ਬਠਿੰਡਾ: 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਜਾਣਕਾਰੀ ਦੇਣ ਲਈ ਭਾਜਪਾ ਦਫ਼ਤਰ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਨੂੰ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ, ਮੈਂਬਰਸ਼ਿਪ ਮੁਹਿੰਮ ਦੇ ਜ਼ੋਨਲ ਇੰਚਾਰਜ ਜੀਵਨ ਗਰਗ, ਭਾਜਪਾ ਆਗੂ ਪਰਮਪਾਲ ਕੌਰ ਨੇ ਸੰਬੋਧਨ ਸਿੱਧੂ (ਸੇਵਾਮੁਕਤ ਆਈ.ਏ.ਐਸ.) ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸੰਬੋਧਨ ਕੀਤਾ।
ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਜਤਾਇਆ ਭਰੋਸਾ: ਇਸ ਮੌਕੇ ਦਿਆਲ ਦਾਸ ਸੋਢੀ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਭਾਜਪਾ ਦੇ 11 ਕਰੋੜ ਦੇ ਕਰੀਬ ਮੈਂਬਰ ਹਨ, ਜਦਕਿ ਪੰਜਾਬ ਵਿੱਚ 23 ਲੱਖ ਦੇ ਕਰੀਬ ਭਾਜਪਾ ਮੈਂਬਰ ਹਨ। 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ 25 ਲੱਖ ਵੋਟਾਂ ਮਿਲੀਆਂ ਸਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕਾਂ ਨੇ ਭਾਜਪਾ ਵਿਚ ਵਿਸ਼ਵਾਸ ਜਤਾਇਆ ਹੈ। ਇਸ ਮੈਂਬਰਸ਼ਿਪ ਮੁਹਿੰਮ ਰਾਹੀਂ ਪੰਜਾਬ ਵਿੱਚ ਭਾਜਪਾ ਦੀ ਮੈਂਬਰਸ਼ਿਪ ਵਿੱਚ ਲਗਭਗ 3 ਗੁਣਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮੈਂਬਰਸ਼ਿਪ ਬਣਾਉਣ ਲਈ ਆਨਲਾਈਨ ਨੰਬਰ 80 000 0 2024 ਜਾਰੀ ਕੀਤਾ ਗਿਆ ਹੈ, ਜਿਸ 'ਤੇ ਮਿਸ ਕਾਲ ਕਰਦੇ ਹੀ ਨਵਾਂ ਮੈਂਬਰ ਬਣਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਮੈਂਬਰਸ਼ਿਪ ਮੁਹਿੰਮ ਦੇ ਜ਼ੋਨਲ ਇੰਚਾਰਜ ਜੀਵਨ ਗਰਗ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 1 ਸਤੰਬਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਰਟੀ ਦੇ ਕੇਂਦਰੀ ਦਫ਼ਤਰ ਨਵੀਂ ਦਿੱਲੀ ਤੋਂ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅਤੇ ਕੇਂਦਰੀ ਲੀਡਰਸ਼ਿਪ ਮੌਜੂਦ ਰਹੇਗੀ। ਜੀਵਨ ਗਰਗ ਨੇ ਦੱਸਿਆ ਕਿ 22 ਤੋਂ 25 ਅਗਸਤ ਤੱਕ ਜ਼ਿਲ੍ਹਾ ਪੱਧਰੀ ਅਤੇ 27 ਤੋਂ 29 ਅਗਸਤ ਤੱਕ ਡਵੀਜ਼ਨ ਪੱਧਰੀ ਵਰਕਸ਼ਾਪਾਂ ਦਾ ਆਯੋਜਨ ਕਰਕੇ ਇਸ ਮੁਹਿੰਮ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ।
- ਭਦੌੜ ਦੇ ਪਿੰਡ ਦੀਪਗੜ ਨੇੜੇ ਟੁੱਟਿਆ ਸੂਆ, ਸੈਂਕੜੇ ਏਕੜ ਫ਼ਸਲ ਪ੍ਰਭਾਵਿਤ, ਚਾਰਾ, ਪਸ਼ੂਆਂ ਲਈ ਪਾਇਆ ਮੱਕੀ ਦਾ ਅਚਾਰ ਅਤੇ ਤੂੜੀ ਦਾ ਹੋਇਆ ਭਾਰੀ ਨੁਕਸਾਨ - Breaking news
- ਰੈਸਟੋਰੈਂਟ ਦੇ ਕਰਿੰਦੇ ਹੀ ਨਿਕਲੇ ਲੁੱਟ ਦੀ ਘਟਨਾ ਦੇ ਮੁਲਜ਼ਮ, ਘਟਨਾ ਸੀਸੀਟੀਵੀ 'ਚ ਹੋਈ ਕੈਦ - Theft in restaurant at gunpoint
- ਆਖਿਰ ਪੰਜਾਬ ਵਿੱਚ ਕਿਉਂ ਆ ਰਹੇ ਨੇ ਵਾਰ-ਵਾਰ ਹੜ੍ਹ, ਪੀਏਯੂ ਨੇ ਕੀਤੀ ਰਿਸਰਚ, ਵੇਖੋ ਇਸ ਰਿਪੋਰਟ ਵਿੱਚ ਹੋਏ ਵੱਡੇ ਖੁਲਾਸੇ - Research on floods
ਬਠਿੰਡਾ ਵਿੱਚ 50 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ: ਭਾਜਪਾ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਨੇ ਕਿਹਾ ਕਿ ਬਠਿੰਡਾ ਵਿੱਚ 50 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਹਰੇਕ ਬੂਥ 'ਤੇ 200 ਦੇ ਕਰੀਬ ਮੈਂਬਰ ਬਣਾਉਣ ਦਾ ਟੀਚਾ ਹੈ ਜਿਸ ਲਈ ਲੋਕਾਂ ਨਾਲ ਘਰ-ਘਰ ਸੰਪਰਕ ਕੀਤਾ ਜਾਵੇਗਾ। ਨਾਲ ਹੀ ਮੈਂਬਰਸ਼ਿਪ ਬਾਰੇ ਜਾਣਕਾਰੀ ਦੇਣ ਲਈ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਕਾਲਜਾਂ, ਯੂਨੀਵਰਸਿਟੀਆਂ ਦੇ ਬਾਹਰ ਕੈਂਪ ਲਗਾਏ ਜਾਣਗੇ। ਇਹ ਮੈਂਬਰਸ਼ਿਪ ਮੁਹਿੰਮ 30 ਅਕਤੂਬਰ ਤੱਕ ਚੱਲੇਗੀ। ਸਰੂਪ ਚੰਦ ਸਿੰਗਲਾ ਨੇ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ 'ਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ।