ETV Bharat / state

ਭਿੱਖੀਵਿੰਡ ਨੇੜਲੇ ਪਿੰਡ ਚੇਲਾ ਦੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼ - missing youth Body found - MISSING YOUTH BODY FOUND

Dead Body Found From Water Tank: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਪਿੰਡ ਚੇਲਾ ਕਲੋਨੀ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਬੀਤੇ ਕੁਝ ਦਿਨ ਤੋਂ ਲਾਪਤਾ ਹੋਏ ਨੌਜਵਾਨ ਦੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਲਾਸ਼ ਬਰਾਮਦ ਹੋਈ। ਇਸ ਦੌਰਾਨ ਪਰਿਵਾਰ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜਤਾਇਆ ਹੈ।

Dead Body Found From Water Tank
ਲਾਪਤਾ ਨੌਜਵਾਨ ਦੀ ਮਿਲੀ ਲਾਸ਼ (ETV BHARAT (ਰਿਪੋਰਟ - ਪੱਤਰਕਾਰ, ਤਰਨਤਾਰਨ))
author img

By ETV Bharat Punjabi Team

Published : Jun 14, 2024, 9:27 AM IST

ਲਾਪਤਾ ਨੌਜਵਾਨ ਦੀ ਮਿਲੀ ਲਾਸ਼ (ETV BHARAT (ਰਿਪੋਰਟ - ਪੱਤਰਕਾਰ, ਤਰਨਤਾਰਨ))

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਦੇ ਪਿੰਡ ਚੇਲਾ ਕਲੋਨੀ ਵਿਖੇ ਬੀਤੇ ਦੋ ਤਿੰਨ ਦਿਨ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਪਿੰਡ ਚੇਲੇ ਦੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਾਲਸ ਮਸੀਹ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਲਸ ਮਸੀਹ ਬੀਤੇ ਦੋ ਦਿਨ ਤੋਂ ਲਾਪਤਾ ਸੀ ਅਤੇ ਉਹ ਉਸਦੀ ਭਾਲ ਕਰ ਰਹੇ ਸਨ ਤਾਂ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲਸ ਮਸੀਹ ਪਿੰਡ ਦਰਾਜਕੇ ਵਾਲੀ ਸਾਈਡ ਨੂੰ ਗਿਆ ਸੀ।

ਪਰਿਵਾਰ ਨੂੰ ਕਤਲ ਦਾ ਸ਼ੱਕ: ਉਹਨਾਂ ਕਿਹਾ ਕਿ ਜਦ ਉਹਨਾਂ ਨੇ ਇਸਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਉਸ ਨੂੰ ਲੱਭਦੇ-ਲੱਭਦੇ ਪਿੰਡ ਚੇਲਾ ਕਲੋਨੀ ਦੀ ਬਣੀ ਹੋਈ ਪਾਣੀ ਵਾਲੀ ਟੈਂਕੀ ਦੇ ਕਮਰੇ ਕੋਲ ਆਏ ਤਾਂ ਵੇਖਿਆ ਕਿ ਸਾਲਸ ਮਸੀਹ ਦੀ ਲਾਸ਼ ਉਥੇ ਪਈ ਹੋਈ ਸੀ ਅਤੇ ਉਸਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਥਾਣਾ ਭਿੱਖੀਵਿੰਡ ਪੁਲਿਸ ਨੂੰ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨ ਤਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਨੌਜਵਾਨ ਦਾ ਕਤਲ ਹੋਇਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾਵੇ।

ਪੁਲਿਸ ਨੇ ਜਾਂਚ ਦੀ ਆਖੀ ਗੱਲ: ਉਧਰ ਮੌਕੇ 'ਤੇ ਪਹੁੰਚੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਮੁਰਦਾ ਘਰ ਵਿਖੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.