ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਸੇਵਾ ਮੁਕਤ ਆਈ.ਏ.ਐਸ. ਪਰਮਪਾਲ ਕੌਰ ਸਿੱਧੂ ਨੇ ਆਪਣੀ ਸੇਵਾ ਮੁਕਤੀ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਵੱਲੋਂ ਦਿੱਤਾ ਅਸਤੀਫਾ ਕੇਂਦਰ ਸਰਕਾਰ ਵੱਲੋਂ ਮਨਜੂਰ ਕਰ ਲਿਆ ਗਿਆ ਹੈ, ਜਿਸ ਕਰਕੇ ਹੁਣ ਉਹ ਪੰਜਾਬ ਸਰਕਾਰ ਦੇ ਗੁਲਾਮ ਨਹੀਂ। ਇਸ ਲਈ ਪੰਜਾਬ ਸਰਕਾਰ ਜੋ ਕਾਰਵਾਈ ਕਰਨਾ ਚਾਹੁੰਦੀ ਹੈ, ਉਹ ਕਰ ਸਕਦੀ ਹੈ। ਪਰ ਉਹ ਹੁਣ ਦੁਬਾਰਾ ਜੁਆਇਨ ਨਹੀਂ ਕਰਨਗੇ।
ਪੰਜਾਬ ਸਰਕਾਰ ਨੇ ਨੋਟਿਸ ਪੀਰੀਅਡ ਨੂੰ ਆਧਾਰ ਬਣਾਇਆ ਹੈ ਅਤੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਰਿਟਾਇਰਡ ਜਾਂ ਸੇਵਾ ਤੋਂ ਮੁਕਤ ਨਹੀਂ ਮੰਨਿਆ ਜਾ ਸਕਦਾ। ਦੂਜੇ ਪਾਸੇ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ 10 ਅਪ੍ਰੈਲ ਨੂੰ ਭਾਰਤ ਸਰਕਾਰ ਦੇ ਪਰਸੋਨਲ ਐਂਡ ਟਰੇਨਿੰਗ ਵਿਭਾਗ (ਡੀਓਪੀਡੀ) ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
'ਜ਼ਲਦੀ ਹੀ ਭਰਾਂਗੀ ਆਪਣੀ ਨਮਜ਼ਦਗੀ': ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਇਸ ਨੋਟਿਸ ‘ਤੇ ਬੀਬਾ ਪਰਮਪਾਲ ਕੌਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਨੂੰ ਕੇਂਦਰ ਸਰਕਾਰ ਨੇ ਰਿਟਾਇਰਡ ਕਰ ਦਿੱਤਾ ਹੈ। ਹੁਣ ਕਿਸੇ ਵੀ ਹਾਲ ‘ਚ ਜੁਆਇਨ ਨਹੀਂ ਕਰਾਂਗੀ, ਜਿੱਥੋਂ ਤੱਕ ਚੋਣਾਂ ਦਾ ਸਵਾਲ ਹੈ ਕਿ ਹਰ ਹਾਲ ‘ਚ ਚੋਣ ਲੜਾਂਗੀ ਅਤੇ ਜ਼ਲਦੀ ਹੀ ਆਪਣੀ ਨਮਜ਼ਦਗੀ ਭਰਾਂਗੀ। ਇਸ ਲਈ ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰੇ ਅਤੇ ਜੋ ਮੇਰੇ ਲਈ ਠੀਕ ਹੈ ਮੈਂ ਉਹੀ ਕਰਾਂਗੀ।
ਕੇਂਦਰ ਵੱਲੋਂ ਮਨਜ਼ੂਰ ਕੀਤਾ ਗਿਆ ਅਸਤੀਫਾ : ਪਰਮਪਾਲ ਕੌਰ ਮਲੂਕਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਭੇਜੇ ਅਸਤੀਫੇ ‘ਚ ਆਪਣੀਆਂ ਨਿੱਜ਼ੀ ਜਿੰਮੇਵਾਰੀਆਂ ਅਤੇ ਆਪਣੀ ਜਿੰਦਗੀ ਦੇ ਨਿੱਜ਼ੀ ਫੈਸਲਿਆਂ ਬਾਰੇ ਬਕਾਇਦਾ ਲਿਖਿਆ ਹੈ, ਅਤੇ ਮੇਰਾ ਇਸ ਅਹੁਦੇ ਦਾ ਟਾਈਮ ਪੀਰੀਅਡ ਵੀ ਪੂਰਾ ਹੋ ਚੁੱਕਿਆ ਹੈ, ਜਿਸਦੇ ਅਧਾਰ ‘ਤੇ ਬਿਨ੍ਹਾਂ ਕਿਸੇ ਰੁਕਾਵਟ ਮੇਰਾ ਅਸਤੀਫਾ ਕੇਂਦਰ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਲਈ ਪੰਜਾਬ ਸਰਕਾਰ ਜੋ ਆਪਣੀ ਕਾਰਵਾਈ ਕਰਨਾ ਚਹੁੰਦੀ ਹੈ ਕਰੇ। ਮੈਂ ਹੁਣ ਪੰਜਾਬ ਸਰਕਾਰ ਦੀ ਗੁਲਾਮ ਨਹੀਂ ਹਾਂ, ਜੋ ਮੈਨੂੰ ਠੀਕ ਲੱਗੇਗਾ ਮੈਂ ਓਹੀ ਕਰਾਂਗੀ।
- ਗਰੀਬ ਕਿਸਾਨ ਦੀਆਂ ਜ਼ਿੰਦਾ ਸੜੀਆਂ ਭੇਡ-ਬਕਰੀਆਂ, ਤਾਂ ਇਸ ਫਾਊਂਡੇਸ਼ਨ ਨੇ ਕੀਤਾ ਇਹ ਵੱਡਾ ਉਪਰਾਲਾ - Sheeps and Goats Donate
- ਪੰਜਾਬ 'ਚ ਕੁੱਲ 2.14 ਕਰੋੜ ਵੋਟਰ ਤੈਅ ਕਰਨਗੇ ਉਮੀਦਵਾਰਾਂ ਦੀ ਕਿਸਮਤ, ਜਾਣੋ ਤੁਹਾਡੇ ਹਲਕੇ 'ਚ ਕਿੰਨੇ ਵੋਟਰ? - Punjab Lok Sabha Election
- ਗੱਡੀ ਨੂੰ ਰਸਤਾ ਨਾ ਦੇਣ 'ਤੇ ਹੋਇਆ ਵਿਵਾਦ, ਹਥਿਆਰਾਂ ਦੇ ਜ਼ੋਰ 'ਤੇ ਕਾਰ ਚਾਲਕ ਟਰੈਕਟਰ ਅਤੇ ਰੀਪਰ ਖੋਹ ਕੇ ਲੈ ਗਏ ਨਾਲ - dispute In Khemkaran