ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖ਼ਾਹ ਪੂਰੀ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਸਣੇ ਹੋਰ ਵੀ ਅਕਾਲੀ ਆਗੂ ਅੱਜ ਅਰਦਾਸ ਕਰਨ ਸ੍ਰੀ ਅਕਾਲ ਤਖ਼ਤ ਵਿਖੇ ਪੁੱਜੇ । ਇਸ ਮੌਕੇ ਉਨ੍ਹਾਂ ਦੇ ਆਲੇ ਦੁਆਲੇ ਸਖ਼ਤ ਸੁਰੱਖਿਆ ਘੇਰਾ ਨਜ਼ਰ ਆਇਆ।
ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀ ਹੋਈ ਸੇਵਾ
ਇਸ ਮੌਕੇ ਜਿਥੇ ਸੁਖਬੀਰ ਬਾਦਲ ਬਿਨਾਂ ਮੀਡੀਆ ਨਾਲ ਗੱਲ ਕੀਤੇ ਹੀ ਮਥਾ ਟੇਕ ਕੇ ਵਾਪਸ ਚੱਲੇ ਗਏ, ਉਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਬਿਕਰਮ ਮਜੀਠੀਆ ਨੇ ਕਿਹਾ ਕਿ ਜੋ ਸੇਵਾ ਗੁਰੂ ਸਾਹਿਬ ਨੇ ਲਾਈ ਸੀ ਉਸ ਨੂੰ ਗੁਰੂ ਨੇ ਹੀ ਕਿਰਪਾ ਕਰਕੇ ਸਫਲ ਕੀਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰੱਖਿਆ ਕਰਨ ਦਾ ਬਲ ਵੀ ਪਰਮਾਤਮਾ ਨੇ ਹੀ ਬਖਸ਼ਣਾ ਹੈ।
ਮੁੱਖ ਮੰਤਰੀ ਮਾਨ 'ਤੇ ਵਰ੍ਹੇ ਮਜੀਠੀਆ
ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਵੀ ਪ੍ਰਤੀਕ੍ਰਿਆ ਦਿੱਤੀ। ਉਹਨਾਂ ਕਿਹਾ ਕਿ "ਜੋ ਬਿਆਨ ਮੁੱਖ ਮੰਤਰੀ ਮਾਨ ਨੇ ਦਿੱਤਾ ਹੈ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਆਪਣੇ ਪੁਲਿਸ ਅਧਿਕਾਰੀਆਂ ਨਾਲ ਸਲਾਹ ਕਰਕੇ ਦੇਣਾ ਚਾਹੀਦਾ ਸੀ, ਕਿਉਂਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾਅਵਾ ਕਰਦੇ ਹਨ ਕਿ ਸੁਖਬੀਰ ਬਾਦਲ ਨੇ ਆਪਣੇ ਉੱਤੇ ਆਪ ਹਮਲਾ ਕਰਵਾਇਆ ਹੈ ਉਥੇ ਹੀ ਮੁਖ ਮੰਤਰੀ ਸਾਬ੍ਹ ਕੁਝ ਹੋਰ ਬਿਆਨ ਦੇ ਰਹੇ ਹਨ,ਕਿ ਭਾਵਨਾਂਵਾਂ 'ਚ ਆਕੇ ਚੋੜਾ ਨੇ ਸੁਖਬੀਰ ਬਾਦਲ ਉੱਤੇ ਹਮਲਾ ਕੀਤਾ ਹੈ ਇਸ ਵਿੱਚ ਕਾਨੂੰਨ ਵਿਵਸਥਾ ਦਾ ਕੋਈ ਰੋਲ ਨਹੀਂ ਹੈ'... ਉਹਨਾਂ ਕਿਹਾ ਕਿ ਗੁਰੂ ਸ਼ਰਾਬ ਪੀਕੇ ਜਾਣ ਵਾਲਾ ਮੰਤਰੀ ਕਿਸੇ ਲਈ ਅਜਿਹਾ ਕਿਵੇਂ ਬੋਲ ਸਕਦਾ ਹੈ।
ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ, ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਤੜਕਸਾਰ ਹੀ NIA ਨੇ ਪੰਜਾਬ 'ਚ ਕਈ ਥਾਵਾਂ 'ਤੇ ਦਿੱਤੀ ਦਸਤਕ, ਨਿਸ਼ਾਨੇ 'ਤੇ ਗੈਂਗਸਟਰ ਤੇ ਨਸ਼ਾ ਤਸਕਰ
ਸ਼੍ਰੋਮਣੀ ਅਕਾਲੀ ਦਲ ਨੂੰ ਲੈਕੇ ਬੋਲੇ ਸਰਨਾ ਤੇ ਜੀਕੇ, ਕਿਹਾ- ਪੰਜਾਬ ਦੀ ਪਾਰਟੀ ਤੇ ਅਕਾਲੀ ਝੰਡੇ ਹੇਠ ਇਕੱਠੇ ਹੋਣ ਕਿਸਾਨ