ਅੰਮ੍ਰਿਤਸਰ : ਅੱਜ ਜਿੱਥੇ ਪੂਰੇ ਦੇ ਵਿੱਚ ਯੋਗਾ ਦਿਵਸ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੱਲੋਂ ਆਪਣੇ ਘਰ ਦੇ ਨਜ਼ਦੀਕ ਹੀ ਪਾਰਕ ਦੇ ਵਿੱਚ ਆਪਣੇ ਪੁਰਾਣੇ ਸਾਥੀਆਂ ਨਾਲ ਯੋਗਾ ਕਰਕੇ ਯੋਗਾ ਦਿਵਸ ਮਨਾਇਆ ਗਿਆ।
ਯੋਗਾ ਕਰਨ ਨਾਲ ਮਨ, ਸਰੀਰ ਅਤੇ ਆਤਮਾ ਤਿੰਨੇ ਸੰਤੁਸ਼ਟ ਰਹਿੰਦੀਆਂ : ਇਸ ਮੌਕੇ ਮੀਡੀਆ ਦੇ ਰੁਬਹੂਹ ਹੁੰਦਿਆ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਯੋਗਾ ਭਾਰਤੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ, ਯੋਗ ਭਾਰਤ ਦੇ ਰਿਸ਼ੀ-ਮੁਨੀਆਂ ਦੀ ਤਪੱਸਿਆ ਦਾ ਨਤੀਜਾ ਹੈ। ਹਜ਼ਾਰਾਂ ਸਾਲਾਂ ਦੀ ਤਪੱਸਿਆ ਤੋਂ ਬਾਅਦ, ਸਾਨੂੰ ਯੋਗਾਸਨ ਮਿਲਿਆ ਹੈ ਅਤੇ ਇਹ ਹਜ਼ਾਰਾਂ ਸਾਲਾਂ ਤੋਂ ਸਾਡੇ ਜੀਵਨ ਵਿੱਚ ਇੱਕ ਡਾਕਟਰੀ ਰੂਪ ਵਜੋਂ ਵੀ ਵਰਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਲ੍ਹਿਆ ਵਾਲਾ ਬਾਗ ਮੰਡਲ ਦੇ ਪ੍ਰਧਾਨ ਸੁਧੀਨ ਵੱਲੋਂ ਇੱਕ ਯੋਗ ਦਿਵਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿੱਥੇ ਮਿਲ ਕੇ ਸਾਰਿਆਂ ਵੱਲੋਂ ਯੋਗ ਦਿਵਸ ਮਨਾਇਆ ਗਿਆ ਅਤੇ ਅੱਗੇ ਤੋਂ ਹਰ ਰੋਜ਼ਾਨਾ ਯੋਗਾ ਕਰਨ ਦਾ ਪ੍ਰਣ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਨ ਸਰੀਰ ਆਤਮਾ ਤਿੰਨੇ ਸੰਤੁਸ਼ਟ ਰਹਿੰਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਖੁਦ ਸ਼੍ਰੀਨਗਰ ਵਿੱਚ ਯੋਗਾ ਦਿਵ ਮਨਾ ਰਹੇ : ਉਹਨਾਂ ਦੱਸਿਆ ਕਿ ਅੱਜ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ 10 ਸਾਲ ਪਹਿਲਾਂ ਯੂਐਨਏ ਦੇ ਅੰਦਰ ਯੋਗਾ ਦਿਵਸ ਪੂਰਾ ਵਿਸ਼ਵ ਮਨਾਏ ਦਾ ਪ੍ਰਤਾਵ ਲਿਆਂਦਾ ਸੀ, ਜਿਸ ਨੂੰ ਸੈਂਕੜੇ ਦੇਸ਼ਾਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਤੋਂ ਬਾਅਦ ਅੱਜ ਪੂਰੇ ਵਿਸ਼ਵ ਦੇ ਅੰਦਰ ਇੱਕ ਦੇ ਦਿਨ (21 ਜੂਨ ਨੂੰ) ਯੋਗਾ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਨੇ ਭਾਰਤ ਦੀ ਬਹੁਮੁੱਲੀ ਸੰਸਕ੍ਰਿਤੀ ਨੂੰ ਪੂਰੇ ਵਿਸ਼ਵ ਚ ਪਹੁੰਚਾਇਆ। ਤਰੁਣ ਚੁੱਘ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਯੋਗਾ ਕਰਕੇ ਯੋਗ ਦਿਵਸ ਮਨਾ ਰਹੇ ਹਨ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਯੋਗਾ ਨੂੰ ਦਿਨ ਦੀ ਸ਼ੁਰੂਆਤ ਵਿੱਚ ਪਹਿਲ ਦਿੱਤੀ ਜਾਵੇ ਤਾਂ ਜੋ ਉਹ ਤੰਦਰੁਸਤ ਰਹਿਣ ਅਤੇ ਦੇਹ ਅਰੋਗਤਾ ਦੇ ਨਾਲ ਨਿਸ਼ਚੇ ਅਤੇ ਦ੍ਰਿੜ ਹੋ ਕੇ ਆਪਣੇ ਕੰਮ ਕਾਜ ਕਰ ਸਕਣ।
