ਲੁਧਿਆਣਾ : ਬੀਤੇ ਦਿਨ ਭਾਜਪਾ ਦੀ ਸੀਨੀਅਰ ਲੀਡਰ ਮੀਨਾਕਸ਼ੀ ਲੇਖੀ ਵੱਲੋਂ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਵਿੱਚ ਉਹਨਾਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਨਾਕਾਮੀਆਂ ਕਰਕੇ ਅੱਜ ਪੰਜਾਬ ਦੀ ਹਾਲਤ ਖਰਾਬ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਬੋਲ ਬਾਲਾ ਹੈ, ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਹਨੇ ਕਿਹਾ ਕਿ ਅਸੀਂ ਲਗਾਤਾਰ ਪੰਜਾਬ ਦੇ ਬਜਟ ਦੇ ਵਿੱਚ ਇਜਾਫਾ ਕੀਤਾ ਹੈ 2014 ਦੇ ਵਿੱਚ ਪੂਰੇ ਦੇਸ਼ ਦਾ ਬਜਟ ਹੀ 5 ਲੱਖ ਕਰੋੜ ਸੀ। ਹੁਣ ਅਸੀਂ ਪੰਜਾਬ ਦਾ ਬਜਟ 2 ਲੱਖ ਕਰੋੜ ਕੀਤਾ ਹੈ। ਹਾਲਾਂਕਿ ਜਦੋਂ ਉਹਨਾਂ ਨੂੰ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਹਾਈ ਕਮਾਂਡ ਦਾ ਅੰਤਿਮ ਫੈਸਲਾ ਹੋਵੇਗਾ ਮੀਨਾਕਸ਼ੀ ਲੇਖੀ ਦੇ ਲੁਧਿਆਣਾ ਤੋਂ ਲੋਕ ਸਭਾ ਸੀਟ 'ਤੇ ਚੋਣ ਲੜਨ ਦੇ ਵੀ ਲਗਾਤਾਰ ਕਿਆਸ ਚੱਲ ਰਹੇ ਹਨ। ਜਿਸ ਸਬੰਧੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅੰਤਿਮ ਫੈਸਲਾ ਹਾਈ ਕਮਾਂਡ ਲਵੇਗੀ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ।
ਸੂਬਾ ਸਰਕਾਰ ਦੀ ਲਾਪਰਵਾਹੀ ਨਾਲ ਪੰਜਾਬ 'ਚ ਆ ਰਿਹਾ ਨਸ਼ਾ: ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੈ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੌਰਾਨ 24 ਹਜਾਰ ਲੋਕਾਂ ਦੀ ਮੌਤ ਨਸ਼ੇ ਦੇ ਨਾਲ ਹੋ ਚੁੱਕੀ ਹੈ, ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਨਸ਼ਾ ਪੰਜਾਬ ਦੇ ਵਿੱਚ ਨਹੀਂ ਉਗਦਾ ਬਾਹਰੋਂ ਆ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਕਿਤੇ ਨਾ ਕਿਤੇ ਸੂਬਾ ਸਰਕਾਰ ਦੀ ਲਾਪਰਵਾਹੀ ਹੈ। ਉਹਨਾਂ ਦੀ ਕੋਆਰਡੀਨੇਸ਼ਨ ਦੀ ਕਮੀ ਕਰਕੇ ਹੀ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਹੈ। ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਲੜਕੀਆਂ ਵੀ ਨਸ਼ੇ ਦੀ ਦਲ ਚ ਹਨ ਅਤੇ ਉਹਨਾਂ ਲਈ ਕੋਈ ਨਸ਼ਾ ਛੁੜਾਓ ਕੇਂਦਰ ਨਹੀਂ ਤਾਂ ਉਹਨਾਂ ਕਿਹਾ ਕਿ ਸਟੇਟ ਦਾ ਵਿਸ਼ਾ ਹੈ।
ਪਾਕਿਸਤਾਨ ਦੇ ਨਾਲ ਚੱਲ ਰਹੀ ਵਪਾਰ 'ਤੇ ਚਰਚਾ: ਇਸ ਦੌਰਾਨ ਮੀਨਾਕਸ਼ੀ ਲੇਖੀ ਨੂੰ ਕਿਸਾਨਾਂ ਸਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਸਿਰਫ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਹੈ ਉਹਨਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਤਾਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਵੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਦੇ ਕਿਸਾਨ ਅਤੇ ਕਦੇ ਕੋਈ ਮੁਲਾਜ਼ਮ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਰਹੇ ਹਨ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ। ਇਸ ਦੌਰਾਨ ਮੀਨਾਕਸ਼ੀ ਲੇਖੀ ਨੂੰ ਪਾਕਿਸਤਾਨ ਦੇ ਨਾਲ ਚੱਲ ਰਹੇ ਵਪਾਰ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਇਸ 'ਤੇ ਗੱਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਖੇਤੀਬਾੜੀ ਸਬੰਧੀ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਇਸ ਤੋਂ ਇਲਾਵਾ ਵਪਾਰੀਆਂ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੈ ਵਪਾਰੀਆਂ ਦੇ ਵੀ ਚੋਣ ਮੈਨੀਫੈਸਟੋ ਦੇ ਵਿੱਚ ਸੁਝਾਅ ਲੈ ਕੇ ਉਹ ਉਸ ਵਿੱਚ ਸ਼ਾਮਿਲ ਕੀਤੇ ਜਾਣਗੇ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਵੀ ਚਰਚਾ ਚੱਲ ਰਹੀ ਹੈ। ਇਸ ਬਾਰੇ ਵੀ ਹਾਈਕਮਾਂਡ ਹੀ ਫੈਸਲਾ ਲਵੇਗੀ। ਲੁਧਿਆਣਾ ਤੋਂ ਉਮੀਦਵਾਰ ਐਲਾਨੇ ਜਾਣ ਅਤੇ ਮੀਨਾਕਸ਼ੀ ਲੇਖੀ ਦੇ ਚੋਣ ਲੜਨ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਉਹ ਇੱਥੋਂ ਚੋਣ ਨਹੀਂ ਲੜ ਰਹੀ। ਪਰ ਜੇਕਰ ਜਥੇਬੰਦੀ ਉਸ ਨੂੰ ਚੋਣ ਲੜਨ ਲਈ ਕਹੇਗੀ ਤਾਂ ਉਹ ਜ਼ਰੂਰ ਚੋਣ ਲੜੇਗਾ। ਪਾਰਟੀ ਜੋ ਵੀ ਜ਼ਿੰਮੇਵਾਰੀ ਦਿੰਦੀ ਹੈ, ਉਸ ਨੂੰ ਨਿਭਾਉਣਾ ਹੀ ਪੈਂਦਾ ਹੈ।