ਲੁਧਿਆਣਾ: ਭਾਜਪਾ ਪੰਜਾਬ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਇਸ ਵਾਰ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਵੱਲੋਂ ਹਰ ਹਲਕੇ ਵਿੱਚ ਬੂਥ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਉੱਥੇ ਹੀ ਲੁਧਿਆਣਾ ਦੇ ਹਲਕਾ ਪਾਇਲ ਵਿਖੇ ਹੋਈ ਵਰਕਰਾਂ ਦੀ ਬੂਥ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ।
ਵੀਡੀਓ ਵਾਇਰਲ: ਬੂਥ ਮੀਟਿੰਗ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਰਕਰਾਂ ਵਿੱਚ ਹੋਈ ਤਕਰਾਰ ਹੋਈ ਜਿਸ ਤੋਂ ਬਾਅਦ ਸਥਿਤੀ ਲੜਾਈ ਵਿੱਚ ਤਬਦੀਲ ਹੋ ਗਈ। ਜਿਸ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਰਕਰ ਆਪਸ 'ਚ ਲੜਦੇ ਹੋਏ ਹਰਜੀਤ ਸਿੰਘ ਗਰੇਵਾਲ ਕੁਰਸੀਆਂ ਤੇ ਮੇਜ਼ਾਂ 'ਤੇ ਹੱਥ ਫੇਰਦੇ ਨਜ਼ਰ ਆਏ। ਉਥੇ ਹੀ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੀ ਆਪਸ 'ਚ ਲੜਦੇ ਰਹੇ ਅਤੇ ਇੱਕ ਦੂਜੇ ਨੂੰ ਕੁਰਸੀਆਂ ਅਤੇ ਮੇਜ਼ਾਂ ਨਾਲ ਮਾਰਦੇ ਹੋਏ ਹਰਜੀਤ ਗਰੇਵਾਲ ਬੜੀ ਮੁਸ਼ਕਿਲ ਨਾਲ ਮੌਕੇ 'ਤੇ ਪਹੁੰਚੇ ਅਤੇ ਭਾਜਪਾ ਵਰਕਰਾਂ ਨੂੰ ਸ਼ਾਂਤ ਕੀਤਾ।
- ਕਾਂਗਰਸ ਪਾਰਟੀ ਨੇ ਪੰਜਾਬ ਤੋਂ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਪੰਜਾਬ 'ਚ 6 ਉਮੀਦਵਾਰਾਂ ਦੇ ਨਾਮ ਐਲਾਨੇ - congress announced 6 candidates
- ਪਰਮਾਤਮਾ ਦੀ ਰਹਿਮਤ ਨਾਲ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਵਿਚ ਗੂੰਜਾਂਗਾ: ਐਨ ਕੇ ਸ਼ਰਮਾ - Lok Sabha Elections 2024
- ਬਠਿੰਡਾ ਸੀਟ 'ਤੇ ਹੋਵੇਗੀ ਫਸਵੀਂ ਟੱਕਰ, ਚੋਣ ਅਖਾੜੇ 'ਚ ਉਤਾਰਿਆ ਲੱਖਾ ਸਿਧਾਣਾ - lok sabha election 2024
ਦਲਿਤ ਆਗੂ ਦੀ ਕੁੱਟਮਾਰ, ਬੋਲਣ ਨਹੀਂ ਦਿੱਤਾ : ਦਰਅਸਲ ਪਾਇਲ 'ਚ ਬੂਥ ਕਾਨਫਰੰਸ ਹੋ ਰਹੀ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ’ਤੇ ਰੋਸ ਪ੍ਰਗਟਾਇਆ। ਫਿਰ ਹੰਗਾਮਾ ਮਚ ਗਿਆ। ਸਟੇਜ ’ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਅਤੇ ਧੱਕਾਮੁੱਕੀ ਕੀਤੀ। ਮੇਜ਼ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਇਲਜ਼ਾਮ ਲਗਾਇਆ ਕਿ ਗੁਲਜ਼ਾਰ ਸਿੰਘ ਨੇ ਦੁਰਵਿਵਹਾਰ ਕੀਤਾ ਸੀ।
ਹਰਜੀਤ ਗਰੇਵਾਲ ਸਟੇਜ ਛੱਡ ਗਏ: ਜਦੋਂ ਸਟੇਜ 'ਤੇ ਹੰਗਾਮਾ ਹੋਇਆ ਤਾਂ ਹਰਜੀਤ ਗਰੇਵਾਲ ਕਾਬੂ ਕਰਨ ਦੀ ਬਜਾਏ ਸਟੇਜ ਛੱਡ ਕੇ ਮੈਰਿਜ ਪੈਲੇਸ ਦੇ ਕਮਰੇ ਵੱਲ ਚਲੇ ਗਏ। ਮੀਡੀਆ ਨਾਲ ਗੱਲਬਾਤ ਵੀ ਬੰਦ ਦਰਵਾਜ਼ਿਆਂ ਪਿੱਛੇ ਹੋਈ। ਕਾਨਫਰੰਸ 'ਚ ਹੋਏ ਹੰਗਾਮੇ 'ਤੇ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਸੀ।ਫਿਲਾਹਲ ਪੁਸਿਲ ਨੇ ਸਾਰੀ ਸਥਿਤੀ ਨੂੰ ਕਾਬੂ ਕਰ ਲਿਆ ਹੈ।