ਅੰਤਰਰਾਸ਼ਟਰੀ ਯੋਗ ਦਿਵਸ ਲਈ 21 ਜੂਨ ਕਿਉਂ ਚੁਣਿਆ ਗਿਆ?: 21 ਜੂਨ ਨੂੰ ਸਾਲ ਦਾ ਸਭ ਤੋਂ ਲੰਬਾ ਦਿਨ ਮੰਨਿਆ ਜਾਂਦਾ ਹੈ। ਇਸ ਨੂੰ ਗਰਮੀਆਂ ਦਾ ਸੰਕ੍ਰਮਣ ਵੀ ਕਿਹਾ ਜਾਂਦਾ ਹੈ। ਇਹ ਦਿਨ ਉੱਤਰੀ ਗੋਲਿਸਫਾਇਰ ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਤੋਂ ਬਾਅਦ ਸੂਰਜ ਦਕਸ਼ਨਾਯਨ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਦਿਨ ਨੂੰ ਯੋਗ ਅਤੇ ਅਧਿਆਤਮਿਕਤਾ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।
- ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਹੋਇਆ ਅਨੋਖਾ ਕਾਂਡ, 15 ਸਾਲ ਦੀ ਕੁੜੀ ਕਾਰਨ ਮੱਚੀ ਹਫੜਾ-ਦਫੜੀ, ਵੇਖੋ ਵੀਡੀਓ - foot overbridge girl climbed
- ਸੰਗਰੂਰ ਦੇ ਇਸ ਹਸਪਤਾਲ ਦੀ ਸਹੂਲਤ ਉੱਤੇ ਲਾਲ-ਪੀਲਾ ਹੋਇਆ ਬਜ਼ੁਰਗ, ਵੀਡੀਓ 'ਚ ਰੱਜ ਕੇ ਕੱਢੀ ਮਾਨ ਸਰਕਾਰ ਖਿਲਾਫ ਭੜਾਸ - Bhawanigarh Civil Hospital
- ਹੁਣ ਦਿੱਲੀ ਵਾਂਗ ਪੰਜਾਬ 'ਚ ਵੀ ਛਾਇਆ ਪਾਣੀ ਦਾ ਸੰਕਟ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਸੰਗਰੂਰ ਦੇ ਲੋਕ, ਸੁਣੋ ਲੋਕਾਂ ਦੀ ਜੁਬਾਨੀ... - People are craving water
ਅੰਤਰਰਾਸ਼ਟਰੀ ਯੋਗ ਦਿਵਸ ਦਾ ਇਤਿਹਾਸ: ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। ਇਸ ਦਿਨ ਲੱਖਾਂ ਲੋਕਾਂ ਨੇ ਦੁਨੀਆਂ ਭਰ 'ਚ ਇਕੱਠੇ ਯੋਗ ਅਭਿਆਸ ਕੀਤਾ ਸੀ। ਪ੍ਰਧਾਨਮੰਤਰੀ ਮੋਦੀ ਵੀ ਦਿੱਲੀ ਦੇ ਰਾਜਪਥ 'ਤੇ ਹੋਏ ਯੋਗਾ ਪ੍ਰੋਗਰਾਮ 'ਚ ਸ਼ਾਮਲ ਹੋਏ ਸੀ। 27 ਸਤੰਬਰ 2014 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ 'ਚ ਪ੍ਰਧਾਨਮੰਤਰੀ ਮੋਦੀ ਨੇ ਆਪਣੇ ਭਾਸ਼ਨ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸਨੂੰ 11 ਦਸੰਬਰ 2014 'ਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਵੀਕਾਰ ਕੀਤਾ ਸੀ ਅਤੇ ਹਰ ਸਾਲ ਦੁਨੀਆਂ ਭਰ 'ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਅੰਤਰਰਾਸ਼ਟਰੀ ਯੋਗ ਦਿਵਸ 2024 ਦਾ ਥੀਮ: ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਹਰ ਸਾਲ ਕਿਸੇ ਥੀਮ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਜਾਂਦਾ ਹੈ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ ਲਈ ਔਰਤਾਂ ਨੂੰ ਚੁਣਿਆ ਗਿਆ ਹੈ। ਅੰਤਰਰਾਸ਼ਟਰੀ ਯੋਗ ਦਿਵਸ 2024 ਦੀ ਥੀਮ 'ਮਹਿਲਾ ਸਸ਼ਕਤੀਕਰਨ ਲਈ ਯੋਗਾ' ਹੈ।