਨੱਚਦੇ ਹਨ, ਕਿਉਂਕਿ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।
ਰੰਗਾਂ ਨਾਲ ਖੇਡਣਾ: ਇਹ ਉਹ ਦਿਨ ਹੁੰਦਾ ਹੈ ਜਦੋਂ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ, ਪਾਰਟੀ ਕਰਦੇ ਹਨ ਅਤੇ ਅਨੰਦ ਲੈਂਦੇ ਹਨ. ਬੱਚੇ ਅਤੇ ਨੌਜਵਾਨ ਸੁੱਕੇ ਰੰਗਾਂ ਦੇ ਨਾਲ ਸਮੂਹਾਂ ਵਿੱਚ ਖੇਡਦੇ ਹਨ ਜਿਨ੍ਹਾਂ ਨੂੰ ਅਬੀਰ ਜਾਂ ਗੁਲਾਲ ਕਿਹਾ ਜਾਂਦਾ ਹੈ, ਪਿਚਕਾਰੀਆਂ (ਵਾਟਰ ਗੰਨ), ਰੰਗਦਾਰ ਘੋਲ ਨਾਲ ਭਰੇ ਪਾਣੀ ਦੇ ਗੁਬਾਰੇ, ਅਤੇ ਹੋਰ ਰਚਨਾਤਮਕ ਚੀਜ਼ਾਂ ਨਾਲ ਖੇਡਦੇ ਹਨ। ਤੁਸੀਂ ਸੜਕਾਂ ‘ਤੇ ਡਰੰਮ ਅਤੇ ਹੋਰ ਸੰਗੀਤਕ ਸਾਜ਼ਾਂ ਦੇ ਨਾਲ ਲੋਕਾਂ ਦੇ ਸਮੂਹਾਂ ਨੂੰ ਵੀ ਦੇਖ ਸਕਦੇ ਹੋ, ਇੱਕ ਥਾਂ ਤੋਂ ਦੂਜੀ ਥਾਂ ‘ਤੇ ਨੱਚਦੇ ਅਤੇ ਗਾਉਂਦੇ ਜਾਂਦੇ ਹਨ।