ਮੋਗਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ। ਜਦੋਂ ਵੀ ਹੰਸ ਰਾਜ ਹੰਸ ਪ੍ਰਚਾਰ ਲਈ ਜਾਂਦੇ ਨੇ ਤਾਂ ਕਿਸਾਨਾਂ ਵੱਲੋਂ ਨੂੰ ਘੇਰਿਆ ਜਾਂਦਾ ਹੈ। ਅੱਜ ਵੀ ਜਦੋਂ ਮੋਗਾ 'ਚ ਪ੍ਰਚਾਰ ਲਈ ਗਏ ਤਾਂ ਕਿਸਾਨਾਂ ਨੇ ਘੇਰ ਕੇ ਸਵਾਲਾਂ ਦੇ ਜਵਾਬ ਮੰਗੇ।
ਸਵਾਲਾਂ ਦਾ ਜਵਾਬ: ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹੰਸ ਰਾਜ ਹੰਸ ਨੇ ਆਖਿਆ ਕਿ 'ਮੈਂ ਦੋਗਲਾ ਨਹੀਂ ਯਾਰ', ਆਉ ਅੱਜ ਮਸਲਾ ਨਿਬੇੜ ਕੇ ਹੀ ਜਾਊਗਾ। ਉਨ੍ਹਾਂ ਆਖਿਆ ਕਿ ਮੈਂ ਕਦੇ ਵੀ ਕਿਸਾਨਾਂ ਦੇ ਖਿਲਾਫ਼ ਨਹੀਂ ਬੋਲਿਆ, ਚਾਹੇ ਮੇਰੀ ਟਿਕਟ ਕੱਟੀ ਜਾਵੇ ਜਾਂ ਨਾ । ਉਨ੍ਹਾਂ ਆਖਿਆ ਕਿ 'ਮੈਂ ਇੱਕ ਵਾਰੀ ਨਹੀਂ, ਬਹੁਤ ਵਾਰ ਕਿਸਾਨਾਂ ਦੇ ਪੱਖ ਵਿੱਚ ਗੱਲ ਕੀਤੀ ਹੈ । ਮੈਂ ਪਹਿਲੇ ਅੰਦੋਲਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਖੜਾ ਹਾਂ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਅਤੇ ਸੈਂਟਰ ਸਰਕਾਰ ਦੇ ਵਿੱਚ ਬੈਠ ਕੇ ਉਹਨਾਂ ਦੇ ਮਸਲਿਆਂ ਨੂੰ ਸੁਲਝਾਇਆ ਜਾਵੇ । ਮੈਂ ਤਾਂ ਸਿਰਫ ਪ੍ਰਧਾਨ ਮੰਤਰੀ ਜੀ ਨਾਲ ਤੁਹਾਨੂੰ ਬਿਠਾ ਕੇ ਗੱਲ ਕਰਵਾ ਸਕਦਾ ਹਾਂ । ਮੈਂ ਨਾ ਤਾਂ ਮਸਲੇ ਹੱਲ ਕਰ ਸਕਦਾ, ਨਾ ਹੀ ਮੈਂ ਇਹ ਕਾਨੂੰਨ ਬਣਾਏ ਹਨ ।'
- ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੂੰ ਮਿਲਿਆ ਪੁਰਾਣੀ ਪਾਰਟੀ ਦਾ ਸਮਰਥਨ, ਇਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਲਿਆ ਵਾਪਿਸ - support of candidate Amritpal
- ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹੋਂਦ ਖੁਦ ਖਤਮ ਕਰਨ ਦੀ ਕੋਸ਼ਿਸ਼, ਅੰਮ੍ਰਿਤਪਾਲ ਦੇ ਪਿਤਾ ਦਾ ਤਿੱਖਾ ਤੰਜ - Shiromani Akali Dal destroy
- ਟਿਕਟ ਮਿਲਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ - Valtoha met family Amritpal Singh
ਟੈਨੀ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦੇ ਆਖਿਆ ਕਿ 'ਇਹ ਬਹੁਤ ਹੀ ਗੈਰ-ਇਨਸਾਨੀ ਵਤੀਰਾ ਹੈ ਜੇ ਕੋਈ ਪ੍ਰੋਟੈਸਟ ਕਰ ਰਿਹਾ ਹੈ ਜਾਂ ਕੋਈ ਧਰਨਾ ਪ੍ਰਦਰਸ਼ਨ ਕਰ ਰਿਹਾ, ਉਸ 'ਤੇ ਕਾਰ ਚੜਾ ਦੇਣੀ , ਪੁੱਤਾਂ ਦੇ ਮਰਨ ਦਾ ਦੁੱਖ ਉਹਨਾਂ ਨੂੰ ਪਤਾ , ਜਿਨਾਂ ਨਾਲ ਬੀਤਦੀ ਹੈ । ਜਿਹੜੀ ਗਲਤ ਗੱਲ ਹੋਈ ਹੈ, ਉਹ ਗਲਤ ਹੀ ਹੈ। ਉਸ ਗੱਲਾਂ 'ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਤੇ ਮੈਂ ਖੁਦ ਵੀ ਚਾਹੁੰਦਾ ਹਾਂ ਕਿ ਅਜੇ ਮਿਸ਼ਰਾ ਟੈਨੀ ਜਿਨਾਂ ਨੇ ਹਾਦਸੇ ਨੂੰ ਅੰਜਾਮ ਦਿੱਤਾ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ।