ETV Bharat / state

ਬਰਨਾਲਾ 'ਚ ਬੀਕੇਯੂ ਉਗਰਾਹਾਂ ਨੇ ਔਰਤਾਂ ਦਾ ਵੱਡਾ ਇਕੱਠ ਕਰਕੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ, ਔਰਤਾਂ ਨੇ ਰੱਖੀਆਂ ਆਪਣੀਆਂ ਮੰਗਾਂ - ਮਹਿਲਾਵਾਂ ਦਾ ਵੱਡਾ ਇਕੱਠ

ਬਰਨਾਲਾ ਵਿੱਚ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਨੇ ਮਹਿਲਾਵਾਂ ਦਾ ਵੱਡਾ ਇਕੱਠ ਕਰਕੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਹੈ। ਇਸ ਦੌਰਾਨ ਔਰਤਾਂ ਨੇ ਆਪਣੀਆਂ ਮੰਗਾਂ ਰੱਖੀਆਂ ਹਨ।

BKU Ugraha in Barnala celebrated International Womens Day
ਬੀਕੇਯੂ ਉਗਰਾਹਾਂ ਨੇ ਔਰਤਾਂ ਦਾ ਵੱਡਾ ਇਕੱਠ ਕਰਕੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ
author img

By ETV Bharat Punjabi Team

Published : Mar 8, 2024, 5:18 PM IST

ਜੋਗਿੰਦਰ ਸਿੰਘ ਉਗਰਾਹਾਂ,ਕਿਸਾਨ ਆਗੂ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਰਨਾਲਾ ਵਿਖੇ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਬਰਨਾਲਾ ਦੀ ਦਾਣਾ ਮੰਡੀ ਵਿੱਚ ਔਰਤ ਦਿਵਸ ਮੌਕੇ ਔਰਤਾਂ ਦਾ ਵੱਡਾ ਇਕੱਠ ਕੀਤਾ ਗਿਆ। ਪੰਜਾਬ ਭਰ ਤੋਂ 7 ਹਜ਼ਾਰ ਦੇ ਕਰੀਬ ਔਰਤਾਂ ਸਮਾਗਮ ਵਿੱਚ ਸ਼ਾਮਲ ਹੋਈਆਂ ਸਟੇਜ ਦੀ ਕਾਰਵਾਈ ਵੀ ਔਰਤ ਆਗੂਆਂ ਵਲੋਂ ਚਲਾਈ ਗਈ। ਸਮਾਗਮ ਦੌਰਾਨ ਔਰਤਾਂ ਦੇ ਹਾਲਾਤਾਂ ਅਤੇ ਮੌਜੂਦਾ ਸੰਘਰਸ਼ਾਂ ਬਾਰੇ ਚਰਚਾ ਹੋਈ‌। 14 ਨੂੰ ਦਿੱਲੀ ਦੀ ਕਿਸਾਨ ਮਹਾਂਰੈਲੀ ਵਿੱਚ ਜਾਣ ਲਈ ਲਾਮਬੰਦੀ ਵੀ ਕੀਤੀ ਗਈ।‌ ਮਹਿਲਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ 100 ਰੁਪਏ ਸਿਲੰਡਰ ਦੇ ਰੇਟ ਘਟਾਉਣ ਨੂੰ ਔਰਤਾਂ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਚੋਣਾਂ ਦੀ ਡਰਾਮੇਬਾਜ਼ੀ ਦੱਸਿਆ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਹਰ ਸਾਲ ਇਸ ਦਿਨ ਨੂੰ ਔਰਤਾਂ ਦਾ ਵੱਡਾ ਇਕੱਠ ਕਰਕੇ ਮਨਾਇਆ ਜਾਂਦਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪੰਜਾਬ ਭਰ ਤੋਂ 7 ਹਜ਼ਾਰ ਦੇ ਕਰੀਬ ਔਰਤਾਂ ਸ਼ਾਮਲ ਹੋਈਆਂ ਹਨ। ਉਥੇ ਨਾਲ ਹੀ ਉਹਨਾਂ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ ਮਹਾਂ ਰੈਲੀ ਸਬੰਧੀ ਕਿਹਾ ਕਿ 200 ਬੱਸਾਂ ਰਾਹੀਂ ਜੱਥੇਬੰਦੀ ਇਸ ਰੈਲੀ ਵਿੱਚ ਸ਼ਾਮਲ ਹੋਵੇਗੀ। ਇੱਕ ਦਿਨ ਪਹਿਲਾਂ ਪੰਜਾਬ ਦੇ ਬੁਢਲਾਡਾ ਏਰੀਏ ਨੇੜੇ ਇਕੱਠੇ ਹੋਵਾਂਗੇ ਅਤੇ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋਵਾਂਗੇ। ਉੱਥੇ ਨਾਲ ਹੀ ਉਹਨਾਂ 10 ਮਾਰਚ ਨੂੰ ਪੰਜਾਬ ਦੀਆਂ ਚਾਰ ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਨਾਲ ਹੀ ਉਹਨਾਂ 12 ਵਜੇ ਤੱਕ 4 ਵਜੇ ਤੱਕ ਸੰਘਰਸ਼ ਕੀਤਾ ਜਾਵੇਗਾ।

ਇਹ ਸੰਘਰਸ਼ ਪੰਜਾਬ ਦੀਆਂ ਹੱਦਾਂ ਉਪਰ ਕਿਸਾਨ ਜੱਥੇਬੰਦੀਆਂ ਨੂੰ ਰੋਕਣ ਅਤੇ ਕਿਸਾਨਾਂ ਉਪਰ ਕੀਤੇ ਤਸ਼ੱਦਦ ਦੇ ਰੋਸ ਵਜੋਂ ਹੋਵੇਗਾ। ਉਥੇ ਉਹਨਾਂ ਕੇਂਦਰ ਸਰਕਾਰ ਵਲੋਂ ਸਿਲੰਡਰ ਦੇ ਰੇਟ ਵਿੱਚ 100 ਰੁਪਏ ਘੱਟ ਕਰਨ ਨੂੰ ਸਰਕਾਰ ਵੋਟਾਂ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਿਲੰਡਰ ਦੇ ਪਹਿਲਾਂ ਰੇਟ 400-450 ਰੁਪਏ ਸੀ ਪਰ ਇਹ ਰੇਟ ਹੌਲੀ ਹੌਲੀ ਵਧਾ ਕੇ 1000 ਰੁਪਏ ਤੱਕ ਲੈ ਗਏ। ਇਸ ਉਪਰੰਤ ਸਿਲੰਡਰ ਦੀ ਸਬਸਿਡੀ ਬੈਂਕ ਖਾਤਿਆਂ ਵਿੱਚ ਪਾਉਣ ਦਾ ਡਰਾਮਾ ਕੀਤਾ ਗਿਆ ਅਤੇ ਫਿਰ ਇਹ ਸਬਸਿਡੀ ਖ਼ਤਮ ਹੀ ਕਰ ਦਿੱਤੀ।

ਉੱਥੇ ਇਸ ਮੌਕੇ ਮਹਿਲਾ ਦਿਨ ਮਨਾਉਣ ਪੁੱਜੀਆਂ ਔਰਤਾਂ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਅੱਜ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਔਰਤਾਂ ਨੂੰ ਹਮੇਸ਼ਾ ਘਰ ਦੇ ਚੁੱਲ੍ਹਿਆਂ ਤੱਕ ਸੀਮਤ ਰੱਖਿਆ ਜਾਂਦਾ ਸੀ। ਪਰ ਹੁਣ ਅੱਜ ਦੀਆਂ ਔਰਤਾਂ ਜਾਗ ਚੁੱਕੀਆਂ ਹਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਵੀ ਆ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤ ਹਰ ਸਥਿਤੀ ਵਿੱਚ ਪੀੜਤ ਰਹਿੰਦੀ ਹੈ। ਪਤੀ ਜਾਂ ਪੁੱਤਰ ਨਸ਼ੇ ਤੋਂ ਪੀੜਤ ਹੋ ਜਾਂਦੇ ਹਨ ਤਾਂ ਵੀ ਔਰਤ ਨੂੰ ਵਧੇਰੇ ਸਹਿਣਸ਼ੀਲਤਾ ਦਿਖਾਉਣੀ ਪੈਂਦੀ ਹੈ। ਉਥੇ ਉਹਨਾਂ ਸਰਕਾਰ ਵਲੋਂ ਸਿਲੰਡਰ ਦੇ 100 ਰੁਪਏ ਘੱਟ ਕਰਨ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਸ਼ੁਰੂ ਵਿੱਚ ਕੇਂਦਰ ਸਰਕਾਰ ਨੇ ਸਿਲੰਡਰ ਮੁਫ਼ਤ ਵਿੱਚ ਦਿੱਤੇ ਸਨ ਪਰ ਬਾਅਦ ਵਿੱਚ ਮਹਿੰਗਾਈ ਕਾਰਨ ਇਹ ਸਿਲੰਡਰ ਭਰਾਉਣੇ ਵੀ ਔਖੇ ਹੋ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਵੋਟਾਂ ਦੇ ਮੱਦੇਨਜ਼ਰ ਇਹ ਦਿਖਾਵੇ ਕਰ ਰਹੀ ਹੈ। ਸਰਕਾਰ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਵੇ ਅਤੇ ਬਾਕੀ ਸਭ ਸਹੂਲਤ ਅਸੀਂ ਖ਼ੁਦ ਲੈ ਲਵਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.